Ludhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ 'ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀ
Advertisement
Article Detail0/zeephh/zeephh2390984

Ludhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ 'ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀ

Ludhiana News: ਸਥਾਨਕ ਲੋਕਾਂ ਮੁਤਾਬਕ 20 ਤੋਂ 25 ਬਦਮਾਸ਼ਾਂ ਨੇ ਇਲਾਕੇ 'ਚ ਦਾਖਲ ਹੁੰਦੇ ਹੀ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਤਿੰਨ ਵਿਅਕਤੀਆਂ 'ਤੇ ਤਲਵਾਰਾਂ ਨਾਲ ਹਮਲਾ ਕੀਤਾ। 

Ludhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ 'ਤੇ ਤਲਵਾਰਾਂ ਨਾਲ ਹਮਲਾ,  ਤਿੰਨ ਵਿਅਕਤੀ ਜ਼ਖਮੀ

Ludhiana News: ਲੁਧਿਆਣਾ ਦੇ ਗਿਆਸਪੁਰਾ ਦੇ ਸ਼ਾਂਤੀ ਨਗਰ 'ਚ 20 ਤੋਂ 25 ਬਦਮਾਸ਼ਾਂ ਨੇ ਇਲਾਕੇ 'ਚ ਦਾਖਲ ਹੋ ਕੇ ਲੋਕਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਤਲਵਾਰਾਂ ਨਾਲ ਇਲਾਕੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਕੀਤਾ। ਇਲਾਕੇ ਵਿੱਚ ਲੱਗੇ ਬਿਜਲੀ ਦੇ ਮੀਟਰਾਂ ਅਤੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਲੋਕਾਂ ਮੁਤਾਬਿਕ 20 ਤੋਂ 25 ਬਦਮਾਸ਼ਾਂ ਨੇ ਇਲਾਕੇ 'ਚ ਦਾਖਲ ਹੁੰਦੇ ਹੀ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਤਿੰਨ ਵਿਅਕਤੀਆਂ 'ਤੇ ਤਲਵਾਰਾਂ ਨਾਲ ਹਮਲਾ ਕੀਤਾ। ਇਲਾਕਾ ਨਿਵਾਸੀ ਸੋਨੂੰ ਨੇ ਦੱਸਿਆ ਕਿ ਜਦੋਂ ਉਹ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ 'ਚ ਕਾਮਯਾਬ ਹੋਇਆ ਤਾਂ ਬਦਮਾਸ਼ਾਂ ਨੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ।

ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਹੰਗਾਮਾ ਕਰ ਰਹੇ ਦੋ ਬਦਮਾਸ਼ਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ, ਜਿਨ੍ਹਾਂ 'ਚੋਂ ਇਕ ਰਿਤਿਕ ਅਤੇ ਦੂਜਾ ਮਨੀ ਸੀ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Trending news