Khanna Accident: ਖੰਨਾ 'ਚ NH 'ਤੇ ਵਾਪਰਿਆ ਵੱਡਾ ਹਾਦਸਾ, ਬੱਸ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 30 ਮਜ਼ਦੂਰ ਜ਼ਖ਼ਮੀ
Advertisement
Article Detail0/zeephh/zeephh2292185

Khanna Accident: ਖੰਨਾ 'ਚ NH 'ਤੇ ਵਾਪਰਿਆ ਵੱਡਾ ਹਾਦਸਾ, ਬੱਸ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 30 ਮਜ਼ਦੂਰ ਜ਼ਖ਼ਮੀ

Khanna Accident: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਖੰਨਾ 'ਚ NH 'ਤੇ ਵਾਪਰਿਆਂ ਵੱਡਾ ਹਾਦਸਾ, ਬੱਸ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 30 ਮਜ਼ਦੂਰ ਜ਼ਖ਼ਮੀ

 

Khanna Accident: ਖੰਨਾ 'ਚ NH 'ਤੇ ਵਾਪਰਿਆ ਵੱਡਾ ਹਾਦਸਾ, ਬੱਸ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਟੱਕਰ, 30 ਮਜ਼ਦੂਰ ਜ਼ਖ਼ਮੀ

Khanna Accident/ਧਰਮਿੰਦਰ ਸਿੰਘ:  ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।  ਇੱਥੇ ਬਿਹਾਰ ਅਤੇ ਯੂਪੀ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।  ਜਿਸ ਕਾਰਨ ਬੱਸ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ।  

ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ।  ਜ਼ਖਮੀਆਂ ਵਿਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।  ਓਹਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਦਾ ਟਾਇਰ ਫਟ ਗਿਆ ਸੀ ਜਿਸ ਕਰਕੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਅਤੇ ਟਰਾਲੇ ਦੀ ਟੱਕਰ ਬੱਸ ਨਾਲ ਹੋ ਗਈ। 

ਬੱਸ ਮਜ਼ਦੂਰ ਉਤਾਰਨ ਲਈ ਰੁਕੀ 
ਜਾਣਕਾਰੀ ਅਨੁਸਾਰ ਬਿਹਾਰ ਅਤੇ ਯੂਪੀ ਤੋਂ ਕਰੀਬ 65 ਮਜ਼ਦੂਰ ਬੱਸ ਵਿੱਚ ਪੰਜਾਬ ਅੰਦਰ ਝੋਨਾ ਲਾਉਣ ਲਈ ਆ ਰਹੇ ਸਨ।  ਅੱਧੀ ਲੇਬਰ ਨੇ ਖੰਨਾ ਚ ਉਤਰਨਾ ਸੀ। ਕਰੀਬ 12.30 ਵਜੇ ਬੱਸ ਨੈਸ਼ਨਲ ਹਾਈਵੇ 'ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਕੱਟ ''ਤੇ ਰੁਕੀ।  ਕੁਝ ਮਜ਼ਦੂਰ ਹੇਠਾਂ ਉਤਰੇ ਹੀ ਸਨ ਕਿ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਮਜ਼ਦੂਰਾਂ ਨੇ ਚੀਕ ਚਿਹਾੜਾ ਮਚਾ ਦਿੱਤਾ।  ਜਦੋਂ ਬੱਸ ਕਰੀਬ 150 ਮੀਟਰ ਦੂਰ ਇਕ ਟਰਾਂਸਫਾਰਮਰ ਨਾਲ ਟਕਰਾ ਗਈ ਤਾਂ ਜ਼ਬਰਦਸਤ ਧਮਾਕਾ ਹੋਇਆ। 

ਇਹ ਵੀ ਪੜ੍ਹੋ: Ludhiana Online Fraud: ਲੁਧਿਆਣਾ 'ਚ IPS ਦੱਸ ਕੇ ਨੌਜਵਾਨ ਤੋਂ 12 ਲੱਖ ਰੁਪਏ ਦੀ ਮਾਰੀ ਆਨਲਾਈਨ ਠੱਗੀ
 

