Arvind Kejriwal News: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 18, 19 ਅਤੇ 20 ਜਨਵਰੀ ਨੂੰ ਤਿੰਨ ਦਿਨਾਂ ਗੋਆ ਦੌਰਾ ਹੈ। ਇਸ ਦੌਰਾਨ ਉਹ ਗੋਆ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ 2024 ਦੀਆਂ ਚੋਣਾਂ ਲਈ ਰਣਨੀਤੀ 'ਤੇ ਚਰਚਾ ਕਰਨਗੇ।
Trending Photos
Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੌਥੀ ਵਾਰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਮਣੇ ਪੇਸ਼ ਨਹੀਂ ਹੋਣਗੇ। ਸਵੇਰੇ ਅੱਜ ਉਨ੍ਹਾਂ ਨੇ ਦਿੱਲੀ ਦੇ ਤਿਆਗ ਰਾਜ ਸਟੇਡੀਅਮ 'ਚ ਸਿੱਖਿਆ ਵਿਭਾਗ ਦੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਉਹ ਗੋਆ ਦੌਰੇ 'ਤੇ ਜਾਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 18, 19 ਅਤੇ 20 ਜਨਵਰੀ ਨੂੰ ਤਿੰਨ ਦਿਨਾਂ ਗੋਆ ਦੌਰਾ ਹੈ। ਇਸ ਦੌਰਾਨ ਉਹ ਗੋਆ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ 2024 ਦੀਆਂ ਚੋਣਾਂ ਲਈ ਰਣਨੀਤੀ 'ਤੇ ਚਰਚਾ ਕਰਨਗੇ।
ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਨੇ ਈਡੀ ਨੂੰ ਲਿਖਤੀ ਜਵਾਬ ਭੇਜਿਆ। ਇਸ ਵਾਰ ਉਮੀਦ ਇਹ ਕੀਤੀ ਜਾ ਰਹੀ ਸੀ, ਕਿ ਉਹ ਈਡੀ ਸਾਹਮਣੇ ਪੇਸ਼ ਹੋ ਸਕਦੇ ਹਨ ਪਰ ਚੌਥੀ ਵਾਰ ਵੀ ਉਨ੍ਹਾਂ ਨੇ ਈਡੀ ਨੂੰ ਲਿਖਤੀ ਜਵਾਬ ਭੇਜਿਆ ਹੈ। ED ਨੂੰ ਲਿਖਤੀ ਜਵਾਬ ਭੇਜ ਕੇ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਭੇਜਿਆ ਗਿਆ ਇਹ ਸੰਮਨ ਗੈਰ-ਕਾਨੂੰਨੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ED ਦੇ ਸੰਮਨਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ED ਨੂੰ ਤੁਰੰਤ ਸੰਮਨ ਵਾਪਸ ਲੈਣ ਲਈ ਵੀ ਗੱਲ ਆਖੀ ਹੈ।
ਇਹ ਵੀ ਪੜ੍ਹੋ: Bhagwant Vs Harsimrat : ਮੁੱਖ ਮੰਤਰੀ ਮਾਨ ਨੇ ਸਾਂਸਦ ਹਰਸਿਮਰਤ ਕੌਰ ਦੇ ਬਿਆਨ 'ਤੇ ਚੁੱਕੇ ਸਵਾਲ
ਇਸ ਤੋਂ ਪਹਿਲਾਂ ਉਸ ਨੂੰ 3 ਜਨਵਰੀ ਅਤੇ 2 ਨਵੰਬਰ ਅਤੇ ਪਿਛਲੇ ਸਾਲ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕੇਜਰੀਵਾਲ ਤਿੰਨੋਂ ਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। 3 ਜਨਵਰੀ ਨੂੰ ਸੀਐਮ ਕੇਜਰੀਵਾਲ ਨੇ ਈਡੀ ਨੂੰ ਦੱਸਿਆ ਸੀ ਕਿ ਉਹ ਰਾਜਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਤੁਸੀਂ ਜੋ ਵੀ ਪੁੱਛਣਾ ਚਾਹੁੰਦੇ ਹੋ, ਲਿਖ ਕੇ ਭੇਜ ਦਵੋਂ। 2 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। 21 ਦਸੰਬਰ ਨੂੰ ਸੰਮਨ ਮਿਲਣ ਤੋਂ ਬਾਅਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਲਈ ਪੰਜਾਬ ਦੇ ਹੁਸ਼ਿਆਰਪੁਰ ਗਏ ਸਨ।
ਇਹ ਵੀ ਪੜ੍ਹੋ: Punjab News: ਇੱਕ ਹਫਤੇ ਅੰਦਰ ਅਧਿਆਪਕਾਂ ਦੀਆਂ ਮੰਗਾਂ ਹੋਣਗੀਆਂ ਪੂਰੀਆਂ- ਹਰਪਾਲ ਚੀਮਾ