Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2371845

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Paris Olympics 2024: ਭਾਰਤ ਦਾ ਫਾਈਨਲ ਵਿੱਚ ਜਾਣ ਦਾ ਸੁਪਨਾ ਹੋਇਆ ਚਕਨਾਚੂਰ; ਜਰਮਨੀ ਨੇ ਦਿੱਤੀ ਮਾਤ
ਜਰਮਨੀ ਨੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਜਰਮਨੀ ਨੇ ਭਾਰਤ ਨੂੰ 2-3 ਨਾਲ ਮਾਤ ਦਿੱਤੀ।

Punjab Breaking News Live Updates:

 

07 August 2024
14:49 PM

ਕਿਰਚ ਮਾਰ ਕੇ ਔਰਤ ਦਾ ਬੇਰਿਹਮੀ ਨਾਲ ਕੀਤਾ ਕਤਲ
ਕੋਟਕਪੂਰਾ ਦੇ ਪਿੰਡ ਔਲਖ ਵਿੱਚ ਕਥਿਤ ਤੌਰ ਉਤੇ ਸ਼ੱਕੀ ਪ੍ਰੇਮ ਸਬੰਧਾਂ ਕਾਰਨ ਇੱਕ ਔਰਤ ਦਾ ਕਿਰਚ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ 45 ਸਾਲਾ ਔਰਤ ਸੁਖਪ੍ਰੀਤ ਕੌਰ ਪਿੰਡ ਦੇ ਕਿਸੇ ਘਰ ਵਿੱਚ ਕੰਮ ਕਰਨ ਵਾਸਤੇ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਤਾਕ ਵਿੱਚ ਬੈਠੇ ਮੁਲਜ਼ਮ ਨੇ ਕਿਰਚ ਨਾਲ ਉਸ ਉਪਰ ਹਮਲਾ ਕਰ ਦਿੱਤਾ ਅਤੇ ਕਈ ਵਾਰ ਕਰਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਔਰਤ ਨੂੰ ਪਹਿਲਾਂ ਕੋਟਕਪੂਰਾ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਕਿ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਜਿੱਥੇ ਕਿ ਉਸਦੀ ਮੌਤ ਹੋ ਗਈ। 

13:24 PM

ਭਾਰਤੀ ਚੋਣ ਕਮਿਸ਼ਨ ਵੱਲੋਂ ਰਾਜ ਸਭਾ ਦੀਆਂ ਖਾਲੀ 12 ਸੀਟਾਂ ਲਈ ਨੋਟੀਫਿਕੇਸ਼ਨ ਜਾਰੀ
ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੋਣਾਂ 3 ਸਤੰਬਰ ਨੂੰ ਹੋਣਗੀਆਂ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 26 ਅਤੇ 27 ਅਗਸਤ ਹੈ।

13:23 PM

ਪੰਜਾਬ 'ਚ ਡੀਏਪੀ ਖਾਦ ਘਪਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਦੇ ਦਿੱਤੇ ਹੁਕਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਡੀਏਪੀ ਖਾਦ ਘਪਲੇ ਸਬੰਧੀ ਜਾਂਚ ਦੇ ਹੁਕਮ ਦਿੱਤੇ ਹਨ। ਸੀਐਮ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤੇ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਵੱਲੋਂ 22000MT ਖਾਦ  ਮਾਰਚ ਤੇ ਅਪ੍ਰੈਲ ਵਿਚ ਐਲੋਕੇਟ ਕੀਤੀ ਗਈ ਜਿਸ ਵਿੱਚੋਂ 60 ਫ਼ੀਸਦੀ ਸੈਂਪਲ ਫੇਲ੍ਹ ਹੋਏ ਹਨ। ਪੰਜਾਬ ਵਿੱਚ ਬਲੈਕ ਮਾਰਕੀਟਿੰਗ ਵਿੱਚ ਗੈਰਕਾਨੰਨੀ DAP ਵਿਕ ਰਹੀ ਹੈ।

