Ludhiana News: ਲੁਧਿਆਣਾ ਸ਼ੇਰਪੁਰ ਮੱਛੀ ਮੰਡੀ 'ਚ ਵਿਧਾਇਕ ਨੇ ਮਾਰਿਆ ਛਾਪਾ! ਸਾਬਕਾ ਪ੍ਰਧਾਨ ਤੇ ਦੁਕਾਨਦਾਰ ਦੀ ਹੋਈ ਝੜਪ
Advertisement
Article Detail0/zeephh/zeephh2346877

Ludhiana News: ਲੁਧਿਆਣਾ ਸ਼ੇਰਪੁਰ ਮੱਛੀ ਮੰਡੀ 'ਚ ਵਿਧਾਇਕ ਨੇ ਮਾਰਿਆ ਛਾਪਾ! ਸਾਬਕਾ ਪ੍ਰਧਾਨ ਤੇ ਦੁਕਾਨਦਾਰ ਦੀ ਹੋਈ ਝੜਪ

Ludhiana News: ਲੁਧਿਆਣਾ ਸ਼ੇਰਪੁਰ ਮੱਛੀ ਮੰਡੀ 'ਚ ਵਿਧਾਇਕ ਨੇ ਮਾਰਿਆ ਛਾਪਾ। ਸਾਬਕਾ ਪ੍ਰਧਾਨ ਤੇ ਦੁਕਾਨਦਾਰ ਦੀ ਹੋਈ ਝੜਪ 

 

Ludhiana News: ਲੁਧਿਆਣਾ ਸ਼ੇਰਪੁਰ ਮੱਛੀ ਮੰਡੀ 'ਚ ਵਿਧਾਇਕ ਨੇ ਮਾਰਿਆ ਛਾਪਾ! ਸਾਬਕਾ ਪ੍ਰਧਾਨ ਤੇ ਦੁਕਾਨਦਾਰ ਦੀ ਹੋਈ ਝੜਪ

Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਸ਼ੇਰਪੁਰ ਮੱਛੀ ਮੰਡੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਪੁਲੀਸ ਫੋਰਸ ਦੀ ਮਦਦ ਨਾਲ ਮੱਛੀ ਮੰਡੀ ’ਤੇ ਛਾਪਾ ਮਾਰਿਆ। ਇਸ ਛਾਪੇ ਦੌਰਾਨ ਮੱਛੀ ਮੰਡੀ ਦੇ ਸਾਬਕਾ ਮੁਖੀ ਅਤੇ ਮੱਛੀ ਵਿਕਰੇਤਾਵਾਂ ਵਿਚਾਲੇ ਪੁਲੀਸ ਦੇ ਸਾਹਮਣੇ ਝੜਪ ਵੀ ਹੋ ਗਈ। ਮੌਕੇ ਤੇ ਪੁਲਸ ਨੇ ਸਥਿਤੀ ’ਤੇ ਕਾਬੂ ਪਾਇਆ। 

ਪੁਲਿਸ ਨੇ ਬਾਜ਼ਾਰ ਵਿੱਚੋਂ ਭਾਰੀ ਮਾਤਰਾ ''ਚ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ ਕੀਤੀ ਹੈ। ਇਸ ਮੌਕੇ ਦੋ ਵਿਆਕਤੀਆਂ ਵਿੱਚ ਹੱਥੋਪਾਈ ਵੀ ਹੋਈ। ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੇਰਪੁਰ ਮੱਛੀ ਮੰਡੀ ਵਿੱਚ ਪਾਬੰਦੀਸ਼ੁਦਾ ਮੰਗੂਰ ਮੱਛੀ ਸ਼ਰੇਆਮ ਵਿਕ ਰਹੀ ਹੈ। ਇਸ ਮੱਛੀ ਨੂੰ ਵੇਚਣਾ ਗੈਰ-ਕਾਨੂੰਨੀ ਹੈ। 

ਇਹ ਵੀ ਪੜ੍ਹੋ: ਸਰਹਿੰਦ ਦੇ 'ਰਿਆਸਤ-ਏ-ਰਾਣਾ ਹੋਟਲ' ਵੱਲੋਂ 251 ਕੁਲਚੇ ਦੀਆਂ ਵੱਖ ਕਿਸਮਾਂ ਤਿਆਰ! ਇੰਡੀਆ ਬੁੱਕ ਆਫ ਰਿਕਾਰਡ 'ਚ ਨਵਾਂ ਰਿਕਾਰਡ ਦਰਜ

ਹਾਈ ਕੋਰਟ ਨੇ ਇਸ ਮੱਛੀ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਚੀਨ ਵਿਚ ਇਸ ਮੱਛੀ ਕਾਰਨ ਲੋਕ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਹਨ। ਅੱਜ ਪੁਲੀਸ ਨੇ ਮੰਡੀ ਵਿੱਚੋਂ ਵੱਡੀ ਮਾਤਰਾ ਵਿੱਚ ਮੱਛੀ ਬਰਾਮਦ ਕੀਤੀ ਹੈ। ਸ਼ੇਰਪੁਰ ਪੁਲੀਸ ਚੌਕੀ ਅਤੇ ਮੋਤੀ ਨਗਰ ਥਾਣੇ ਦੀ ਪੁਲੀਸ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਪੁਲਸ ਦੁਕਾਨਦਾਰਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਮੰਗੂਰ ਮੱਛੀ ਕਿੱਥੋਂ ਲਿਆਂਦੀ ਜਾ ਰਹੀ ਹੈ।

ਆਉਣ ਵਾਲੇ ਦਿਨਾਂ ਵਿੱਚ ਵੀ ਮੱਛੀ ਮੰਡੀਆਂ ਵਿੱਚ ਛਾਪੇਮਾਰੀ ਜਾਰੀ ਰਹੇਗੀ। ਅੱਜ ਕੁਝ ਦੁਕਾਨਦਾਰਾਂ ਨੇ ਵਿਰੋਧ ਕੀਤਾ ਪਰ ਉਨ੍ਹਾਂ ਨੂੰ ਪਾਬੰਦੀਸ਼ੁਦਾ ਮੱਛੀ ਨਾ ਵੇਚਣ ਲਈ ਸਮਝਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Sawan First Somwar 2024: ਅੱਜ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ
 

Trending news