Ludhiana News: ਕੁੜੀ ਦੀ ਨਸ਼ੇ 'ਚ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਿਸ ਦਾ ਐਕਸ਼ਨ, ਦੇਹ ਵਪਾਰ ਦੇ ਸ਼ੱਕ 'ਚ 3 ਕੁੜੀਆਂ ਹਿਰਾਸਤ 'ਚ ਲਈਆਂ
Advertisement
Article Detail0/zeephh/zeephh1795065

Ludhiana News: ਕੁੜੀ ਦੀ ਨਸ਼ੇ 'ਚ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਿਸ ਦਾ ਐਕਸ਼ਨ, ਦੇਹ ਵਪਾਰ ਦੇ ਸ਼ੱਕ 'ਚ 3 ਕੁੜੀਆਂ ਹਿਰਾਸਤ 'ਚ ਲਈਆਂ

Ludhiana Bus Stand Women Drug Viral Updates: ਬੱਸ ਸਟੈਂਡ ਨੇੜੇ 3 ਕੁੜੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। 9 ਕੁੜੀਆਂ ਇਸ ਮਾਮਲੇ ਵਿੱਚ ਨਾਮਜਦ ਹੈ। ਏ ਸੀਪੀ ਜਸਰੂਪ ਕੌਰ ਬਾਠ ਨੇ ਪ੍ਰੈਸ ਕਾਨਫਰੰਸ ਕੀਤੀ ਹੈ।

Ludhiana News: ਕੁੜੀ ਦੀ ਨਸ਼ੇ 'ਚ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਿਸ ਦਾ ਐਕਸ਼ਨ, ਦੇਹ ਵਪਾਰ ਦੇ ਸ਼ੱਕ 'ਚ 3 ਕੁੜੀਆਂ ਹਿਰਾਸਤ 'ਚ ਲਈਆਂ

Ludhiana Bus Stand Women Drug Viral Updates: ਬੀਤੇ ਦਿਨਾਂ ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ਨੇੜੇ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਦੀ ਵੀਡੀਓ ਸਾਹਮਣੇ ਆਈ ਸੀ ਅਤੇ ਕਿਹਾ ਇਹ ਵੀ ਜਾ ਰਿਹਾ ਸੀ ਕਿ ਬੱਸ ਸਟੈਂਡ ਨੇੜੇ ਬਣੇ ਹੋਟਲਾਂ ਦੇ ਵਿੱਚ ਇਹ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਜਿਸ ਤੋਂ ਬਾਅਦ ਇਹ ਮਾਮਲਾ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਉੱਥੇ ਜਾ ਕੇ ਖੁਦ ਸਾਰਾ ਮਾਮਲਾ ਵੇਖਿਆ। 

ਥਾਣਾ ਡਿਵੀਜ਼ਨ ਪੰਜ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਕੁੜੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ 9 ਕੁੜੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਇਸ ਸਬੰਧ ਵਿਚ ਏਸੀਪੀ ਜਸਰੂਪ ਕੌਰ ਬਾਠ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ

ਉਧਰ ਗੱਲਬਾਤ ਕਰਦੇ ਹੋਏ ਏਸੀਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਨੇ ਕਿਹਾ ਕਿ ਬੀਤੇ ਦਿਨਾਂ ਮਿਲੀ ਸ਼ਿਕਾਇਤ ਤੋਂ ਬਾਅਦ ਥਾਣਾ ਡਿਵੀਜਨ ਪੰਜ ਪੁਲਿਸ ਅਤੇ ਬੱਸ ਸਟੈਂਡ ਚੌਕੀ ਨੇ ਤਿੰਨ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਨੂੰ ਕਾਬੂ ਕੀਤਾ ਹੈ ਅਤੇ 9 ਕੁੜੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਅਰੋਪੀ ਸਾਹਮਣੇ ਆਉਣਗੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਮੈਡੀਕਲ ਨਸ਼ੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਉੱਤੇ ਹਾਲੇ ਵੀ ਉਹਨਾਂ ਨੂੰ ਸ਼ੱਕ ਹੈ ਅਤੇ ਜੋ ਵੀ ਜਾਂਚ ਦੌਰਾਨ ਪਾਇਆ ਗਿਆ ਹੈ,ਉਸ ਖਿਲਾਫ਼ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਸਪਾਹ ਸੈਂਟਰਾਂ ਅਤੇ ਹੋਟਲਾਂ ਵਿੱਚ ਚੱਲ ਰਹੇ ਧੰਦੇ ਦਾ ਉਨ੍ਹਾਂ ਜਲਦ ਪਰਦਾਫ਼ਾਸ਼ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਵੱਖ- ਵੱਖ ਟੀਮਾਂ ਦੇ ਜ਼ਰੀਏ ਇਹ ਮੁਹਿੰਮ ਜਾਰੀ ਰਹੇਗੀ। 

ਇਹ ਵੀ ਪੜ੍ਹੋ:  Punjab News: ਨਸ਼ਿਆਂ ਖਿਲਾਫ਼ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਕਾਬੂ 
 

Trending news