11:46 AM

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਅੰਦਰ ਕਤਲ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ 
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਮੁਲਾਜ਼ਮ ਵੱਲੋਂ ਮੁਲਾਜ਼ਮ ਦਾ ਕਤਲ ਕਰਨ ਦਾ ਮਾਮਲਾ ਪਿਛਲੇ ਦਿਨ ਐਸਜੀਪੀਸੀ ਦੇ ਦਫਤਰ ਵਿੱਚ ਸੁਖਬੀਰ ਸਿੰਘ ਨਾਂ ਦੇ ਮੁਲਾਜ਼ਮ ਵੱਲੋਂ ਦਰਬਾਰਾ ਸਿੰਘ ਮੁਲਾਜ਼ਮ ਦਾ ਕੀਤਾ ਗਿਆ ਸੀ ਕਿਰਪਾਨ ਨਾਲ ਕਤਲ ਪੁਲਿਸ ਵੱਲੋਂ ਪੰਜ ਲੋਕਾਂ ਨੂੰ ਮਾਮਲੇ ਵਿੱਚ ਕੀਤਾ ਗਿਆ ਸੀ ਨਾਮਜ਼ਦ ਮਲਕੀਤ ਸਿੰਘ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਫਤਾਰ ਗ੍ਰਿਫਤਾਰ ਕੀਤੇ ਮਲਕੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ ਸ਼੍ਰੋਮਣੀ ਕਮੇਟੀ ਮੁਲਾਜ਼ਮ ਦਰਬਾਰਾ ਸਿੰਘ ਦੇ ਕਤਲ ਕੇਸ ਵਿੱਚ ਪੁਲੀਸ ਨੇ ਹੁਣ ਤੱਕ ਸਿਰਫ਼ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਬਾਕੀ ਚਾਰ ਵਿਅਕਤੀ ਪੁਲੀਸ ਦੀ ਪਕੜ ਤੋਂ ਬਾਹਰ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਦਾ ਨਾਂ ਮਲਕੀਤ ਸਿੰਘ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਵੀ ਹੈ। ਮਲਕੀਤ ਸਿੰਘ ਧਰਮ ਪ੍ਰਚਾਰ ਕਮੇਟੀ ਦਾ ਮੁਲਾਜ਼ਮ ਹੈ, ਉਸ ਸਮੇਂ ਮਲਕੀਤ ਸਿੰਘ ਸੁਖਬੀਰ ਸਿੰਘ ਦੇ ਨਾਲ ਸੀ। ਪੁਲੀਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਮਲਕੀਤ ਨੂੰ ਸ਼ਾਮਲ ਪਾਇਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਕੀ 4 ਅਜੇ ਤਕ ਪੁਲਿਸ ਦੀ ਗ੍ਰਿਫਟ ਚੋਂ ਬਾਹਰ ਨੇ ਕੁਲ 5 ਖਿਲਾਫ ਮਾਮਲਾ ਦਰਜ ਸੀ
11:33 AM

ਪੰਜਾਬ ਦਾ ਸੂਬਾ ਪੱਧਰੀ ਪ੍ਰੋਗਰਾਮ 15 ਅਗਸਤ ਨੂੰ ਜਲੰਧਰ ਵਿੱਚ ਹੋਣ ਵਾਲਾ ਹੈ
ਮੁੱਖ ਮੰਤਰੀ ਪੰਜਾਬ ਜਲੰਧਰ 'ਚ ਤਿਰੰਗਾ ਲਹਿਰਾਉਣਗੇ

