ਸੁਨਾਰੀਆ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਦਾ ਤੀਜਾ ਗੀਤ ਰਿਲੀਜ਼, ਵੇਖੋ ਇਸ ਵਾਰ ਕੀ ...
Advertisement
Article Detail0/zeephh/zeephh1456810

ਸੁਨਾਰੀਆ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਦਾ ਤੀਜਾ ਗੀਤ ਰਿਲੀਜ਼, ਵੇਖੋ ਇਸ ਵਾਰ ਕੀ ...

Ram Rahim news : ਡੇਰਾ ਮੁਖੀ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ।  ਪੈਰੋਲ ਦੌਰਾਨ 30 ਦਿਨਾਂ ਵਿੱਚ 300 ਤੋਂ ਵੱਧ ਸਤਸੰਗ ਕੀਤੇ। ਉਨ੍ਹਾਂ ਨੇ ਇਨ੍ਹੀਂ ਦਿਨੀਂ ਹਿੰਦੂਤਵ 'ਤੇ ਜ਼ੋਰ ਦਿੱਤਾ। 

ਸੁਨਾਰੀਆ ਜੇਲ੍ਹ ਜਾਣ ਤੋਂ ਪਹਿਲਾਂ ਰਾਮ ਰਹੀਮ ਦਾ ਤੀਜਾ ਗੀਤ ਰਿਲੀਜ਼, ਵੇਖੋ ਇਸ ਵਾਰ ਕੀ ...

Ram Rahim Song news:  ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਆਏ ਦਿਨ ਚਰਚਾ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਵੀਡੀਓ ਤੇ ਕਿਤੇ ਫੋਟੋਆਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ।  ਡੇਰਾ ਮੁਖੀ ਰਾਮ ਰਹੀਮ ਦੀ 40 ਦਿਨਾਂ ਦੀ ਬੀਤੇ ਦਿਨੀ ਪੈਰੋਲ ਖ਼ਤਮ ਹੋ ਗਈ ਸੀ। ਰਾਮ ਰਹੀਮ ਫਿਲਹਾਲ ਉਸ ਦੌਰਾਨ ਯੂਪੀ ਦੇ ਬਾਗਪਤ ਵਿੱਚ ਆਪਣੇ ਆਸ਼ਰਮ ਵਿੱਚ ਸਨ। ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਜਲਦ ਹੀ ਵਾਪਸ ਜੇਲ੍ਹ ਵਿੱਚ ਸਰੰਡਰ ਕਰ ਸਕਦੇ ਹਨ।  ਦੱਸਿਆ ਜਾ ਰਿਹਾ ਹੈ ਕਿ ਉਹ ਵਾਪਸ ਸੁਨਾਰੀਆ ਜੇਲ੍ਹ ਪਹੁੰਚ ਜਾਣਗੇ। 

ਇਸ ਵਿਚਾਲੇ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਮ ਰਹੀਮ (Ram Rahim) ਨੇ ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕੀਤਾ ਹੈ। ਉਨ੍ਹਾਂ ਨੇ ਆਪਣਾ  ਤੀਜਾ ਗੀਤ ਤੇ ਨਵਾਂ ਗੀਤ 'ਚੈਟ ਪੇ ਗੱਲਬਾਤ' ਲਾਂਚ ਕੀਤਾ। ਇਸ ਗੀਤ ਜਰੀਏ ਰਾਮ ਰਹੀਮ ਮੋਬਾਇਲ ਅਤੇ ਡਿਜ਼ੀਟਲ ਗੈਜੇਟਸ ਦਾ ਲੋਕਾਂ ਦੀ ਸਿਹਤ ਤੇ ਕਿਹੋ ਜਿਹਾ ਅਸਰ ਹੁੰਦਾ ਹੈ ਉਸ ਬਾਰੇ ਜਾਣੂੰ ਕਰਵਾਇਆ ਹੈ।  ਕਿਹਾ ਜਾ ਰਿਹਾ ਹੈ ਕਿ ਇਹ ਗੀਤ ਸਿਹਤ ਉੱਤੇ ਅਧਾਰਿਤ ਹੈ।  

