Ludhiana Protest News: ਲੁਧਿਆਣਾ ਦੇ ਥਾਣਾ ਸਾਹਨੇਵਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਕਾਰੋਬਾਰੀਆਂ ਨੇ ਪੁਲਿਸ ਉਪਰ ਦਬਾਅ ਹੇਠ ਆ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾ ਥਾਣੇ ਵਿੱਚ ਹੀ ਧਰਨਾ ਲਗਾ ਦਿੱਤਾ।
Trending Photos
Ludhiana Protest News: ਬੀਤੇ ਦਿਨ ਸਾਹਨੇਵਾਲ ਪੁਲਿਸ ਵੱਲੋਂ ਸਲਾਈ ਮਸ਼ੀਨ ਬਣਾਉਣ ਵਾਲੀ ਫੈਕਟਰੀ ਵਿੱਚ ਰੇਡ ਕੀਤੀ ਗਈ ਸੀ, ਇਲਜ਼ਾਮ ਸਨ ਕਿ ਜਿੱਥੇ ਦੂਜੀ ਕੰਪਨੀ ਦਾ ਮਾਰਕਾ ਲਗਾ ਮਸ਼ੀਨਾਂ ਬਣਾਈਆਂ ਜਾ ਰਹੀਆਂ ਸਨ। ਪਰ ਮਾਮਲਾ ਨਾ ਦਰਜ ਕਰਨ ਨੂੰ ਲੈ ਕੇ ਕਾਰੋਬਾਰੀ ਵੱਲੋਂ ਥਾਣੇ ਵਿੱਚ ਹੀ ਧਰਨਾ ਲਗਾ ਦਿੱਤਾ ਗਿਆ। ਇਸ ਬਾਰੇ ਥਾਣਾ ਇੰਚਾਰਜ ਨੇ ਸਫਾਈ ਦਿੱਤੀ ਕਿ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ, ਉਨ੍ਹਾਂ ਉਪਰ ਦਬਾਅ ਪਾਇਆ ਜਾ ਰਿਹਾ ਹੈ।
ਲੁਧਿਆਣਾ ਦੇ ਥਾਣਾ ਸਾਹਨੇਵਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਕਾਰੋਬਾਰੀਆਂ ਨੇ ਪੁਲਿਸ ਉਪਰ ਦਬਾਅ ਹੇਠ ਆ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾ ਥਾਣੇ ਵਿੱਚ ਹੀ ਧਰਨਾ ਲਗਾ ਦਿੱਤਾ। ਮਾਮਲਾ ਬੀਤੇ ਦਿਨ ਥਾਣਾ ਇੰਚਾਰਜ ਦੀ ਹਾਜ਼ਰੀ ਵਿੱਚ ਸਲਾਈ ਮਸ਼ੀਨ ਬਣਾਉਣ ਵਾਲੀ ਕੰਪਨੀ ਉਪਰ ਕੀਤੀ ਗਈ ਰੇਡ ਦਾ ਸੀ। ਇਲਜ਼ਾਮ ਲਗਾਏ ਕਿ ਉਕਤ ਕਾਰੋਬਾਰੀ ਦੀ ਕੰਪਨੀ ਦਾ ਮਾਰਕਾ ਲਗਾ ਕੇ ਮਸ਼ੀਨਾਂ ਬਣਾਈਆਂ ਜਾ ਰਹੀਆਂ ਸਨ , ਜਿਸ ਦੀ ਮੌਕੇ ਉੱਤੇ ਵੀਡੀਓ ਵੀ ਪੁਲਿਸ ਦੀ ਹਾਜ਼ਰੀ ਵਿੱਚ ਬਣਾਈ ਗਈ ਸੀ, ਕਾਰੋਬਾਰੀ ਜੋ ਖੁਦ ਨੂੰ ਉਕਤ ਕੰਪਨੀ ਮਾਲਕ ਦੱਸ ਰਹੇ ਸਨ ਨੇ ਕਿਹਾ ਪੁਲਿਸ ਕਿਸੇ ਦਬਾਅ ਹੇਠ ਆ ਕੇ ਕਾਰਵਾਈ ਨਹੀਂ ਕਰ ਰਹੀ।
ਇਹ ਵੀ ਪੜ੍ਹੋ: Ludhiana News: GST ਨੂੰ ਲੈ ਕੇ ਪੰਜਾਬ ਸਰਕਾਰ ਛੋਟੇ ਕਾਰੋਬਾਰੀਆਂ 'ਤੇ ਵੀ ਕਸਣ ਜਾ ਰਹੀ ਨਕੇਲ
ਕਾਰੋਬਾਰੀ ਨੇ ਕਿਹਾ ਕਿ ਖੁਦ ਥਾਣਾ ਇੰਚਾਰਜ ਵਲੋਂ ਰੇਡ ਕੰਡਕਟ ਕੀਤੀ ਗਈ ਸੀ ਅਤੇ ਮੌਕੇ ਉਨ੍ਹਾਂ ਦੇ ਮਾਰਕੇ ਦੀਆਂ ਸਲਾਈ ਮਸ਼ੀਨਾਂ ਬਣਾਈਆਂ ਜਾ ਰਹੀਆਂ ਸਨ, ਜਿਨ੍ਹਾਂ ਦੀ ਕੀਮਤ ਲਗਭਗ ਉਨ੍ਹਾਂ ਵਲੋਂ 4 ਕਰੋੜ ਰੁਪਏ ਦੱਸੀ ਗਈ ਹੈ ਅਤੇ ਕਿਹਾ ਕਿ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਪੁਲਿਸ ਨੇ ਜਾਅਲੀ ਮਾਰਕਾ ਲਗਾ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਉੱਤੇ ਰੇਡ ਤਾਂ ਕੀਤੀ ਜਿਸ ਦੀ ਵੀਡੀਓ ਉਨ੍ਹਾਂ ਵੱਲੋਂ ਮੌਕੇ ਬਣਾਈ ਗਈ ਸੀ ਪਰ ਪੁਲਿਸ ਅਧਿਕਾਰੀ ਕਿਸੇ ਦਬਾਅ ਹੇਠ ਕਾਰਵਾਈ ਨਹੀਂ ਕਰ ਰਹੇ, ਜਿਸਦੇ ਚਲਦਿਆਂ ਉਹ ਧਰਨਾ ਦੇਣ ਨੂੰ ਮਜ਼ਬੂਰ ਹਨ।
ਉਥੇ ਹੀ ਦੂਜੇ ਪਾਸੇ ਥਾਣਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਰੇਡ ਨਹੀਂ ਕੀਤੀ ਉਹ ਜਾਂਚ ਲਈ ਗਏ ਸਨ ਅਤੇ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਨੇ ਕਿਹਾ ਕਿ ਕੁਝ ਏਜੰਟ ਜੋ ਮਾਲਕ ਨਹੀਂ ਉਨ੍ਹਾਂ ਉਪਰ ਦਬਾਅ ਬਣਾਉਣ ਲਈ ਥਾਣੇ ਵਿੱਚ ਬੈਠੇ ਹਨ। ਪਰ ਉਹ ਦਬਾਅ ਹੇਠ ਗਲ਼ਤ ਕਾਰਵਾਈ ਨਹੀਂ ਕਰਨਗੇ।