10:41 AM

ਬਿਕਰਮ ਮਜੀਠਿਆਂ ਦਾ ਟਵੀਟ

ਗੁਰੂ ਸਾਹਿਬ ਦੀ ਮਿਹਰ, ਬਖ਼ਸ਼ਿਸ਼, ਕਿਰਪਾ ਸਦਕਾ ਦਾਸ ਹਮੇਸ਼ਾ ਧੱਕੇਸ਼ਾਹੀ ਖਿਲਾਫ਼ ਲੜਦਾ ਰਿਹਾ ਹੈ ਤੇ ਅੱਗੇ ਵੀ ਲੜਦਾ ਰਹਾਂਗਾ। 
ਬੇਬਾਕੀ ਨਾਲ ਲੋਕਾਂ ਦੀ ਅਵਾਜ਼ ਅਤੇ ਸਚਾਈ ਤੇ ਪਹਿਰਾ ਦਿੰਦਾ ਰਹਾਂਗਾ।  
ਤਾਨਸ਼ਾਹ ਹੁਕਮਰਾਨਾਂ ਦੇ ਚਿਹਰੇ ਬੇਨਕਾਬ ਕਰਨਾ ਇਕ ਗੁਰੂ ਦੇ ਸਿੱਖ ਦੀ ਜ਼ਿੰਮੇਵਾਰੀ ਹੈ !
ਹਮੇਸ਼ਾ ਹੀ ਮੇਰੇ ਆਪਣੇ , ਭੈਣ ,ਭਰਾ ,ਵਰਕਰਾਂ ,ਮੇਰੇ ਚਾਹੁਣ ਵਾਲਿਆਂ ਨੇ ਸਾਥ ਦਿੱਤਾ ਤੇ ਹਮੇਸ਼ਾ ਨਾਲ ਖੜੇ। ਮਾਂਵਾਂ ਦੀ ਆਸੀਸਾਂ ਨੇ ਮੇਰੇ ਹੌਸਲੇ 'ਚ ਹਮੇਸ਼ਾ ਵਾਧਾ ਕੀਤਾ।  
ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੇ ਹਰ ਮੈਂਬਰ ਦਾ ਦਿਲੋਂ ਧੰਨਵਾਦ ਹੈ ਜਿਹਨਾਂ ਨੇ ਸੱਚ ਦਾ ਸਾਥ ਦੇਣ ਦਾ ਮਤਾ ਪਾਸ ਕੀਤਾ।
 

 

10:36 AM

ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਾਲਾਪੁਰ ਅਤੇ ਹੋਰਨਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ
ਜਿਨ੍ਹਾਂ ਨੂੰ ਅੱਜ ਹਾਈ ਕੋਰਟ ਨੇ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਘਪਲੇ ਦੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ ਪਿਛਲੇ ਸਾਲ ਹੀ ਹਾਈਕੋਰਟ ਨੇ ਜਲਾਲਪੁਰ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ ਦੱਸ ਦੇਈਏ ਕਿ ਵਿਜੀਲੈਂਸ ਨੇ 26 ਮਈ 2022 ਨੂੰ ਬਲਾਕ ਸ਼ੰਭੂ ਦੇ ਪੰਜ ਪਿੰਡਾਂ ਦੀ 1104 ਏਕੜ ਜ਼ਮੀਨ ਐਕਵਾਇਰ ਕਰਨ ਵਿੱਚ ਹੋਈਆਂ ਬੇਨਿਯਮੀਆਂ ਦੇ ਸਬੰਧ ਵਿੱਚ ਜਲਾਲਪੁਰ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਸੀ।

ਜਿਸ ਤੋਂ ਬਾਅਦ ਜਲਾਲਪੁਰ ਨੇ ਪਿਛਲੇ ਸਾਲ ਹੀ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ। ਪਿਛਲੇ ਸਾਲ ਹੀ 29 ਮਾਰਚ ਨੂੰ ਹਾਈ ਕੋਰਟ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਉਹ ਵੀ ਜਾਂਚ 'ਚ ਸ਼ਾਮਲ ਹੋ ਗਿਆ ਹੈ। ਅੱਜ ਉਸ ਨੂੰ ਵੱਡੀ ਰਾਹਤ ਦਿੰਦਿਆਂ ਹਾਈ ਕੋਰਟ ਨੇ ਉਸ ਨੂੰ ਪਿਛਲੇ ਸਾਲ ਦਿੱਤੀ ਅੰਤਰਿਮ ਜ਼ਮਾਨਤ ਦੀ ਪੁਸ਼ਟੀ ਕਰਦਿਆਂ ਉਸ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

 

