What Is Sound Cannon: ਕਿਸਾਨਾਂ ਨੂੰ ਖਦੇੜਨ ਲਈ ਦਿੱਲੀ ਪੁਲਿਸ ਲਿਆਈ ਸਾਊਂਡ ਕੈਨਨ; ਇਸ ਦੀ ਆਵਾਜ਼ ਕੰਨ ਕਿਉਂ ਨਹੀਂ ਕਰ ਸਕਦੇ ਬਰਦਾਸ਼ਤ?
Advertisement
Article Detail0/zeephh/zeephh2115296

What Is Sound Cannon: ਕਿਸਾਨਾਂ ਨੂੰ ਖਦੇੜਨ ਲਈ ਦਿੱਲੀ ਪੁਲਿਸ ਲਿਆਈ ਸਾਊਂਡ ਕੈਨਨ; ਇਸ ਦੀ ਆਵਾਜ਼ ਕੰਨ ਕਿਉਂ ਨਹੀਂ ਕਰ ਸਕਦੇ ਬਰਦਾਸ਼ਤ?

What Is Sound Cannon: ਸਿੰਘੂ ਬਾਰਡਰ ਉਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪੁੱਜਣ ਦੇ ਖਦਸ਼ੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਸਾਊਂਡ ਗਨ ਲੈ ਕੇ ਆਈ ਹੈ। 

What Is Sound Cannon: ਕਿਸਾਨਾਂ ਨੂੰ ਖਦੇੜਨ ਲਈ ਦਿੱਲੀ ਪੁਲਿਸ ਲਿਆਈ ਸਾਊਂਡ ਕੈਨਨ; ਇਸ ਦੀ ਆਵਾਜ਼ ਕੰਨ ਕਿਉਂ ਨਹੀਂ ਕਰ ਸਕਦੇ ਬਰਦਾਸ਼ਤ?

What Is Sound Cannon: ਦਿੱਲੀ-ਹਰਿਆਣਾ ਦ ਸਿੰਘੂ ਬਾਰਡਰ ਉਤੇ ਦਿੱਲੀ ਪੁਲਿਸ ਸਾਊਂਡ ਗਨ ਲੈ ਕੇ ਆਈ ਹੈ। ਦਰਅਸਲ ਸਾਊਂਡ ਗਨ ਦਾ ਇਸਤੇਮਾਲ ਉਸ ਸਮੇਂ ਕੀਤਾ ਜਾਂਦਾ ਹੈ ਜਦ ਕੋਈ ਵੱਡਾ ਪ੍ਰਦਰਸ਼ਨ ਹੋ ਰਿਹਾ ਹੋਵੇ ਜਾਂ ਫਿਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਉਗਰ ਹੋ ਜਾਣ। ਪ੍ਰਦਰਸ਼ਨਕਾਰੀਆਂ ਜਾਂ ਭੀੜ ਨੂੰ ਹਟਾਉਣ ਲਈ ਪੁਲਿਸ ਵੱਲੋਂ ਸਾਊਂਡ ਗਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦਰਅਸਲ ਸਾਊਂਡ ਗਨ ਇੱਕ ਮਸ਼ੀਨ ਹੁੰਦੀ ਹੈ। ਦਰਅਸਲ ਸਾਊਂਡ ਗਨ ਮਸ਼ੀਨ ਦੇ ਅੰਦਰੋਂ ਬਹੁਤ ਤੇਜ਼ੀ ਆਵਾਜ਼ ਨਿਕਲੀ ਜਿਸ ਨੂੰ ਕੰਨ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਤੁਸੀਂ ਪਰੇਸ਼ਾਨ ਹੋ ਕੇ ਮੌਕੇ ਤੋਂ ਹਟਣ ਲਈ ਮਜਬੂਰ ਹੋ ਜਾਂਦੇ ਹਨ।

