Khanna Bank Loot: ਖੰਨਾ 'ਚ ਦਿਨ-ਦਿਹਾੜੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਵਾਪਰ ਗਈ ਹੈ।
Trending Photos
Khanna Bank Loot: ਖੰਨਾ 'ਚ ਦਿਨ-ਦਿਹਾੜੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਵਾਪਰ ਗਈ ਹੈ। ਖੰਨਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਨਕਾਬਪੋਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਦੁਪਹਿਰ 2.30 ਵਜੇ ਦੇ ਕਰੀਬ ਬੈਂਕ 'ਚ ਲੰਚ ਬ੍ਰੇਕ ਸੀ ਤਾਂ ਤਿੰਨੋਂ ਬੈਂਕ 'ਚ ਗਏ ਅਤੇ ਬੰਦੂਕ ਦੇ ਜ਼ੋਰ ਉਤੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਬੈਂਕ ਵਿੱਚੋਂ ਕਰੀਬ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਬੈਂਕ ਦੇ ਗੰਨਮੈਨ ਨੇ ਜੱਫਾ ਮਾਰ ਲਿਆ। ਇਸ ਖਿੱਚ ਧੂਹ ਵਿੱਚ ਲੁਟੇਰੇ ਗਨਮੈਨ ਦੀ ਬੰਦੂਕ ਖੋਹ ਕੇ ਫਾਇਰ ਕਰਦੇ ਹੋਏ ਫਰਾਰ ਹੋ ਗਏ। ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।
ਨਕਾਬਪੋਸ਼ ਜਦੋਂ ਬੈਂਕ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਗਾਰਡ ਨੇ ਮੂੰਹ ਢੱਕਿਆ ਹੋਣ ਕਾਰਨ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਗਾਰਡ ਵੱਲ ਪਿਸਤੌਲ ਤਾਣ ਲਈ। ਇਸ ਤੋਂ ਬਾਅਦ ਦੂਜੇ ਲੁਟੇਰੇ ਨੇ ਕੈਸ਼ ਕਾਊਂਟਰ 'ਤੇ ਜਾ ਕੇ ਕੈਸ਼ੀਅਰ ਦੇ ਮੱਥੇ 'ਤੇ ਪਿਸਤੌਲ ਤਾਣ ਕੇ ਕਿਹਾ ਕਿ ਜਿੰਨੀ ਨਕਦੀ ਹੈ, ਬੈਗ ਭਰ ਦਿਓ, ਨਹੀਂ ਤਾਂ ਤੈਨੂੰ ਮਾਰ ਦੇਵਾਂਗਾ। ਜਿਸ ਤੋਂ ਬਾਅਦ ਕੈਸ਼ੀਅਰ ਨੇ ਸਾਰੀ ਨਕਦੀ, ਕਰੀਬ 15 ਲੱਖ ਰੁਪਏ ਆਪਣੇ ਬੈਗ ਵਿੱਚ ਪਾ ਦਿੱਤੇ। ਲੁਟੇਰੇ ਨਕਦੀ ਲੈ ਕੇ ਫ਼ਰਾਰ ਹੋ ਗਏ। ਬਦਮਾਸ਼ਾਂ ਨੇ ਸਿਰਫ 2 ਮਿੰਟਾਂ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਹ ਬੀਜਾ ਵੱਲ ਭੱਜ ਗਏ।
ਇਹ ਵੀ ਪੜ੍ਹੋ : Sidhu Moosewala Birthday: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਜਨਮ ਦਿਨ ਦੇ ਜਾਣੋ ਕੁਝ ਖਾਸ ਗੱਲਾਂ
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : Paddy Farming: ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਪੰਜਾਬ ਦੇ 6 ਜਿਲ੍ਹਿਆਂ 'ਚ ਝੋਨੇ ਦੀ ਲਵਾਈ ਸ਼ੁਰੂ