ਲੁਧਿਆਣਾ: ਫਾਰਚੂਨਰ ਕਾਰ ਨਹਿਰ ਵਿਚ ਡਿੱਗੀ, 5 ਨੌਜਵਾਨਾਂ ਦੀ ਮੌਤ
Advertisement

ਲੁਧਿਆਣਾ: ਫਾਰਚੂਨਰ ਕਾਰ ਨਹਿਰ ਵਿਚ ਡਿੱਗੀ, 5 ਨੌਜਵਾਨਾਂ ਦੀ ਮੌਤ

ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿੱਚ ਇੱਕ ਫਾਰਚੂਨਰ ਕਾਰ ਨਹਿਰ ਵਿੱਚ ਡਿੱਗ ਗਈ, ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 12 ਵਜੇ ਵਾਪਰਿਆ। 

ਲੁਧਿਆਣਾ: ਫਾਰਚੂਨਰ ਕਾਰ ਨਹਿਰ ਵਿਚ ਡਿੱਗੀ, 5 ਨੌਜਵਾਨਾਂ ਦੀ ਮੌਤ

ਭਰਤ ਸ਼ਰਮਾ/ਲੁਧਿਆਣਾ:  ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿੱਚ ਇੱਕ ਫਾਰਚੂਨਰ ਕਾਰ ਨਹਿਰ ਵਿੱਚ ਡਿੱਗ ਗਈ, ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਕਾਫੀ ਦੇਰ ਤੱਕ ਕਿਸੇ ਨੂੰ ਹਾਦਸੇ ਬਾਰੇ ਪਤਾ ਨਹੀਂ ਲੱਗਾ। ਇਕ ਰਾਹਗੀਰ ਨੇ ਕਾਰ ਨੂੰ ਨਹਿਰ 'ਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।

ਥਾਣਾ ਮਲੌਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (45), ਜਗਦੀਪ ਸਿੰਘ (35), ਜਤਿੰਦਰ ਸਿੰਘ (40), ਜਗਤਾਰ ਸਿੰਘ (45), ਭਜਨ ਸਿੰਘ (42) ਵਜੋਂ ਹੋਈ ਹੈ।

ਮ੍ਰਿਤਕ ਜਤਿੰਦਰ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮਦਦ ਲਈ ਨਹੀਂ ਆਇਆ। ਕਾਰ ਚਾਰੋਂ ਪਾਸਿਓਂ ਬੰਦ ਸੀ, ਜਿਸ ਕਾਰਨ ਪੰਜੇ ਲੋਕਾਂ ਦਾ ਦਮ ਘੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 6 ਲੋਕ ਸਵਾਰ ਸਨ। ਬਾਕੀ ਬਚੇ ਵਿਅਕਤੀ ਦਾ ਨਾਂ ਸੰਨੀ ਦੱਸਿਆ ਜਾ ਰਿਹਾ ਹੈ। ਸੰਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਸੰਦੀਪ ਨੇ ਦੱਸਿਆ ਕਿ ਜਤਿੰਦਰ ਉਰਫ ਹੈਪੀ 4 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ। ਸੋਮਵਾਰ ਰਾਤ ਨੂੰ ਉਹ ਨੇੜਲੇ ਪਿੰਡ ਦੇ ਕੁਝ ਨੌਜਵਾਨਾਂ, ਜੋ ਉਸ ਦੇ ਦੋਸਤ ਸਨ, ਨਾਲ ਇੱਕ ਸਮਾਗਮ ਤੋਂ ਵਾਪਸ ਆ ਰਿਹਾ ਸੀ। ਜਤਿੰਦਰ ਕੈਨੇਡਾ 'ਚ ਟਰਾਲਾ ਚਲਾਉਂਦਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਦੱਸਿਆ ਜਾ ਰਿਹਾ ਹੈ ਕਿ ਸੜਕ ਖਾਲੀ ਹੋਣ ਕਾਰਨ ਫਾਰਚੂਨਰ ਕਾਰ ਦੀ ਰਫਤਾਰ ਕਾਫੀ ਤੇਜ਼ ਸੀ ਪਰ ਸੰਤੁਲਨ ਵਿਗੜਨ ਕਾਰਨ ਕਾਰ ਕੰਧ ਨਾਲ ਟਕਰਾਉਂਦੇ ਹੋਏ ਸਿੱਧੀ ਨਹਿਰ 'ਚ ਜਾ ਡਿੱਗੀ। ਕਰੀਬ 2 ਘੰਟੇ ਪਾਣੀ 'ਚ ਰਹਿਣ ਤੋਂ ਬਾਅਦ ਲਾਸ਼ਾਂ ਫੁੱਲ ਗਈਆਂ ਸਨ।

Trending news