Ludhiana News: ਪੰਜਾਬ ਸਰਕਾਰ ਵੱਲੋਂ ਜੀਐਸਟੀ ਦੀ ਕੁਲੈਕਸ਼ਨ ਵਧਾਉਣ ਦੇ ਲਈ ਨਵੀਂ ਸਕੀਮ ਲਿਆਂਦੀ ਗਈ ਹੈ। ਬਿੱਲ ਲਿਆਓ ਇਨਾਮ ਪਾਓ ਜਿਸਦੇ ਰਾਹੀਂ ਪੰਜਾਬ ਸਰਕਾਰ ਨੂੰ ਪੰਜਾਬ ਵਿਚ ਇਕੱਠਾ ਹੋਣ ਦੀ ਉਮੀਦ ਹੈ।
Trending Photos
Ludhiana News: ਜੀ ਐਸ ਟੀ ਨੂੰ ਲੈ ਕੇ ਪੰਜਾਬ ਸਰਕਾਰ ਛੋਟੇ ਕਾਰੋਬਾਰੀਆਂ 'ਤੇ ਵੀ ਨਕੇਲ ਕਸਣ ਜਾ ਰਹੀ ਹੈ। ਹੁਣ ਜੀ ਐਸ ਟੀ ਨੰਬਰ ਲੈਣਾ ਅਤੇ ਦੁਕਾਨ ਦੇ ਬਾਹਰ ਲਿਖਵਾਉਣਾ ਜ਼ਰੂਰੀਹੋਵੇਗਾ, ਨਹੀਂ ਤਾਂ ਵਿਭਾਗੀ ਕਾਰਵਾਈ ਹੋ ਸਕਦੀ ਹੈ। ਪਿਛਲੇ ਚਾਰ ਮਹੀਨਿਆਂ ਵਿਚ 1602 ਕਰੋੜ ਰੁਪਏ ਤਕਰੀਬਨ 200 ਕਰੋੜ ਦੇ ਕਰੀਬ ਜ਼ਿਆਦਾ ਮਾਲੀਆ ਇਕੱਠਾ ਕੀਤਾ।
ਪੰਜਾਬ ਸਰਕਾਰ ਵੱਲੋਂ ਜੀਐਸਟੀ ਦੀ ਕੁਲੈਕਸ਼ਨ ਵਧਾਉਣ ਦੇ ਲਈ ਨਵੀਂ ਸਕੀਮ ਲਿਆਂਦੀ ਗਈ ਹੈ। 'ਬਿੱਲ ਲਿਆਓ ਇਨਾਮ ਪਾਓ' ਜਿਸਦੇ ਰਾਹੀਂ ਪੰਜਾਬ ਸਰਕਾਰ ਨੂੰ ਪੰਜਾਬ ਵਿਚ ਇਕੱਠਾ ਹੋਣ ਦੀ ਉਮੀਦ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਬੰਧਤ ਵਿਭਾਗ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜੀ ਐਸ ਟੀ ਵਿਭਾਗ ਦੀ ਕਮਿਸ਼ਨਰ ਦਰਵੀਰ ਰਾਜ ਨੇ ਵੀ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦੇ ਵਿੱਚ ਲੁਧਿਆਣਾ ਮਾਲੀਏ ਵਿੱਚ ਪਿਛਲੇ ਸਾਲਾਂ ਨਾਲੋਂ ਵੱਡਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: Punjab News: GST ਕਲੈਕਸ਼ਨ ਦੇ ਮਾਮਲੇ 'ਚ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਤੋਂ ਕਾਫੀ ਪਿੱਛੇ ਪੰਜਾਬ!
ਉਹਨਾਂ ਨੇ ਕਿਹਾ ਕਿ ਸਰਕਾਰ ਦੀ ਜੀਐਸਟੀ ਪੋਲਿਸੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇ ਉਹ ਕੋਈ ਵੀ ਚੀਜ ਖਰੀਦਣਾ ਤਾਂ ਉਸਦਾ ਬਿੱਲ ਜ਼ਰੂਰ ਲੈਣ , ਅਤੇ ਦੁਕਾਨਦਾਰਾਂ ਨੂੰ ਵੀ ਜੀਐਸਟੀ ਨੰਬਰ ਲੈਣ ਅਤੇ ਜੀਐਸਟੀ ਨੰਬਰ ਦੁਕਾਨ ਬਾਹਰ ਲਗਾਉਣ ਦੀ ਹਦਾਇਤ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਦੇ ਸਬੰਧ ਵਿਚ ਮੁਨਿਆਦੀ ਵੀ ਕਰਵਾਉਣਗੇ ਅਤੇ ਉਹਨਾਂ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਇਸਦੇ ਸਬੰਧ ਵਿੱਚ ਜਾਕੇ ਜਾਗਰੂਕ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 4 ਮਹੀਨਿਆਂ ਦੇ ਵਿੱਚ 1602 ਕਰੋੜ ਦੇ ਕਰੀਬ ਮਾਲੀਆ ਇਕੱਠਾ ਹੋਇਆ ਹੈ। ਜੋ ਕਿ ਪਿਛਲੇ ਸਾਲਾਂ ਵਿੱਚ 1405 ਕਰੋੜ ਦੇ ਕਰੀਬ ਹੁੰਦਾ ਸੀ।
ਉਹਨਾਂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਦੇ ਵਿੱਚ ਜੀਐਸਟੀ ਕੁਲੈਕਸ਼ਨ ਵਿੱਚ ਵੱਡਾ ਵਾਧਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਮੇਰਾ ਬਿਲ ਨਾਂ ਦੀ ਸਕੀਮ ਜਾਰੀ ਕੀਤੀ ਗਈ ਹੈ ਜਿਸ ਦੇ ਰਾਹੀਂ ਲੋਕ ਬਿਲ ਲੈ ਕੇ ਸਰਕਾਰ ਤੋਂ ਇਨਾਮ ਦੇ ਹੱਕਦਾਰ ਬਣ ਸਕਦੇ ਹਨ। ਉਹਨਾਂ ਨੇ ਕਿਹਾ ਕਿ ਕਾਲਾਬਜ਼ਾਰੀ ਰੋਕਣ ਵਿੱਚ ਲਈ ਅਤੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਲਈ ਲੋਕ ਬਿੱਲ ਜ਼ਰੂਰ ਲੈਣਾ।
ਇਹ ਵੀ ਪੜ੍ਹੋ: Bill Lao Inam Pao Scheme: ਹਰਪਾਲ ਸਿੰਘ ਚੀਮਾ ਦਾ ਦਾਅਵਾ- 15,435 ਵਿਅਕਤੀਆਂ ਵੱਲੋਂ ਡਾਊਨਲੋਡ ਕੀਤਾ ਗਿਆ ‘ਮੇਰਾ ਬਿਲ’ ਐਪ