10:34 AM

ਨਾਭਾ ਸ਼ਹਿਰ ਦੇ ਨਜ਼ਦੀਕ ਲੰਘਦੀ ਭੋਜੋ ਮਾਜਰੀ ਡਰੇਨ ਦੀ ਸਫਾਈ ਦੌਰਾਨ ਜੋਨੀ ਨਾਮ ਦੇ ਵਿਅਕਤੀ ਨੇ ਜੇਵੀਸੀ ਮਸ਼ੀਨ ਨਾਲ ਡਰੇਨ ਵਿੱਚੋਂ ਗੰਦ ਚੁੱਕ ਕੇ ਨਜ਼ਦੀਕ ਵਸਦੇ ਘਰਾਂ ਅੱਗੇ ਸੁੱਟ ਕੇ ਲੋਕਾਂ ਦਾ ਨਿਕਲਣਾ ਅੰਦਰੋਂ ਬੰਦ ਕਰ ਦਿੱਤਾ ਹੈ।

ਲੋਕਾਂ ਨੇ ਇਕੱਠੇ ਹੋ ਕੇ ਉਸ ਵਿਅਕਤੀ ਦੇ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਸਾਬਕਾ ਸੈਨਿਕਾਂ ਦੇ ਘਰਾਂ ਅੱਗੇ ਚਾਰ ਤੋਂ ਪੰਜ ਪੰਜ ਫੁੱਟ ਉਚਾ ਡਰੇਨ ਦਾ ਗੰਦ ਇਕੱਠਾ ਕਰ ਦਿੱਤਾ ਹੈ ਉਹਨਾਂ ਪਰਿਵਾਰਾਂ ਦੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ। 

ਉਹਨਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸਨੇ ਡਰੇਨ ਵਿੱਚ ਖੜੇ ਸਰਕਾਰੀ ਦਰਖਤਾਂ ਨੂੰ ਵੀ ਪੱਟ ਦਿੱਤਾ ਹੈ। ਅਤੇ ਧੱਕਾ ਸ਼ਾਹੀ ਨਾਲ ਸਾਡੇ ਗੇਟਾਂ ਦੇ ਅੱਗੇ ਗੰਦ ਸੁੱਟ ਦਿੱਤਾ ਹੈ ਹੁਣ ਸਾਡੇ ਘਰਾਂ ਦੇ ਗੇਟ ਵੀ ਨਹੀਂ ਖੁੱਲ ਰਹੇ। ਅਸੀਂ ਲੋਕ ਇਨਸਾਫ ਦੀ ਮੰਗ ਕਰਦੇ ਹਾਂ ਕਿ ਅਜਿਹਾ ਧੱਕਾ ਸਾਡੇ ਨਾਲ ਕਿਉਂ ਹੋਇਆ ਹੈ।

10:34 AM

ਬਨੂੜ ਇਲਾਕੇ 'ਚ ਹੋਈ ਭਾਰੀ ਬਰਸਾਤ, ਨਗਰ ਕੌਾਸਲ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ MC ਰੋਡ 'ਤੇ ਜਮ੍ਹਾ ਹੋਇਆ ਪਾਣੀ |

ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਨੂੜ ਖੇਤਰ ਵਿੱਚ ਬੀਤੀ ਰਾਤ 2 ਘੰਟੇ ਤੱਕ ਮੀਂਹ ਪਿਆ। ਮੌਸਮ ਸੁਹਾਵਣਾ ਰਿਹਾ, ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਮੀਂਹ ਨੇ ਨਗਰ ਕੌਂਸਲ ਬਨੂੜ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਅਤੇ ਐਮਸੀ ਰੋਡ ’ਤੇ ਪਾਣੀ ਭਰ ਗਿਆ।

09:21 AM

ਬੀਤੀ ਦੇਰ ਰਾਤ ਮੋਗਾ ਦੇ ਪਿੰਡ ਘਲ ਕਲਾਂ ਵਿਖੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਦਾ ਕੀਤਾ ਕਤਲ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਦੋਸ਼ੀ ਗੁਰਪ੍ਰੀਤ ਸਿੰਘ ਨੇ ਪ੍ਰਵਾਸੀ ਮਜ਼ਦੂਰ ਤੋਂ ਮਹਿਜ਼ 3500 ਤੋਂ 4000 ਰੁਪਏ ਲੈਣੇ ਸੀ। ਫਿਲਹਾਲ ਮੁਲਜ਼ਮ ਗੁਰਪ੍ਰੀਤ ਸਿੰਘ ਮੌਕੇ ਤੋਂ ਹੋਇਆ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।