ਇਸ ਗੀਤ ਵਿਚ ਰਾਮ ਰਹੀਮ ਪਰਿਵਾਰ 'ਚ ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਸੰਦੇਸ਼ ਦੇ ਰਹੇ ਹਨ। ਇਸ ਨੂੰ ਯੂਟਿਊਬ 'ਤੇ ਕਰੀਬ 6.5 ਲੱਖ ਲੋਕਾਂ ਨੇ ਦੇਖਿਆ। ਤੀਜੇ ਗੀਤ 'ਚ ਰਾਮ ਰਹੀਮ ਖੁਦ ਵੀ ਐਕਟਿੰਗ ਕਰ ਰਹੇ ਹਨ। ਦੱਸ ਦਈਏ ਕਿ ਬੁੱਧਵਾਰ ਰਾਤ ਨੂੰ ਰਾਮ ਰਹੀਮ ਵੱਲੋਂ ਡੇਰੇ 'ਚ ਸੇਵਾ ਕਰਨ ਆਏ ਤਕਰੀਬਨ 500 ਸੇਵਾਦਾਰਾਂ ਨੂੰ ਪ੍ਰਸ਼ਾਦ ਦੇ ਕੇ ਵਾਪਸ ਭੇਜਿਆ ਗਿਆ। ਇਸ ਤੋਂ ਬਾਅਦ ਹੀ ਪ੍ਰੇਮੀ ਵਾਪਸ ਆਉਣ ਲੱਗੇ ਹਨ ਅਤੇ ਸਵੇਰ ਤੋਂ ਹੀ ਡੇਰਾ ਪ੍ਰੇਮੀ ਗੇਟ ਦੇ ਬਾਹਰੋਂ ਹੀ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਨੇ ਆਪਣੀ ਪੈਰੋਲ ਦੌਰਾਨ 30 ਦਿਨਾਂ ਵਿੱਚ 300 ਤੋਂ ਵੱਧ ਸਤਸੰਗ ਕੀਤੇ।

ਹੋਰ ਪੜ੍ਹੋ: ਖਸਰੇ ਦਾ ਕਹਿਰ; ਜਾਣੋ ਕਿੰਨੀ ਖ਼ਤਰਨਾਕ ਹੈ ਇਹ ਬਿਮਾਰੀ, 8 ਮਹੀਨੇ ਦੇ ਬੱਚੇ ਦੀ ਮੌਤ, 233 ਮਾਮਲੇ

ਇਨ੍ਹੀਂ ਦਿਨੀਂ ਉਨ੍ਹਾਂ ਨੇ ਹਿੰਦੂਤਵ 'ਤੇ ਜ਼ੋਰ ਦਿੱਤਾ। ਉਸ ਦੌਰਾਨ ਉਸ ਵੱਲੋਂ 2 ਨਵੇਂ ਗੀਤ ਵੀ ਰਿਲੀਜ਼ ਕੀਤੇ ਗਏ।  ਇਹ ਗੀਤ ਨਸ਼ੇ ਪ੍ਰਤੀ ਜਾਗਰੂਕ ਕਰਵਾਉਂਦੇ ਹਨ। ਇਸ ਨੇ ਨਾਲ ਹੀ ਨਸ਼ਿਆਂ ਦੇ ਖ਼ਿਲਾਫ਼ ਡੂੰਘਾਈ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਹਨੀਪ੍ਰੀਤ ਨੂੰ ਗੱਦੀ ਮਿਲਣ ਦੀਆਂ ਚਰਚਾਵਾਂ 'ਤੇ ਰੋਕ ਲਗਾਈ ਗਈ ਅਤੇ ਕਿਹਾ ਗਿਆ ਹੈ ਕਿ ਰਾਮ ਰਹੀਮ ਗੁਰੂ ਸੀ, ਹੈ ਅਤੇ ਰਹੇਗਾ।  

Trending news