ਦਿੱਲੀ-ਹਰਿਆਣਾ ਦ ਸਿੰਘੂ ਬਾਰਡਰ ਉਤੇ ਦਿੱਲੀ ਪੁਲਿਸ ਸਾਊਂਡ ਗਨ ਲੈ ਕੇ ਆਈ ਹੈ। ਦਰਅਸਲ ਸਾਊਂਡ ਗਨ ਦਾ ਇਸਤੇਮਾਲ ਉਸ ਸਮੇਂ ਕੀਤਾ ਜਾਂਦਾ ਹੈ ਜਦ ਕੋਈ ਵੱਡਾ ਪ੍ਰਦਰਸ਼ਨ ਹੋ ਰਿਹਾ ਹੋਵੇ ਜਾਂ ਫਿਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਉਗਰ ਹੋ ਜਾਣ। ਪ੍ਰਦਰਸ਼ਨਕਾਰੀਆਂ ਜਾਂ ਭੀੜ ਨੂੰ ਹਟਾਉਣ ਲਈ ਪੁਲਿਸ ਵੱਲੋਂ ਸਾਊਂਡ ਗਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦਰਅਸਲ ਸਾਊਂਡ ਗਨ ਇੱਕ ਮਸ਼ੀਨ ਹੁੰਦੀ ਹੈ ਅਤੇ ਇਸ ਮਸ਼ੀਨ ਦੇ ਅੰਦਰੋਂ ਬਹੁਤ ਤੇਜ਼ ਆਵਾਜ਼ ਨਿਕਲੀ ਜਿਸ ਨੂੰ ਕੰਨ ਬਰਦਾਸ਼ਤ ਨਹੀਂ ਕਰ ਪਾਉਂਦੇ ਤੇ ਪ੍ਰਦਰਸ਼ਨਕਾਰੀ ਪਰੇਸ਼ਾਨ ਹੋ ਕੇ ਮੌਕੇ ਤੋਂ ਹਟਣ ਲਈ ਮਜਬੂਰ ਹੋ ਜਾਂਦੇ ਹਨ।

ਸਾਊਂਡ ਕੈਨਨ ਵਿੱਚ ਕਾਫੀ ਸ਼ਕਤੀਸ਼ਾਲੀ ਲਾਊਡ ਸਪੀਕਰ ਲੱਗਿਆ ਹੁੰਦਾ ਹੈ ਜੋ ਲੰਬੀ ਦੂਰੀ ਤੱਕ ਤੇਜ਼ ਆਵਾਜ਼ ਪੈਦਾ ਕਰਦਾ ਹੈ। ਸਾਊਂਡ ਕੈਨਨ ਦੀ ਵਰਤੋਂ ਭੀੜ ਨੂੰ ਕੰਟਰੋਲ ਕਰਨ ਦੇ ਢੰਗ ਵਜੋਂ ਕੀਤੀ ਜਾਂਦੀ ਹੈ।  ਇਸ ਦੀ ਡੈਸੀਬਲ ਸਮਰੱਥਾ ਡਿਵਾਈਸ ਤੋਂ ਇੱਕ ਮੀਟਰ 'ਤੇ ਮਾਪੀ ਗਈ 160 dB ਤੱਕ ਹੈ। ਜਦੋਂ ਕਿ ਇਨਸਾਨਾਂ ਵਿੱਚ 50-60 dB ਤੱਕ ਆਵਾਜ਼ਾਂ ਸੁਣਨ ਦੀ ਸਮਰੱਥਾ ਹੁੰਦੀ ਹੈ। ਇਸ ਯੰਤਰ ਦੀ ਵਰਤੋਂ ਸਮੁੰਦਰੀ ਡਾਕੂਆਂ ਦਾ ਮੁਕਾਬਲਾ ਕਰਨ ਲਈ ਘੇਰਾਬੰਦੀ ਦੀਆਂ ਸਥਿਤੀਆਂ ਵਿੱਚ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਕੁਦਰਤੀ ਆਫ਼ਤਾਂ ਜਾਂ ਹੋਰ ਸੰਕਟਕਾਲਾਂ ਦੌਰਾਨ ਅਤੇ ਕਈ ਜਲ ਸੈਨਾਵਾਂ ਸਮੇਤ ਰੱਖਿਆ ਬਲਾਂ ਦੁਆਰਾ ਜਨਤਕ ਸੰਚਾਰ ਲਈ ਵੀ ਕੀਤੀ ਜਾਂਦੀ ਹੈ।

ਸਾਊਂਡ ਕੈਨਨ ਦੀ ਸ਼ੁਰੂਆਤ ਕਿਵੇਂ ਹੋਈ?
ਇਹ ਯੰਤਰ ਅਮਰੀਕੀ ਮਿਜ਼ਾਈਲ ਵਿਨਾਸ਼ਕ ਯੂਐਸਐਸ ਕੋਲ 'ਤੇ ਆਤਮਘਾਤੀ ਹਮਲੇ ਤੋਂ ਬਾਅਦ ਆਮ ਵਰਤੋਂ ਵਿੱਚ ਆਇਆ ਸੀ। 2000 ਵਿੱਚ ਯਮਨ ਵਿੱਚ ਇੱਕ ਮਿਜ਼ਾਈਲ ਉੱਤੇ ਆਤਮਘਾਤੀ ਹਮਲੇ ਵਿੱਚ 17 ਅਮਰੀਕੀ ਜਲ ਸੈਨਾ ਦੇ ਮਲਾਹਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ ਸਨ।