08:58 AM

ਸੀਐਮ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ LG ਵੀਕੇ ਸਕਸੈਨਾ ਨੂੰ ਚਿੱਠੀ ਲਿਖੀ ਹੈ।
15 ਅਗਸਤ ਨੂੰ ਦਿੱਲੀ ਵਿੱਚ ਝੰਡਾ ਲਹਿਰਾਉਣ ਸਬੰਧੀ ਲਿਖੀ ਚਿੱਠੀ
ਮੰਤਰੀ ਆਤਿਸ਼ੀ 15 ਅਗਸਤ ਨੂੰ ਮੇਰੀ ਥਾਂ 'ਤੇ ਝੰਡਾ ਲਹਿਰਾਉਣਗੇ - ਕੇਜਰੀਵਾਲ

08:58 AM

ਸੀਐਮ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ LG ਵੀਕੇ ਸਕਸੈਨਾ ਨੂੰ ਚਿੱਠੀ ਲਿਖੀ ਹੈ।
15 ਅਗਸਤ ਨੂੰ ਦਿੱਲੀ ਵਿੱਚ ਝੰਡਾ ਲਹਿਰਾਉਣ ਸਬੰਧੀ ਲਿਖੀ ਚਿੱਠੀ
ਮੰਤਰੀ ਆਤਿਸ਼ੀ 15 ਅਗਸਤ ਨੂੰ ਮੇਰੀ ਥਾਂ 'ਤੇ ਝੰਡਾ ਲਹਿਰਾਉਣਗੇ - ਕੇਜਰੀਵਾਲ

08:48 AM

ਡੀਸੀ ਤਰਨਤਾਰਨ ਨੇ ਇੱਕ ਪੱਤਰ ਜਾਰੀ ਕਰਕੇ ਲੋਕਾਂ ਨੂੰ ਆਪਣੇ ਪਸ਼ੂਆਂ ਨੂੰ ਜਨਤਕ ਥਾਵਾਂ, ਪੰਚਾਇਤੀ ਅਤੇ ਕਲੱਬਾਂ ਦੀਆਂ ਜ਼ਮੀਨਾਂ ਵਿੱਚ ਨਾ ਚਰਾਉਣ ਦੇ ਹੁਕਮ ਦਿੱਤੇ ਹਨ ਕਿਉਂਕਿ ਇਸ ਨਾਲ ਪੌਦਿਆਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕਾਂ ’ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਪਰ ਲੋਕ ਰੁੱਖ ਲਗਾਉਣ ਲਈ ਬਹੁਤ ਯਤਨ ਕਰਦੇ ਹਨ ਜਿਹੜੇ ਲੋਕ ਅਜਿਹੇ ਜਾਨਵਰਾਂ ਨੂੰ ਚਰਾਉਂਦੇ ਹਨ, ਉਹ ਇਨ੍ਹਾਂ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

08:41 AM

ਏਅਰ ਇੰਡੀਆ ਨੇ ਬੀਤੀ ਦੇਰ ਰਾਤ ਢਾਕਾ ਹਵਾਈ ਅੱਡੇ 'ਤੇ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਦੇ ਬਾਵਜੂਦ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਵਿਸ਼ੇਸ਼ ਚਾਰਟਰ ਉਡਾਣ ਚਲਾਈ।

ਇਹ 199 ਪੈਕਸ ਅਤੇ 6 ਬੱਚਿਆਂ ਨੂੰ ਢਾਕਾ ਤੋਂ ਦਿੱਲੀ ਲੈ ਕੇ ਗਿਆ ਅਤੇ ਅੱਜ ਸਵੇਰੇ ਦਿੱਲੀ ਪਹੁੰਚਿਆ: ਏਅਰ ਇੰਡੀਆ ਸਰੋਤ

