Kishtwar Car Accident: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਇਲਾਕੇ 'ਚ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
Trending Photos
Kishtwar Car Accident: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਇਲਾਕੇ 'ਚ ਵੱਡਾ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਕ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਮਰਨ ਵਾਲਿਆਂ ਵਿੱਚ 4 ਔਰਤਾਂ ਅਤੇ ਇੱਕ ਡਰਾਈਵਰ ਸ਼ਾਮਲ ਹੈ। ਇਹ ਘਟਨਾ ਕਿਸ਼ਤਵਾੜ ਦੇ ਮਾਰਵਾਹ ਇਲਾਕੇ 'ਚ ਸ਼ਾਮ ਕਰੀਬ 5.30 ਵਜੇ ਵਾਪਰੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਦੇਵਾਂਸ਼ ਯਾਦਵ ਨੇ ਦੱਸਿਆ ਹੈ ਕਿ ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਦੇ ਮਾਰਵਾਹ ਇਲਾਕੇ 'ਚ ਇਕ ਟਾਟਾ ਸੂਮੋ ਕਾਰ ਇਕ ਡਰੇਨ ਦੇ ਨਾਲ ਲੱਗ ਗਈ, ਜੋ ਬਾਅਦ 'ਚ ਖਾਈ 'ਚ ਡਿੱਗ ਗਈ। ਸਾਰੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿੱਚ ਬੈਠੇ ਸਾਰੇ ਲੋਕ ਮਾਰਵਾਹ ਦੇ ਰਹਿਣ ਵਾਲੇ ਸਨ। ਹਾਲਾਂਕਿ, ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਸਾਰੇ ਮਰਵਾਹ ਦੇ ਸਨ ਕਿਉਂਕਿ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
J&K | Eight people died when a car fell into a deep gorge around 5:30 in the evening in the Marwah area of Kishtwar: Deputy Commissioner Kishtwar
— ANI (@ANI) November 16, 2022
ਇਸ ਦੇ ਨਾਲ ਹੀ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਕਿਸ਼ਤਵਾੜ ਵਿੱਚ ਸੜਕ ਹਾਦਸੇ ਵਿੱਚ ਲੋਕਾਂ ਦੀ ਮੌਤ ਬਾਰੇ ਜਾਣ ਕੇ ਦੁੱਖ ਹੋਇਆ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜੰਮੂ ਸ਼ਹਿਰ 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਬੱਸ ਸੜਕ ਤੋਂ ਫਿਸਲ ਕੇ ਖਾਈ 'ਚ ਜਾ ਡਿੱਗੀ ਸੀ। ਇਸ ਕਾਰਨ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਅਖਨੂਰ ਦੇ ਮਾਖੀਆਂ ਮੋੜ ਨੇੜੇ ਵਾਪਰੀ।
ਇੱਕ ਦਿਨ ਪਹਿਲਾਂ ਹੀ ਡੋਡਾ ਜ਼ਿਲ੍ਹੇ ਵਿੱਚ ਇੱਕ ਕਾਰ ਖੱਡ ਵਿੱਚ ਡਿੱਗ ਗਈ ਸੀ, ਜਿਸ ਵਿੱਚ ਸੜਕ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾ ਸਵੇਰੇ ਬਟੋਤੇ-ਕਿਸ਼ਤਵਾੜ ਹਾਈਵੇਅ 'ਤੇ ਵਾਪਰੀ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਦੀ ਮੌਤ ਵਿਭਾਗ ਅਤੇ ਸਮਾਜ ਲਈ ਵੱਡਾ ਘਾਟਾ ਹੈ।