Lehragaga Heavy rain News: ਭਾਰੀ ਮੀਂਹ ਨਾਲ ਗਰੀਬ ਕਿਸਾਨ ਦਾ ਹੋਇਆ ਵੱਡਾ ਨੁਕਸਾਨ,,ਪੋਲਟਰੀ ਫਾਰਮ ਦੀ ਛੱਤ ਗਿਰਨ ਨਾਲ 8 ਤੋਂ 10 ਲੱਖ ਦਾ ਨੁਕਸਾਨ ਹੋਇਆ। ਪਏ ਭਰੀ ਮੀਂਹ ਕਾਰਨ ਪੋਲਟਰੀ ਫਾਰਮ ਦੀ ਗਿਰੀ ਛੱਤ,, 2500 ਦੇ ਲਗਭਗ ਮੁਰਗੇ ਦਬ ਕੇ ਮਰੇ।
Trending Photos
Lehragaga Heavy rain News/(ਅਨਿਲ ਜੈਨ): ਲਹਿਰਾਗਾਗਾ ਦੇ ਪਿੰਡ "ਗੋਬਿੰਦਪੁਰਾ ਜਵਾਹਰ ਵਾਲਾ" ਵਿਖੇ ਹਾਕਮ ਸਿੰਘ ਕਿਸਾਨ ਵੱਲੋਂ ਪਾਏ 5000 ਮੁਰਗਿਆਂ ਵਾਲੇ ਕਰਤਾਰ ਪੋਲਟਰੀ ਫਾਰਮ ਦੀ ਭਾਰੀ ਮੀਂਹ ਦੇ ਕਾਰਨ ਛੱਤ ਡਿੱਗਣ ਗਈ। ਇਸ ਹੋਏ ਹਾਦਸੇ ਵਿੱਚ 2000 ਤੋਂ 2500 ਮੁਰਗੇ ਉਸ ਛੱਤ ਥੱਲੇ ਦਬ ਕੇ ਮੌਕੇ ਉੱਤੇ ਮਰ ਗਏ। ਅੱਧੀ ਛੱਤ ਡਿੱਗੀ ਅਤੇ ਦੂਜੇ ਪਾਸੇ ਵਾਲੇ ਮੁਰਗਿਆਂ ਦਾ ਬਚਾਅ ਰਿਹਾ।
ਪੋਲਟਰੀ ਫਾਰਮ ਦੇ ਮਾਲਕ ਹਾਕਮ ਸਿੰਘ ਨੇ ਦੱਸਿਆ 220 ਫੁੱਟ ਏਰੀਏ ਦੇ ਵਿੱਚ ਪੋਲਟਰੀ ਫਾਰਮ ਬਣਾਇਆ ਹੋਇਆ ਸੀ ਜਿਸ ਵਿੱਚ 5000 ਚੂਚਿਆਂ ਦਾ ਇਹ ਫਾਰਮ ਸੀ ਲਗਭਗ 100 ਫੁੱਟ ਦੀ ਛੱਤ ਗਿਰਨ ਨਾਲ 2000 ਤੋਂ 2500 ਮੁਰਗਿਆਂ ਦਾ ਨੁਕਸਾਨ ਹੋਇਆ ਹੈ। ਛੱਤ ਥੱਲੇ ਦਬਨ ਕਾਰਨ ਅੱਧੇ ਚੂਚੇ ਮੌਕੇ ਤੇ ਮਰ ਗਏ ਅਤੇ ਸਾਰਾ ਫਾਰਮ ਵੀ ਤਬਾਹ ਹੋ ਗਿਆ। ਹਾਕਮ ਸਿੰਘ ਦੇ ਮੁਤਾਬਕ ਲਗਭਗ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਜਲਦ ਹੋਵੇਗੀ ਦਾਖਲ! ਅੱਜ ਮੀਂਹ ਦਾ ਯੈਲੋ ਅਲਰਟ
ਬੈਂਕਕੀ ਇੰਡੀਆ ਲਿਮਿਟਡ ਦੇ ਮੈਨੇਜਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਹਾਕਮ ਸਿੰਘ ਨਾਲ 5 ਹਜ਼ਾਰ ਮੁਰਗਿਆਂ ਦਾ ਟਾਈਅਪ ਸੀ ਜਿਸ ਵਿੱਚ ਅੱਜ ਭਾਰੀ ਮੀਹ ਦੇ ਕਰਨ ਛੱਤ ਗਿਰਨ ਨਾਲ 2000 ਤੋਂ 2500 ਮੁਰਗਿਆਂ ਦਾ ਨੁਕਸਾਨ ਹੋਇਆ ਕੁੱਲ 10 ਲੱਖ ਰੁਪਏ ਦੇ ਕਰੀਬ ਇਹ ਨੁਕਸਾਨ ਹੋਇਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਹ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