Alka Lamba News: ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਤਿੰਨ ਸੀਟਾਂ ਔਰਤਾਂ ਨੂੰ ਮਿਲਣਗੀਆਂ- ਅਲਕਾ ਲਾਂਬਾ
Advertisement
Article Detail0/zeephh/zeephh2103927

Alka Lamba News: ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਤਿੰਨ ਸੀਟਾਂ ਔਰਤਾਂ ਨੂੰ ਮਿਲਣਗੀਆਂ- ਅਲਕਾ ਲਾਂਬਾ

Ludhiana News: ਲੋਕ ਸਭਾ ਦੇ ਵਿੱਚ ਘੱਟੋ ਘੱਟ ਤਿੰਨ ਔਰਤਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਜਾਵੇਗੀ। ਤਾਂ ਜੋ ਮਹਿਲਾਵਾਂ ਦੀਆਂ ਲੋਕ ਸਭਾ ਵਿੱਚ ਭਾਗੇਦਾਰੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ 33% ਟਿਕਟਾਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਜਾਣਗੀਆਂ।

Alka Lamba News: ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਤਿੰਨ ਸੀਟਾਂ ਔਰਤਾਂ ਨੂੰ ਮਿਲਣਗੀਆਂ- ਅਲਕਾ ਲਾਂਬਾ

Alka Lamba News: ਰਾਸ਼ਟਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅਲਕਾ ਲਾਂਬਾ ਪੰਜਾਬ ਪਹੁੰਚੇ ਹਨ। ਲੁਧਿਆਣਾ ਵਿੱਚ ਕਾਂਗਰਸ ਦੇ ਮਹਿਲਾ ਸੰਮੇਲਨ ਵਿੱਚ ਅਲਕ ਲਾਂਬਾ ਨੇ ਸ਼ਿਰਕਤ ਕੀਤੀ। ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਮਹਿਲਾਵਾਂ ਨੂੰਆਰਥਿਕ ਅਤੇ ਸਮਾਜਿਕ ਪੱਖੋਂ ਮਜਬੂਤ ਕਰ ਲਈ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

 ਕਾਂਗਰਸ ਦੀ ਰਾਸ਼ਟਰੀ ਮਹਿਲਾ ਪ੍ਰਧਾਨ ਅਲਕਾ ਲਾਂਬਾ ਨੇ ਕਿਹਾ ਕਿ ਨਾਰੀ ਨਿਆਂ ਸੰਮੇਲਨ ਪੰਜਾਬ ਦੇ ਹਰ ਸ਼ਹਿਰ ਵਿੱਚ ਹੋਵੇਗਾ। ਇਸ ਸੰਮੇਲਨ ਦਾ ਮਕਸਦ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਪੱਖੋਂ ਮਜਬੂਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਦੇ ਵਿੱਚ ਘੱਟੋ ਘੱਟ ਤਿੰਨ ਔਰਤਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਜਾਵੇਗੀ। ਤਾਂ ਜੋ ਮਹਿਲਾਵਾਂ ਦੀਆਂ ਲੋਕ ਸਭਾ ਵਿੱਚ ਭਾਗੇਦਾਰੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ 33% ਟਿਕਟਾਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਜਾਣਗੀਆਂ।

ਇਸ ਤੋਂ ਇਲਾਵਾਂ ਉਨ੍ਹਾਂ ਨੇ ਕਿਹਾ ਕਿ ਇੰਡੀਆ ਗਠਜੋੜ ਦੀ ਪਹਿਲੀ ਲੋਕ ਸਭਾ ਦੀ ਲਿਸਟ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਰੀ ਹੋ ਜਾਵੇਗੀ। ਗਠਜੋੜ ਦੇ ਵੱਲੋਂ ਲੋਕਸਭਾ ਚੋਣਾਂ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਮੋਦੀ ਦੀ ਸੱਤਾ ਵਾਲੀ ਬੀਜੇਪੀ ਨੂੰ ਕੇਂਦਰ ਦੀ ਸੱਤਾ ਵਿੱਚ ਬਾਹਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Shambhu Border: ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਬੈਰੀਕੇਡਿੰਗ, ਲੋਕ ਹੋ ਰਹੇ ਪਰੇਸ਼ਾਨ!

ਅਲਕਾ ਲਾਂਬਾ ਨੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਹੋਣ ਜਾ ਰਹੇ ਗਠਜੋੜ 'ਤੇ ਤੰਜ ਕਸਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਡੁੱਬਦਾ ਜਹਾਜ ਹੈ, ਜੋ ਖੁੱਦ ਨੂੰ ਬਚਾਉਣ ਲਈ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਨਾਲ ਹੀ ਅਲਕਾ ਲਾਂਬਾ ਨੇ ਕਿਹਾ ਕਿ ਇੰਡੀਆ ਗਠਜੋੜ ਮਿਲ ਕੇ ਐਨ.ਡੀ.ਏ ਨੂੰ ਸਤਾ ਚੋਂ ਲਾਂਭੇ ਕਰੇਗਾ।

ਇਹ ਵੀ ਪੜ੍ਹੋ: Khana Aap Rally: ਆਪ ਦੀ ਖੰਨਾ 'ਚ ਮਹਾਰੈਲੀ, ਸੀਐੱਮ ਬੋਲੇ- 14 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਜਲਦ ਕਰਾਂਗੇ

Trending news