ਪਾਰਕਿੰਗ ਠੇਕੇਦਾਰ ਪ੍ਰਾਈਵੇਟ ਐਂਬੂਲੈਂਸ ਲੈ ਕੇ ਪਹੁੰਚੇ
ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨਜ਼ਦੀਕ ਹੀ ਸਿਵਲ ਹਸਪਤਾਲ ''ਚ ਮੌਜੂਦ ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਟੀਟੂ ਆਪਣੇ ਸਾਥੀਆਂ ਸਮੇਤ ਮੌਕੇ ''ਤੇ ਪਹੁੰਚ ਗਏ।  ਉਥੇ ਸਥਿਤੀ ਨੂੰ ਦੇਖਦੇ ਹੋਏ ਟੀਟੂ ਨੇ ਆਪਣੀ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣਾ ਸ਼ੁਰੂ ਕਰ ਦਿੱਤਾ।  108 ਐਂਬੂਲੈਂਸ ਅਤੇ ਪੁਲਿਸ ਕੰਟਰੋਲ ਰੂਮ ਨੂੰ ਵੀ ਸੂਚਿਤ ਕੀਤਾ।  ਜ਼ਖਮੀਆਂ ਦੀ ਮਦਦ ਲਈ ਰਾਹਗੀਰ ਵੀ ਰੁਕ ਗਏ। ਸੜਕ ਸੇਫਟੀ ਫੋਰਸ ਨੇ ਸਾਰਿਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਕੀਤੇ।  ਥਾਣਾ ਸਿਟੀ 2 ਦੇ ਐਸ.ਐਚ.ਓ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਮੌਕੇ ''ਤੇ ਪਹੁੰਚੇ ਅਤੇ ਸੜਕ ਨੂੰ ਕਲੀਅਰ ਕਰਵਾਇਆ ਅਤੇ ਜ਼ਖਮੀਆਂ ਦੀ ਹਰ ਸੰਭਵ ਮਦਦ ਕੀਤੀ। 

ਬੱਸ ਨੂੰ ਅੱਗ ਲੱਗਣ ਤੋਂ ਬਚਾਅ
ਹਾਦਸੇ ''ਚ ਬੱਸ ਨੂੰ ਅੱਗ ਲੱਗਣ ਤੋਂ ਬਚਾਅ ਰਿਹਾ। ਨਹੀਂ ਤਾਂ ਕਈ ਮਜ਼ਦੂਰ ਜ਼ਿੰਦਾ ਸੜ ਸਕਦੇ ਸਨ।  ਟਰਾਲੇ ਦੀ ਟੱਕਰ ਮਗਰੋਂ ਜਦੋਂ ਬੱਸ ਟਰਾਂਸਫਾਰਮਰ ਨਾਲ ਟਕਰਾ ਗਈ ਤਾਂ ਧਮਾਕਾ ਹੋ ਗਿਆ ਅਤੇ ਅੱਗ ਦੇ ਭਾਂਬੜ ਵੀ ਨਿਕਲੇ।  ਇਹ ਵੀ ਬਚਾਅ ਰਿਹਾ ਕਿ ਬੱਸ ਅੰਦਰ ਕਰੰਟ  ਨਹੀਂ ਆਇਆ।  ਇਸ ਨਾਲ ਵੀ ਵੱਡਾ ਨੁਕਸਾਨ ਹੋ ਸਕਦਾ ਸੀ।  ਕੁੱਲ ਮਿਲਾ ਕੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਸਿਟੀ 2 ਦੇ ਮੁਖੀ ਗੁਰਮੀਤ ਸਿੰਘ ਅਨੁਸਾਰ ਟਰਾਲੇ ਦਾ ਟਾਇਰ ਫਟਣ ਕਰਕੇ ਇਹ ਹਾਦਸਾ ਹੋਇਆ। 

Trending news