Faridkot News: ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਨੌਜਵਾਨ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪੀੜਤ ਲੜਕੇ ਦੇ ਪਰਿਵਾਰ ਨੇ ਜਿੱਥੇ ਪੁਲਿਸ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਇਸੇ ਲਈ ਪੁਲਿਸ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
Trending Photos
Faridkot News: ਫਰੀਦਕੋਟ ਸ਼ਹਿਰ ਵਿਚ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹਨਾਂ ਵਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਉਂਟਾਂ ਤੇ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਹਨ। ਲਗਦਾ ਜਿਵੇਂ ਅਜਿਹੇ ਮਾੜੇ ਅਨਸਰਾਂ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਦੀਵਾਲੀ ਵਾਲੀ ਰਾਤ ਦਾ। ਦਰਅਸਲ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਨੂੰ ਘੇਰ ਕੇ 10-12 ਹਥਿਆਰ ਬੰਦ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਖੁਦ ਨੂੰ ਬਚਾਉਣ ਲਈ ਇਧਰ ਉਧਰ ਭੱਜ ਰਿਹਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਨੌਜਵਾਨ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪੀੜਤ ਲੜਕੇ ਦੇ ਪਰਿਵਾਰ ਨੇ ਜਿੱਥੇ ਪੁਲਿਸ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਇਸੇ ਲਈ ਪੁਲਿਸ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਗੱਲਬਾਤ ਕਰਦਿਆਂ ਪੀੜਤ ਲੜਕੇ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਬਸੰਤ ਵਾਲੇ ਦਿਨ DJ ਲਗਾਉਣ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਸੀ ਅਤੇ ਉਦੋਂ ਤੋਂ ਹੀ ਦੂਜੀ ਧਿਰ ਵਾਲੇ ਉਹਨਾਂ ਦੇ ਪਰਿਵਾਰ ਦੇ ਦੁਸ਼ਮਣ ਬਣੇ ਹੋਏ ਨੇ। ਉਹਨਾ ਦਸਿਆ ਕਿ ਕੋਈ ਵਾਰ ਉਹਨਾਂ ਤੇ ਹਮਲਾ ਹੋਇਆ ਹੋਇਆ, ਪਰ ਪੁਲਿਸ ਪਾਸ ਵਾਰ ਵਾਰ ਦਰਖ਼ਾਸਤ ਦਿੱਤੇ ਜਾਣ ਤੇ ਵੀ ਪੁਲਿਸ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਦੱਸਿਆ ਕਿ ਬੀਤੀ ਪਹਿਲਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਗਮ ਵਿਚ ਵੀ ਉਕਤ ਦੋਸ਼ੀਆਂ ਨੇ ਖਲਲ ਪਾਇਆ ਸੀ ਜਿਸ ਵੀਡੀਓ ਵੀ ਉਹਨਾਂ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: Punjab News: PM ਨਰਿੰਦਰ ਮੋਦੀ ਦੀ ਸੁਰੱਖਿਆ 'ਚ ਸੰਨ੍ਹ ਦੇ ਮਾਮਲੇ 'ਚ SP, ਦੋ DSP ਸਮੇਤ ਇਹ 7 ਅਧਿਕਾਰੀ ਮੁਅੱਤਲ
ਉਹਨਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਉਹਨਾਂ ਦਾ ਵੱਡਾ ਲੜਕਾ ਜਦ ਬਜਾਰ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਉਸ ਨੂੰ ਜਿਲ੍ਹਾ ਕਚਿਹਰੀ ਦੇ ਗੇਟ ਸਾਹਮਣੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸ ਦੇ ਵਹੀਕਲ ਦੀ ਵੀ ਬੁਰੀ ਤਰਾਂ ਭੰਨ ਤੋੜ ਕੀਤੀ ਜਿਸ ਨੂੰ ਉਹਨਾਂ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਵਿਚ ਦਾਖਲ ਕਰਵਾਇਆ ਸੀ ਜਿਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ PGI ਰੈਫਰ ਕੀਤਾ ਸੀ ਜਿਥੇ ਉਸ ਦੀ ਜਾਨ ਮਸਾਂ ਬਚ ਪਾਈ। ਉਹਨਾਂ ਕਿਹਾ ਕਿ ਪੁਲਿਸ ਨੇ ਇਸ ਸੰਬੰਧੀ ਮਾਮੂਲੀ ਧਰਾਵਾਂ ਤਹਿਤ ਕੇਸ ਦਰਜ ਕੀਤਾ ਪਰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਫੜ੍ਹਿਆ ਨਹੀਂ ਗਿਆ। ਉਹਨਾਂ ਕਿਹਾ ਕਿ ਦੋਸ਼ੀਆ ਵਲੋਂ ਆਏ ਦਿਨ ਸ਼ਹਿਰ ਵਿਚ ਵਾਰਦਾਤਾਂ ਕੀਤੀਆਂ ਜਾ ਰਹੀਆਂ , ਪਿਛਲੇ ਦਿਨੀ ਉਹਨਾਂ ਵਲੋਂ ਇਕ ਹੋਰ ਨੌਜਵਾਨ ਨੂੰ ਘਰੋਂ ਚੁੱਕ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਪਰ ਹਾਲੇ ਤੱਕ ਪੁਲਿਸ ਵਲੋਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਦੋਸ਼ ਲਗਾਏ ਕਿ ਇਹਨਾਂ ਗੁੰਡਿਆਂ ਨੂੰ ਸਿਆਸੀ ਸਹਿ ਹੈ ਇਸੇ ਲਈ ਪੁਲਿਸ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਇਨਸਾਫ ਦੀ ਮੰਗ ਕੀਤੀ।
ਇਸ ਪੂਰੇ ਮਾਮਲੇ ਬਾਰੇ ਜਦ DSP ਫਰੀਦਕੋਟ ਆਸਵੰਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਉਹਨਾਂ ਨੂੰ ਸ਼ਿਕਾਇਤ ਮਿਲੀ ਕਿ ਸੁਖਜੀਤ ਸਿੰਘ ਦੀਵਾਲੀ ਵਾਲੇ ਦਿਨ ਜਦ ਬਜਾਰ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਕਿ ਊਸ ਦੀ ਕੁੱਟਮਾਰ ਕੀਤੀ ਹੈ।ਉਹਨਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
(ਦੇਵਾ ਨੰਦ ਸ਼ਰਮਾ ਦੀ ਰਿਪੋਰਟ)
ਇਹ ਵੀ ਪੜ੍ਹੋ: Gippy Grewal News: ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਹੋਈ ਫਾਇਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