Lok Sabha Election 2024: ਅੱਜ ਸੱਤਵੇਂ ਪੜਾਅ ਦੀ ਵੋਟਿੰਗ ਦੇ ਨਾਲ ਹੀ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ।
Trending Photos
Lok Sabha Election 2024: ਅੱਜ ਸੱਤਵੇਂ ਪੜਾਅ ਦੀ ਵੋਟਿੰਗ ਦੇ ਨਾਲ ਹੀ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ। ਲੋਕ ਸਭਾ ਚੋਣਾਂ ਲਈ ਅੱਜ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਕੈਦ ਹੋ ਗਈ। ਪਹਿਲੇ ਪੜਾਅ ਵਿੱਚ 66.14%, ਦੂਜੇ ਪੜਾਅ ਵਿੱਚ 66.71%, ਤੀਜੇ ਵਿੱਚ 65.68%, ਚੌਥੇ ਵਿੱਚ 69.16%, ਪੰਜਵੇਂ ਵਿੱਚ 62.20% ਅਤੇ ਛੇਵੇਂ ਵਿੱਚ 63.37% ਵੋਟਿੰਗ ਹੋਈ। 7ਵੇਂ ਗੇੜ ਦੀ ਵੋਟਿੰਗ ਦੇ ਅੰਕੜੇ ਅਜੇ ਆਉਣੇ ਬਾਕੀ ਹਨ।
ਪ੍ਰਮੁੱਖ ਏਜੰਸੀਆਂ ਵੱਲੋਂ ਕੀਤੇ ਗਏ ਐਗਜ਼ਿਟ ਪੋਲ ਦੇ ਅੰਕੜੇ
ਏਜੰਸੀ | ਭਾਜਪਾ+ | ਕਾਂਗਰਸ+ | ਹੋਰ |
ਰਿਪਬਲਿਕ ਮੈਟਰਿਕਸ | 353-368 | 118-135 | 118-135 |
ਇੰਡੀਆ ਨਿਊਜ਼ ਡੀ ਡਾਇਨਮਿਕਸ | 371 | 125 | 47 |
ਰਿਪਬਲਿਕ ਪੀਮਾਰਕਿਊ | 359 | 154 | 30 |
ਜਨ ਕੀ ਬਾਤ | 362-392 | 141-161 | 10-20 |
ਨਿਊਜ਼ ਨੇਸ਼ਨ | 342-378 | 153-169 | 21-23 |
ਗੌਰਤਲਬ ਹੈ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਨਿਊਜ਼ ਚੈਨਲਾਂ ਅਤੇ ਏਜੰਸੀਆਂ ਨੇ ਆਪਣੇ-ਆਪਣੇ ਐਗਜ਼ਿਟ ਪੋਲ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਦੇਸ਼ ਵਿੱਚ ਐਨਡੀਏ ਦੀ ਸਰਕਾਰ ਮੁੜ ਆਉਂਦੀ ਹੋਈ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਭਾਰੀ ਬਹੁਮਤ ਹਾਸਲ ਹੋ ਰਿਹਾ ਹੈ। ਐਗਜ਼ਿਟ ਪੋਲ ਸਰਵੇ ਹੁੰਦਾ ਇਹ ਸਟੀਕ ਅੰਕੜੇ ਨਹੀਂ ਹੁੰਦੇ। ਇਸ ਤੋਂ ਨਤੀਜਿਆਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਲੋਕ ਸਭਾ ਦੀਆਂ ਕੁੱਲ 543 ਸੀਟਾਂ ਹਨ। ਬਹੁਮਤ ਲਈ 272 ਸੀਟਾਂ ਦੀ ਲੋੜ ਹੈ। ਪੋਲ ਆਫ਼ ਪੋਲਜ਼ ਦੇ ਮੁਲਾਂਕਣ ਮੁਤਾਬਕ ਐਨਡੀਏ ਨੂੰ 358 ਸੀਟਾਂ ਮਿਲਣ ਦੀ ਸੰਭਾਵਨਾ ਹੈ, ਇੰਡੀਆ ਗਠਜੋੜ ਨੂੰ 