08:40 AM

ਰਾਤ ਭਰ ਪਏ ਭਾਰੀ ਮੀਂਹ ਤੋਂ ਬਾਅਦ ਸ਼ਿਮਲਾ ਵਿੱਚ ਯੂਐਸ ਕਲੱਬ ਨੇੜੇ ਮਾਛੀਵਾਲੀ ਕੋਠੀ ਦੇ ਰਸਤੇ ਵਿੱਚ ਇੱਕ ਦਰੱਖਤ ਡਿੱਗ ਗਿਆ, ਇੱਕ ਵਾਹਨ ਨੁਕਸਾਨਿਆ ਗਿਆ।

08:26 AM

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਨੇ ਵੀਰਵਾਰ 1 ਅਗਸਤ ਨੂੰ ਜਲੰਧਰ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਦੇਰ ਸ਼ਾਮ ਈਡੀ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਦੇ ਅਧਿਕਾਰੀਆਂ ਨੇ 9 ਘੰਟੇ ਤੱਕ ਆਸ਼ੂ ਤੋਂ ਉਸ ਦੀ ਵਧੀ ਹੋਈ ਦੌਲਤ ਅਤੇ ਵਿਦੇਸ਼ 'ਚ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ। ਆਸ਼ੂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਈਡੀ ਨੇ ਉਸ ਦਾ 5 ਦਿਨ ਦਾ ਰਿਮਾਂਡ ਲੈ ਲਿਆ ਹੈ। ਅੱਜ ਫਿਰ ਤੋਂ ਆਸ਼ੂ ਨੂੰ ਸੰਵਿਧਾਨ ਚੌਕ ਨੇੜੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

08:05 AM

ਮੰਡੀ ਜ਼ਿਲੇ ਦੇ ਕਰਸੋਗ ਉਪਮੰਡਲ 'ਚ ਦੇਰ ਰਾਤ ਤੋਂ ਪੈ ਰਹੀ ਭਾਰੀ ਬਰਸਾਤ, ਨਦੀ ਨਾਲਿਆਂ 'ਚ ਭਾਰੀ ਪਾਣੀ ਅਤੇ ਕਈ ਥਾਵਾਂ 'ਤੇ ਆਵਾਜਾਈ 'ਚ ਵਿਘਨ, ਖਰਾਬ ਮੌਸਮ ਕਾਰਨ ਕਈ ਥਾਵਾਂ 'ਤੇ ਪੈਦਾ ਹੋਏ ਹਾਲਾਤ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦਾ ਵੱਡਾ ਫੈਸਲਾ 7 ਨੂੰ ਕਾਰਸੋਗ ਸਬ-ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਅਗਸਤ ਨੂੰ ਛੁੱਟੀ ਰਹੇਗੀ, ਉਪ ਮੰਡਲ ਅਧਿਕਾਰੀ ਕਾਰਸੋਗ।

08:03 AM

ਜ਼ੀਰਕਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ
ਸ਼ਰਾਰਤੀ ਅਨਸਰਾਂ ਅਤੇ ਆਨਲਾਈਨ ਫਰੋਡ ਕਰਨ ਵਾਲਿਆਂ ਉੱਤੇ ਪੰਜਾਬ ਪੁਲਿਸ ਦੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਇਸੀ ਦੇ ਤਹਿਤ ਅੱਜ ਜ਼ੀਰਕਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ। ਜਾਣਕਾਰੀ ਅਨੁਸਾਰ ਜ਼ੀਰਕਪੁਰ ਅਤੇ ਸੀਆਈਏ ਸਟਾਫ ਖਰੜ ਦੀ ਟੀਮ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਨਕਲੀ ਕਾਲ ਸੈਂਟਰ ਤੇ ਛਾਪਾ ਮਾਰ ਕੇ 16 ਲੜਕੇ ਤੇ 5 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜੇ ਕਿ ਭੋਲੇ ਭਾਲੇ ਵਿਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਨਲਾਈਨ ਫਰੋਡ ਕਰਕੇ ਠੱਗੀ ਦਾ ਸ਼ਿਕਾਰ ਬਨਾ ਕੇ ਉਹਨਾਂ ਤੋਂ ਪੈਸੇ ਲੁੱਟਦੇ ਸੀ। ਜਿਹੜੇ ਕਿ ਆਪਣੇ ਆਪ ਨੂੰ ਨਕਲੀ ਸਰਕਾਰੀ ਅਧਿਕਾਰੀ ਦੱਸ ਕੇ ਸਕਿਫ ਕਾਲ ਦੌਰਾਨ ਉਹਨਾਂ ਨੂੰ ਨਕਲੀ ਆਈਡੀਆ ਦਿਖਾ ਕੇ ਡਰਾਉਂਦੇ ਧਮਕਾਉਂਦੇ ਸੀ

 

08:01 AM

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਾਰਕੀਟ ਫੀਸ ਅਤੇ ਪੇਂਡੂ ਵਿਕਾਸ ਫੀਸ (ਆਰਡੀਐਫ) ਦੇ ਕਥਿਤ ਬਕਾਏ ਦੇ ਕਾਰਨ ਕੇਂਦਰ ਤੋਂ 1,000 ਕਰੋੜ ਰੁਪਏ ਤੋਂ ਵੱਧ ਦੀ ਤੁਰੰਤ ਜਾਰੀ ਕਰਨ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਸੂਚੀਬੱਧ ਕਰਨ 'ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ।

ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਸੂਬੇ ਦੇ ਐਡੀਸ਼ਨਲ ਐਡਵੋਕੇਟ ਜਨਰਲ ਸ਼ਾਦਾਨ ਫਰਾਸਾਤ ਵੱਲੋਂ ਤੁਰੰਤ ਸੂਚੀਬੱਧ ਕਰਨ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੀ ਅੰਤਰਿਮ ਅਰਜ਼ੀ ਨੂੰ ਜਲਦੀ ਸੁਣਵਾਈ ਲਈ ਸੂਚੀਬੱਧ ਕਰਨ ਲਈ ਸਹਿਮਤੀ ਦਿੱਤੀ।

08:00 AM

ਪੰਜਾਬ ਵਿੱਚ NHAI ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ
ਜੰਮੂ ਦਿੱਲੀ ਕਟੜਾ ਹਾਈਵੇਅ ਮਾਮਲਾ

06:57 AM

ਲੁਧਿਆਣਾ ਬੁੱਢੇ ਨਾਲੇ 'ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ! ਕਿਹਾ ਵਿਧਾਨ ਸਭਾ ਸਪੀਕਰ ਨੂੰ ਭੇਜੀ ਰਿਪੋਰਟ 
ਲੁਧਿਆਣਾ ਦੇ ਬੁੱਢਾ ਦਰਿਆ ਸਾਫ ਕਰਨ ਲਈ ਪੰਜਾਬ ਸਰਕਾਰ ਵਲੋਂ 2020 ਵਿੱਚ 650 ਕਰੋੜ ਲਗਾਉਣਾ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਕੁਝ ਪੈਸੇ ਕੇਦਰ ਸਰਕਾਰ ਦੇ ਅਤੇ ਕੁਝ ਹਿੱਸਾ ਪੰਜਾਬ ਸਰਕਾਰ ਦਾ ਸੀ। 2022 ਵਿੱਚ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਣਾ ਸੀ। ਜਿਸ ਨਾਲ ਬੁੱਢੇ ਦਰਿਆ ਦੇ ਕਾਲੇ ਹੋ ਚੁੱਕੇ ਕਾਲੇ ਪਾਣੀ ਨੂੰ ਸਾਫ ਕਰਕੇ ਸਤਲੁਜ ਵਿੱਚ ਪਾਉਣਾ ਸੀ।