ਇਸ ਹਮਲੇ ਤੋਂ ਬਾਅਦ ਅਮਰੀਕੀ ਜਲ ਸੈਨਾ ਨੇ ਇੱਕ ਸਾਊਂਡ ਕੈਨਨ ਯੰਤਰ ਲਗਾਇਆ। ਇਹ ਯੰਤਰ ਜਲ ਸੈਨਾ ਨੂੰ ਦੂਰੋਂ ਆਉਣ ਵਾਲੇ ਜਹਾਜ਼ ਜਾਂ ਹੋਰ ਚੀਜ਼ ਦਾ ਸੰਕੇਤ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸਦੀ ਵਰਤੋਂ ਕਰਕੇ ਜਲ ਸੈਨਾ ਲਈ ਆਉਣ ਵਾਲੇ ਜਹਾਜ਼ਾਂ ਨਾਲ ਸੰਪਰਕ ਕਰਨਾ ਸੰਭਵ ਹੋ ਗਿਆ ਜੋ ਦੂਰੋਂ ਰੇਡੀਓ ਕਾਲਾਂ ਦਾ ਜਵਾਬ ਨਹੀਂ ਦਿੰਦੇ ਸਨ।

ਇਸ ਡਿਵਾਈਸ ਨੂੰ 2002 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਆਮ ਕਈ ਕੰਮਾਂ ਲਈ ਵਰਤਿਆ ਜਾਣ ਲੱਗਾ। ਵਰਤੋਂ ਵਿੱਚ ਚੈਕਪੁਆਇੰਟ, ਭੀੜ ਕੰਟਰੋਲ, ਸਮੁੰਦਰੀ ਸ਼ਿਪਿੰਗ, ਜਨਤਕ ਸੂਚਨਾ, ਅਗਾਊਂ ਚਿਤਾਵਨੀ, ਸੁਰੱਖਿਆ, ਫ਼ੌਜੀ ਵਰਤੋਂ ਅਤੇ ਜੰਗਲੀ ਜੀਵ ਸੁਰੱਖਿਆ ਤੇ ਨਿਯੰਤਰਣ ਸ਼ਾਮਲ ਹਨ।

ਕਿਹੜੇ ਦੇਸ਼ਾਂ 'ਚ ਸਾਊਂਡ ਕੈਨਨ ਦੀ ਵਰਤੋਂ ਕੀਤੀ ਜਾਂਦੀ ਹੈ?
ਇਹ ਯੰਤਰ ਸੰਚਾਰ ਲਈ ਤੇ ਵਿਰੋਧ ਪ੍ਰਦਰਸ਼ਨਾਂ ਸਮੇਤ ਬਹੁਤ ਸਾਰੇ ਭੀੜ ਕੰਟਰੋਲ ਮਕਸਦ ਲਈ ਵਿਆਪਕ ਤੌਰ 'ਤੇ ਇਸਤੇਮਾਲ ਕੀਤਾ ਗਿਆ ਹੈ। ਇਹ ਡਿਵਾਈਸ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ 2022 ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਸਟ੍ਰੇਲੀਆ ਦੇ ਕੈਨਬਰਾ 'ਚ ਪ੍ਰਦਰਸ਼ਨਕਾਰੀਆਂ ਖਿਲਾਫ ਇਸਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਚੈੱਕ ਗਣਰਾਜ, ਜਰਮਨੀ, ਗ੍ਰੀਸ, ਜਾਪਾਨ, ਨਿਊਜ਼ੀਲੈਂਡ, ਪੋਲੈਂਡ, ਸਿੰਗਾਪੁਰ, ਸਪੇਨ, ਬ੍ਰਿਟੇਨ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਸਮੇਂ-ਸਮੇਂ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ : Farmer Protest: ਹੰਝੂ ਗੈਸ ਦੇ ਧੂੰਏਂ ਲਈ ਵੀ ਕਿਸਾਨਾਂ ਨੇ ਕੱਢ ਲਿਆ ਜੁਗਾੜ, ਆਹ ਤਾਂ ਸੱਚੀ ਕਮਾਲ ਕਰਤੀ

Trending news