148 ਅਤੇ ਹੋਰਨਾਂ ਨੂੰ 37 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਐਨਡੀਏ ਦੀ ਮੁੜ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਹਾਲਾਂਕਿ ਚਾਰ ਤੋਂ ਪਾਰ ਤਾਂ ਨਹੀਂ ਭਾਜਪਾ ਆਸਾਨੀ ਨਾਲ ਮੁੜ ਸੱਤਾ ਵਿੱਚ ਆ ਰਹੀ ਹੈ। 10 ਐਗਜ਼ਿਟ ਪੋਲਾਂ 'ਚ ਐਨ.ਡੀ.ਏ. ਨੂੰ 350 ਤੋਂ ਵੱਧ ਵੋਟਾਂ ਅਤੇ ਆਈ.ਐਨ.ਡੀ.ਆਈ.ਏ. ਨੂੰ 125 ਤੋਂ 161 ਸੀਟਾਂ ਮਿਲਣ ਦੀ ਉਮੀਦ ਹੈ।
ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਵਰਗੇ ਹਿੰਦੀ ਕੇਂਦਰਾਂ ਵਿੱਚ ਭਾਜਪਾ ਨੂੰ ਇੱਕ ਤਰਫਾ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਸੂਬਿਆਂ 'ਚ 90 ਫੀਸਦੀ ਤੋਂ ਵੱਧ ਸੀਟਾਂ 'ਤੇ ਭਾਜਪਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।
ਮੱਧ ਪ੍ਰਦੇਸ਼ ਦੀਆਂ 29 ਸੀਟਾਂ 'ਚੋਂ ਭਾਜਪਾ ਨੂੰ 28 ਤੋਂ 29 ਸੀਟਾਂ ਮਿਲਣ ਦੀ ਉਮੀਦ ਹੈ ਅਤੇ ਰਾਜਸਥਾਨ 'ਚ ਵੀ 23 ਤੋਂ 25 ਸੀਟਾਂ ਮਿਲਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਵਿੱਚ 69 ਤੋਂ 74 ਸੀਟਾਂ ਅਤੇ ਛੱਤੀਸਗੜ੍ਹ ਵਿੱਚ 11 ਵਿੱਚੋਂ 11 ਸੀਟਾਂ ਹੋ ਸਕਦੀਆਂ ਹਨ।
ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਐਨਡੀਓ ਨੂੰ 26 ਫ਼ੀਸਦੀ ਵੋਟ ਮਿਲ ਰਿਹਾ ਹੈ ਤਾਂ ਇੰਡੀਆ ਨੂੰ 31 ਫ਼ੀਸਦੀ ਮਿਲਦਾ ਹੈ। ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਐਨਡੀਓ ਨੂੰ 2-4 ਸੀਟਾਂ ਮਿਲ ਸਕਦੀਆਂ ਹਨ। ਉਥੇ 13 ਸੀਟਾਂ ਵਾਲੇ ਇਸ ਸੂਬੇ ਵਿੱਚ ਇੰਡੀਆ ਨੂੰ 7-9 ਸੀਟਾਂ ਮਿਲ ਸਕਦੀਆਂ ਹਨ। ਇਸ ਸੂਬੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੋਣ ਲੜ ਰਹੇ ਹਨ। ਇਸ ਤੋਂ ਬਾਅਦ ਵੀ ਅਕਾਲੀ ਦਲ ਨੂੰ 2-3 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ।
ਇਹ ਵੀ ਪੜ੍ਹੋ : Punjab Exit Poll Results 2024 Live: ਦੇਸ਼ 'ਚ ਕਿਸ ਦੀ ਬਣ ਸਕਦੀ ਸਰਕਾਰ, ਜ਼ੀ ਮੀਡੀਆ ਉਤੇ ਦੇਖੋ ਲਾਈਵ ਐਗਜ਼ਿਟ ਪੋਲ