Engineer Stuck in Borewell News: ਦਿੱਲੀ-ਕਟੜਾ ਐਕਸਪ੍ਰੈਸ ਵੇਅ 'ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ 'ਚ 21 ਘੰਟਿਆਂ ਤੋਂ ਫਸੇ ਹੋਏ ਇੰਜੀਨੀਅਰ ਨੂੰ ਬਚਾਉਣ ਲਈ ਬਚਾਅ ਕਾਰਜ ਟੀਮ ਦੇ ਹੱਥ ਨਿਰਾਸ਼ਾ ਲੱਗੀ। ਇੰਜੀਨੀਅਰ ਸੁਰੇਸ਼ ਦੀ ਲਗਭਗ 43 ਘੰਟੇ ਮਗਰੋਂ ਲਾਸ਼ ਮਿਲ ਗਈ ਹੈ।
Trending Photos
Punjab's Jalandhar Engineer Stuck in Borewell Updates: ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਪਿੰਡ ਬਸਰਾਮਪੁਰ ਵਿੱਚ 80 ਫੁੱਟ ਡੂੰਘੇ ਬੋਰਵੈੱਲ ਵਿੱਚ ਦੱਬੇ ਮਕੈਨਿਕ ਸੁਰੇਸ਼ ਦੀ ਲਾਸ਼ ਨੂੰ NDRF ਦੀ ਟੀਮ ਨੇ 45 ਘੰਟਿਆਂ ਬਾਅਦ ਬਰਾਮਦ ਕਰ ਲਿਆ ਹੈ। ਸੁਰੇਸ਼ ਦੀ ਲਾਸ਼ ਗਲ ਗਈ ਸੀ। NHAI ਅਤੇ NDRF ਦੀ ਟੀਮ ਨੇ ਉਸ ਨੂੰ ਹਟਾਉਣ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।
ਸੁਰੇਸ਼ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਦੇ ਨਾਲ ਬਣੇ ਛੱਪੜ ਕਾਰਨ ਆਈ। NDRF ਦੀਆਂ ਟੀਮਾਂ ਨੇ 50 ਫੁੱਟ ਤੱਕ ਖੁਦਾਈ ਕੀਤੀ ਸੀ ਪਰ ਛੱਪੜ ਹੋਣ ਕਾਰਨ ਉਸ ਤੋਂ ਬਾਅਦ ਦੀ ਮਿੱਟੀ ਰੇਤਲੀ ਸੀ ਅਤੇ ਖੁਦਾਈ ਦੌਰਾਨ ਵਾਰ-ਵਾਰ ਖਿਸਕ ਰਹੀ ਸੀ। ਜਿਸ ਕਾਰਨ ਟੀਮ ਨੂੰ ਬਚਾਅ ਕਾਰਜ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵਿੱਚ ਕਾਫੀ ਸਮਾਂ ਲੱਗ ਗਿਆ। ਮੌਕੇ 'ਤੇ 5 ਜੇਸੀਬੀ ਮਸ਼ੀਨਾਂ ਲਗਾਤਾਰ ਮਿੱਟੀ ਕੱਢ ਰਹੀਆਂ ਸਨ। ਇੱਥੇ 120 ਮਿੱਟੀ ਦੇ ਟਿੱਪਰ ਉਤਾਰੇ ਗਏ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਜਲੰਧਰ 'ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ 'ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ 'ਚ 21 ਘੰਟਿਆਂ ਤੋਂ ਫਸੇ ਹੋਏ ਇੰਜੀਨੀਅਰ ਨੂੰ ਬਾਹਰ ਕੱਢਣ ਲਈ ਜੱਦੋ-ਜਹਿਦ ਜਾਰੀ ਸੀ। ਐਤਵਾਰ ਸ਼ਾਮ ਤੱਕ NDRF ਦੀਆਂ ਟੀਮਾਂ 'ਆਪ੍ਰੇਸ਼ਨ ਜ਼ਿੰਦਗੀ' ਤਹਿਤ ਇੰਜੀਨੀਅਰ ਸੁਰੇਸ਼ ਕੁਮਾਰ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਸਨ।
ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ 'ਤੇ ਪਿੰਡ ਬਸਰਾਮਪੁਰ ਵਿੱਚ ਪੁਲ ਲਈ ਬੋਰ ਕਰਨ ਸਮੇਂ ਫਸੀ ਕੰਸਟ੍ਰਕਸ਼ਨ ਕੰਪਨੀ ਦੀ ਬੋਰਿੰਗ ਮਸ਼ੀਨ ਨੂੰ ਹਟਾਉਣ ਲਈ ਦੋ ਤਕਨੀਕੀ ਮਾਹਿਰਾਂ ਪਵਨ ਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ। ਇਹ ਕੰਮ ਕਰ ਰਹੀ ਕੰਪਨੀ ਕੋਲ 25 ਸਾਲ ਦਾ ਤਜਰਬਾ ਸੀ ਤੇ ਟੈਕਨੀਕਲ ਕਰਮਚਾਰੀ ਪੂਰੇ ਬਚਾਅ ਉਪਕਰਨਾਂ ਨਾਲ ਲੈਸ ਬੋਰ ਵੇਲ 'ਤੇ ਗਏ ਤਾਂ ਬੋਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ 'ਚ ਕਰਮਚਾਰੀ ਸੁਰੇਸ਼ ਕਰੀਬ 20 ਮੀਟਰ ਹੇਠਾਂ ਫਸ ਗਿਆ ਸੀ।
ਨੈਸ਼ਨਲ ਹਾਈਵੇਅ ਅਥਾਰਟੀ ਤੋਂ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ NDRF ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਮਿੱਟੀ ਕੱਢਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਇਸ ਨਾਲ ਹੀ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਸਮੁੱਚੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਸਿਵਲ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।
ਕਾਬਿਲੇਗੌਰ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਰੇਸ਼ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ 'ਚ ਉਤਰਿਆ ਸੀ। ਉਹ ਆਪਣੇ ਨਾਲ ਆਕਸੀਜਨ ਸਿਲੰਡਰ ਵੀ ਲੈ ਗਿਆ ਸੀ, ਜਦੋਂ ਉਹ ਉੱਪਰ ਆਉਣ ਲੱਗਾ ਤਾਂ ਮਿੱਟੀ ਉਸ 'ਤੇ ਡਿੱਗ ਪਈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਹੋਰ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਇਸ ਤੋਂ ਬਾਅਦ ਇੱਕ ਵਾਰ ਫਿਰ ਬੋਰਵੈੱਲ ਵਿੱਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ। ਕਿਹਾ ਜਾ ਰਿਹਾ ਹੈ ਕਿ ਬੋਰ ਵਾਲੀ ਮਸ਼ੀਨ 'ਚ ਕੁਝ ਖਰਾਬੀ ਸੀ, ਜਿਸ ਨੂੰ ਠੀਕ ਕਰਨ ਲਈ ਗਿਆ ਸੀ। ਇਸ ਦੌਰਾਨ ਸੇਫਟੀ ਬੈਲਟ ਨਾ ਲਗਾਉਣ ਕਾਰਨ ਉ਼ੱਥੇ ਫ਼ਸ ਗਿਆ। ਬੀਤੀ ਰਾਤ 8:30 ਤੋਂ 9 ਵਜੇ ਦੇ ਦਰਮਿਆਨ ਇਹ ਇੰਜੀਨੀਅਰ ਉੱਥੇ ਫ਼ਸ ਗਿਆ ਸੀ। ਘਟਨਾ ਤੋਂ ਤੁਰੰਤ ਬਾਅਦ ਦੇਰ ਰਾਤ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ।
ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ
Follow Live Updates on Jalandhar's Kartarpur Engineer Stuck in Borewell here: