Ludhiana Fraud case: ਲੁਧਿਆਣਾ 'ਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ 'ਤੇ 5 ਲੱਖ 74 ਹਜ਼ਾਰ ਦੀ ਠੱਗੀ
Advertisement
Article Detail0/zeephh/zeephh2283836

Ludhiana Fraud case: ਲੁਧਿਆਣਾ 'ਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ 'ਤੇ 5 ਲੱਖ 74 ਹਜ਼ਾਰ ਦੀ ਠੱਗੀ

Ludhiana Fraud case: ਲੁਧਿਆਣਾ ਵਿੱਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ ਤੇ ਪੰਜ ਲੱਖ 74 ਦੀ ਠੱਗੀ 20 ਮਹੀਨੇ ਬਾਅਦ ਪੁਲਿਸ ਨੇ ਮਾਮਲਾ ਕੀਤਾ ਦਰਜ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਫੀਡ ਵੱਲੋਂ ਆਰਬੀਆਈ ਨੂੰ ਕੀਤੀਆਂ ਸ਼ਿਕਾਇਤਾਂ ਤੇ 10 ਮਹੀਨੇ ਬਾਅਦ ਪੈਸੇ ਖਾਤੇ ਵਿੱਚ ਆਏ ਵਾਪਸ

Ludhiana Fraud case: ਲੁਧਿਆਣਾ 'ਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ 'ਤੇ 5 ਲੱਖ 74 ਹਜ਼ਾਰ ਦੀ ਠੱਗੀ

Ludhiana Fraud case/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ ਉੱਤੇ ਪੰਜ ਲੱਖ 74 ਦੀ ਠੱਗੀ ਮਾਰੀ ਗਈ ਹੈ। 20 ਮਹੀਨੇ ਬਾਅਦ ਪੁਲਿਸ ਨੇ ਮਾਮਲਾ ਦਰਜ ਮਾਮਲਾ ਕੀਤਾ ਹੈ। ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਫੀਡ ਵੱਲੋਂ ਆਰਬੀਆਈ ਨੂੰ ਸ਼ਿਕਾਇਤਾਂ ਕੀਤੀਆਂ ਤੇ 10 ਮਹੀਨੇ ਬਾਅਦ ਪੈਸੇ ਖਾਤੇ ਵਿੱਚ ਆਏ ਵਾਪਸ ਹਨ।

ਲੁਧਿਆਣਾ ਵਿੱਚ ਸਰਕਾਰੀ ਵਿਭਾਗ ਵਿੱਚੋ ਰਿਟਾਇਰ ਹੋਏ ਅਧਿਕਾਰੀ ਨਾਲ ਉਸਦੇ ਬੇਟੇ ਦੀ ਫੈਕਟਰੀ ਦੇ ਬਿਜਲੀ ਬਿੱਲ ਖਾਤੇ ਨੂੰ ਅਕਾਊਂਟ ਨਾਲ ਜੋੜਨ ਲਈ ਫੋਨ ਆਇਆ ਉਸ ਤੋਂ ਬਾਅਦ ਉਸ ਦਾ ਫੋਨ ਹੈਕ ਕਰਕੇ ਵੱਖ- ਵੱਖ ਆਊਟ ਉਸਦੇ ਖਾਤੇ ਵਿੱਚੋਂ ਨਿਕਲਦੀ ਰਹੀ ਇਕੋ ਦਿਨ ਵਿੱਚ ਪੰਜ ਟਰਾਂਸਜੈਕਸ਼ਨ ਰਾਹੀਂ ਆਨਲਾਈਨ ਪੰਜ ਲੱਖ 74 ਹਜ਼ਾਰ ਦੀ ਠੱਗੀ ਦੀ ਘਟਨਾ 21-11- 2022 ਵਿੱਚ ਘਟੀ ਸੀ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਖਾਤੇ ਵਿੱਚੋ ਜਿਸ ਤੋਂ ਬਾਅਦ ਪੀੜਤ ਦਲਜੀਤ ਸਿੰਘ ਨੇ ਆਰ ਬੀ ਆਈ ਅਤੇ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦਲਜੀਤ ਸਿੰਘ ਲਗਾਤਾਰ ਇਸ ਮਾਮਲੇ ਵਿੱਚ ਆਰ ਬੀ ਆਈ , ਬੈਂਕ ਨੂੰ ਸ਼ਿਕਾਇਤ ਪੱਤਰ ਲਿਖਦੇ ਰਹੇ ਅਤੇ ਸਾਈਬਰ ਕਰਾਈਮ ਵਿੱਚ ਵੀ ਸ਼ਿਕਾਇਤ ਕਰਦੇ ਰਹੇ ਚੱਕਰ ਲਗਾਉਂਦੇ ਰਹੇ। 20 ਮਹੀਨੇ ਮਹੀਨੇ ਬੀਤੇ ਜਾਣ ਬਾਅਦ ਮਾਡਲ ਤੋਂ ਥਾਣੇ ਵਿੱਚ ਸਾਹਿਬ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਦੀ ਜਾਂਚ ਕਰਨ ਤੋਂ ਬਾਅਦ ਵੱਖ-ਵੱਖ ਆਈ ਟੀ ਆਈ ਐਕਟ ਦੀਆਂ ਧਾਰਾ ਤੇ 420, 120,B,66D IT ਐਕਟ ਤਹਿਤ ਆਰੋਪੀ ਮਨੀਸ਼ ਸਾਊਥ ਵੈਸਟ ਦਿੱਲੀ, ਵਿਜੈ ਸਿੰਘ ਚੌਹਾਨ ਜੈਪੁਰ, ਅਜੇ ਨਿਵਾਸੀ ਪੰਜਕੂਲਾ ਪ੍ਰਕਾਸ਼ ਉੜੀਸਾ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਪਰ ਦਲਜੀਤ ਸਿੰਘ ਨੇ ਦੱਸਿਆ ਕਿ ਠੱਗੀ ਹੋਣ ਤੋਂ ਨੌ ਮਹੀਨੇ ਬਾਅਦ ਪੈਸੇ ਤਾਂ ਬੈਂਕ ਨੇ ਉਹਨਾਂ ਦੇ ਅਕਾਊਂਟ ਵਿੱਚ ਉਸੇ ਤਰ੍ਹਾਂ ਵਾਪਸ ਕਰ ਦਿੱਤੇ। 

ਪਰ ਉਹਨਾਂ ਨੂੰ ਮੀਡੀਆ ਤੋ ਪਤਾ ਲੱਗਾ ਕਿ ਮਾਡਲ ਟਾਊਨ ਪੁਲਿਸ ਨੇ ਮਾਮਲਾ ਵੀ ਦਰਜ ਕਰ ਦਿੱਤਾ ਹੈ। ਪੀੜਤ ਦਲਜੀਤ ਸਿੰਘ ਨੇ ਕਿਹਾ ਕਿ ਸਾਈਬਰ ਕ੍ਰਾਈਮ ਕਰਨ ਵਾਲੇ ਠੱਗਾਂ ਤੇ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਠੱਗੀ ਤੋਂ ਬਚਣ ਲਈ ਪੁਲਿਸ ਨੂੰ ਸਮੇਂ ਸਮੇਂ ਸਿਰ ਜਾਗਰੂਕ ਵੀ ਕਰਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Water Crisis: ਪਾਤੜਾਂ ਦੇ ਵਾਰਡ ਨੰਬਰ 14, ਸਾਗਰ ਬਸਤੀ 'ਚ ਛਾਇਆ ਪਾਣੀ ਦਾ ਸੰਕਟ, ਲੋਕ ਬੇਹੱਦ ਪ੍ਰੇਸ਼ਾਨ
 

Trending news