Kharar Muder News: ਇਨ੍ਹਾਂ ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਸਿੰਘ ਅਤੇ ਖੁਸ਼ੀ ਦੇ ਵਜੋਂ ਹੋਈ ਹੈ।
Trending Photos
Kharar Muder News: ਖਰੜ 'ਚ ਪੈਂਦੇ ਪਿੰਡ ਸੰਤੇ ਮਾਜਰਾ ਵਿੱਚ ਕੁੱਝ ਲੋਕਾਂ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮ੍ਰਿਤਕ ਪਤੀ-ਪਤਨੀ ਦੀ ਪਛਾਣ ਬਬਲੂ ਅਤੇ ਮਨਸੂਰ ਵਜੋਂ ਹੋਈ ਸੀ। ਇਸ ਵਾਰਦਾਤ ਵਿੱਚ ਸ਼ਾਮਿਲ ਚਾਰੋਂ ਮੁਲਜ਼ਮਾਂ ਨੂੰ ਪੁਲਿਸ ਨੇ ਕੁੱਝ ਹੀ ਘੰਟਿਆ ਵਿੱਚ ਕਾਬੂ ਕਰ ਲਿਆ ਹੈ।
ਖਰੜ ਦੇ DSP ਕਰਨ ਸੰਧੂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਪਹਿਲਾਂ ਇਕੱਠੇ ਰਹਿੰਦੇ ਸੀ। ਰਾਤ ਉਹ ਮਕਾਨ ਚੋਂ ਆਪਣਾ ਸਮਾਨ ਲੈਣ ਆਏ ਸਨ। ਜਿੱਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਮੁਲਜ਼ਮਾਂ ਦਾ ਮ੍ਰਿਤਕ ਪਤੀ-ਪਤਨੀ ਦੇ ਨਾਲ ਝਗੜਾ ਹੋ ਗਿਆ। ਜਿਸ ਤੋਂ ਬਾਅਦ ਚਰਨਜੀਤ ਸਿੰਘ ਉਰਫ ਮੋਨੂੰ ਨੇ ਪਤੀ-ਪਤਨੀ 'ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਮਿਲਕੇ ਦੋਵਾਂ ਦਾ ਕਤਲ ਕਰ ਦਿੱਤਾ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ, ਸਿਮਰਨਜੀਤ ਸਿੰਘ, ਅਮਨਦੀਪ ਸਿੰਘ ਅਤੇ ਲੜਕੀ ਖੁਸ਼ੀ ਦੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Kisan meet Governor: ਕਿਸਾਨਾਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੀਤੀ ਮੁਲਕਾਤ,ਮੁਆਵਜ਼ੇ ਦੀ ਕੀਤੀ ਮੰਗ
DSP ਖਰੜ ਮੁਤਾਬਿਕ ਗੁਆਂਢ ਵਿੱਚ ਰਹਿੰਦੀ ਚਾਂਦਨੀ ਨੇ ਸਾਰੀ ਘਟਨਾ ਆਪਣੀ ਅੱਖਾਂ ਦੇ ਨਾਲ ਦੇਖੀ ਅਤੇ ਖਰੜ ਪੁਲਿਸ ਨੇ ਚਾਂਦਨੀ ਦੇ ਬਿਆਨਾਂ ਦੇ ਅਧਾਰ 'ਤੇ ਖਿਲਾਫ ਧਾਰਾ 302 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਸੀ। ਜਿਸ ਨੇ ਚਾਰੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਭਣਾ ਅਸਾਨ ਹੋ ਗਿਆ ਸੀ। ਜਿਨ੍ਹਾਂ ਨੂੰ ਅੱਜ ਖਰੜ ਦੀ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਅਤੇ ਰਿਮਾਂਡ ਦੌਰਾਨ ਪੁੱਛ ਗਿੱਛ ਕਰਕੇ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: DCW Employee Removed: ਦਿੱਲੀ ਮਹਿਲਾ ਕਮਿਸ਼ਨ 'ਚੋਂ 223 ਮੁਲਾਜ਼ਮਾਂ ਨੂੰ ਕੱਢਿਆ, LG ਦੇ ਹੁਕਮਾਂ 'ਤੇ ਕਾਰਵਾਈ