ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ
Advertisement
Article Detail0/zeephh/zeephh1515260

ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ

Republic Day 2023: ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਇਸ ਦੇ ਨਾਲ ਹੀ  26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਅੱਜ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।

ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ

Cabinet ministers flag hosting News: ਹਰ ਸਾਲ 26 ਜਨਵਰੀ ਨੂੰ ਦੇਸ਼ ਭਰ ਵਿਚ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਹਰ ਥਾਂ 'ਤੇ ਵੱਖ ਵੱਖ ਸੂਬੇ ਦੇ ਮੰਤਰੀ ਅਤੇ ਆਗੂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਇਸ ਦੌਰਾਨ ਪੰਜਾਬ ਵਿਚ ਵੱਖ- ਵੱਖ ਜਿਲ੍ਹਿਆਂ ਵਿਚ ਵੱਖ- ਵੱਖ ਕੈਬਨਿਟ ਮੰਤਰੀ ਝੰਡਾ ਲਹਿਰਾਉਣਗੇ। ਇਸ ਬਾਰੇ ਇਕ ਸੂਚੀ ਜਾਰੀ ਕੀਤੀ ਗਈ ਹੈ।

ਇਸ ਵਾਰ ਜਲੰਧਰ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤਿਰੰਗਾ ਝੰਡਾ ਲਹਿਰਾਉਣਗੇ। ਇਸ ਦੇ ਨਾਲ ਹੀ 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ (Bhagwant Mann flag hosting)ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਲੁਧਿਆਣਾ ਵਿੱਚ ਅਤੇ ਡਿਪਟੀ ਸਪੀਕਰ ਜੈਕਿਸ਼ਨ ਰੋਡੀ ਤਰਨਤਾਰਨ ਵਿੱਚ ਤਿਰੰਗਾ ਲਹਿਰਾਉਣਗੇ।

ਇਹ ਵੀ ਪੜ੍ਹੋਂ: ਰਾਤ ਨੂੰ ਕੰਮ ਕਰ ਕਰਨ ਵਾਲੀਆਂ ਔਰਤਾਂ ਨੂੰ ਕੈਬ ਸਹੂਲਤ ਦੇਣਾ ਲਾਜ਼ਮੀ

ਲਿਸਟ ਰਾਹੀਂ ਜਾਣੋ ਕਿਹੜੇ ਕੈਬਨਿਟ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ (Cabinet ministers flag hosting list)

-ਹਰਪਾਲ ਚੀਮਾ, ਅੰਮ੍ਰਿਤਸਰ
-ਗੁਰਮੀਤ ਸਿੰਘ ਮੀਤ ਹੇਅਰ, ਫਾਜ਼ਿਲਕਾ 
-ਡਾ. ਬਲਜੀਤ ਕੌਰ, ਪਟਿਆਲਾ 
-ਹਰਭਜਨ ਸਿੰਘ ਈ.ਟੀ.ਓ ਗੁਰਦਾਸਪੁਰ
-ਲਾਲ ਚੰਦ ਕਟਾਰੀਆ ਚੱਕ, ਹੁਸ਼ਿਆਰਪੁਰ।
-ਕੁਲਦੀਪ ਸਿੰਘ ਧਾਲੀਵਾਲ, ਪਠਾਨਕੋਟ
- ਲਾਲ ਅਜੀਤ ਸਿੰਘ ਭੁੱਲਰ, ਸ਼ਹੀਦ ਭਗਤ ਸਿੰਘ ਨਗਰ
-ਬ੍ਰਹਮਾ ਸ਼ੰਕਰ ਜਿਮਪਾ, ਸੰਗਰੂਰ
-ਹਰਜੋਤ ਸਿੰਘ ਬੈਂਸ, ਫਿਰੋਜ਼ਪੁਰ
-ਅਮਨ ਅਰੋੜਾ, ਮੋਹਾਲੀ (ਐਸ.ਏ.ਐਸ. ਨਗਰ)
-ਡਾ: ਇੰਦਰਵੀਰ ਸਿੰਘ ਨਿੱਝਰ, ਮੈਗਾ.
-ਫੌਜਾ ਸਿੰਘ ਸਰਾਰੀ, ਮਾਨਸਾ।
-ਚੇਤਨ ਸਿੰਘ ਜੋੜ ਮਾਜਰਾ, ਫਰੀਦਕੋਟ।
-ਗਗਨ ਅਨਮੋਲ ਮਾਨ, ਸ੍ਰੀ  ਮੁਕਤਸਰ ਸਾਹਿਬ

(ਮਨੋਜ ਜੋਸ਼ੀ ਦੀ ਰਿਪੋਰਟ )

Trending news