ਪਰ 2024 ਵਿੱਚ ਵੀ ਬੁੱਢੇ ਦਰਿਆ ਦਾ ਪਾਣੀ ਸਾਫ਼ ਨਹੀਂ ਹੋਇਆ ਜਿਸ ਨੂੰ ਲਏ ਕੇ 14 ਮੈਬਰਾਂ ਦੀ ਬਣੀ ਵਿਧਾਨ ਸਭਾ ਕਮੇਟੀ ਨੇ ਵੀ ਜਾਚ ਕੀਤੀ ਇਸ ਬੁੱਢੇ ਨਾਲੇ ਦੇ ਪ੍ਰੋਜੈਕਟ ਵਿੱਚ ਵੱਡੀ ਗਬਨ ਹੋਣ ਦੀ ਸੰਕਾ ਜਿਤਾਈ 

06:56 AM

ਓਲੰਪਿਕ ਤੇ ਹਾਕੀ ਦੇ ਸੈਮੀ ਫਾਈਨਲ ਮੈਚ ਦੇ ਵਿੱਚ ਭਾਰਤ ਦੀ ਹੋਈ ਹਾਰ, ਜਰਮਨੀ ਦੀ ਟੀਮ ਨੇ ਭਾਰਤ ਨੂੰ 3-2 ਗੋਲ ਦੇ ਨਾਲ ਦਿੱਤੀ ਮਾਤ, ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਭਾਰਤ ਦੀ ਟੀਮ bronze ਮੈਡਲ ਜਰੂਰ ਜਿੱਤੇਗੀ। 

ਓਲੰਪਿਕ ਵਿੱਚ ਹੋਕੀ ਦੇ ਸੈਮਲ ਫਾਈਨਲ ਮੈਚ ਦੇ ਵਿੱਚ ਜਰਮਨੀ ਦੀ ਟੀਮ ਨੇ ਭਾਰਤ ਦੀ ਟੀਮ ਨੂੰ ਹਰਾਇਆ, ਇੱਕ ਵਾਰ ਫਿਰ ਤੋਂ ਭਾਰਤ ਦਾ ਸਪਨਾ ਟੁੱਟਿਆ, ਜੀ ਮੀਡੀਆ ਨੇ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਕੀਤੀ ਐਕਸਕਲੂਸਿਵ ਗੱਲਬਾਤ। 

ਹਾਕੀ ਖਿਲਾੜੀ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਬੇਸ਼ੱਕ ਸਾਡੀ ਹਾਰ ਹੋਈ ਹੈ ਪਰ ਫਿਰ ਵੀ ਸਾਡੇ ਮੁੰਡੇ ਪੂਰੇ ਜ਼ੋਰ ਸ਼ੋਰ ਨਾਲ ਖੇਡੇ ਨੇ , ਉਹਨਾਂ ਨੇ ਕਿਹਾ ਕਿ ਪਹਿਲੇ ਕੁਆਰਟਰ ਤੇ ਹੀ  ਭਾਰਤ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਉਰਫ ਸਰਪੰਚ ਸਾਹਿਬ ਨੇ ਗੋਲ ਦਾਗ ਦਿੱਤਾ ਸੀ, ਪਰ ਚੌਥੇ ਕੁਆਰਟਰ ਤੇ ਆ ਕੇ ਜਰਮਨੀ ਟੀਮ ਨੇ ਤੀਜਾ ਗੋਲ ਕੀਤਾ, ਗੁਰਜੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਮਾਨ ਹੈ ਆਪਣੇ ਦੇਸ਼ ਦੇ ਖਿਲਾੜੀਆਂ ਤੇ, ਇਸ ਹਾਰ ਤੋਂ ਅਸੀਂ ਉਹਨਾਂ ਦਾ ਹੌਸਲਾ ਨਹੀਂ ਟੁੱਟਣ ਦਵਾਂਗੇ, ਉਹਨਾਂ ਨੇ ਕਿਹਾ ਕਿ ਸਾਨੂੰ ਉਹ ਪੂਰੀ ਉਮੀਦ ਹੈ ਕਿ ਭਾਰਤ ਦੀ ਟੀਮ ਸਪੇਨ ਦੀ ਟੀਮ ਨੂੰ ਮਾਤ ਦੇ ਕੇ ਬਰੋਜ ਮੈਡਲ ਜਰੂਰ ਜਿੱਤੂਗੀ। 

Trending news