Ludhiana News: ​ਦਾਣਾ ਮੰਡੀ 'ਚ ਸ਼ੈਡ ਪਿੱਲਰ ਨਾਲ 14 ਸਾਲ ਦੇ ਬੱਚੇ ਦੀ ਲਟਕਦੀ ਲਾਸ਼ ਮਿਲੀ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
Advertisement
Article Detail0/zeephh/zeephh2443218

Ludhiana News: ​ਦਾਣਾ ਮੰਡੀ 'ਚ ਸ਼ੈਡ ਪਿੱਲਰ ਨਾਲ 14 ਸਾਲ ਦੇ ਬੱਚੇ ਦੀ ਲਟਕਦੀ ਲਾਸ਼ ਮਿਲੀ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ

Ludhiana News: ਮ੍ਰਿਤਕ ਬੱਚੇ ਦੇ ਪਰਿਵਾਰ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ ਕਿ 14 ਸਾਲ ਦਾ ਬੱਚਾ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ।

Ludhiana News: ​ਦਾਣਾ ਮੰਡੀ 'ਚ ਸ਼ੈਡ ਪਿੱਲਰ ਨਾਲ 14 ਸਾਲ ਦੇ ਬੱਚੇ ਦੀ ਲਟਕਦੀ ਲਾਸ਼ ਮਿਲੀ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ

Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਬੱਚੇ ਦੀ ਲਟਕਦੀ ਹੋਈ ਲਾਸ਼ ਮਿਲਣ ਦਾ ਮਾਮਲਾ ਸਹਾਮਣੇ ਆਇਆ ਹੈ। ਬੱਚੇ ਦੀ ਲਾਸ਼ ਸ਼ੈਡ ਪਿੱਲਰ ਦੇ ਨਾਲ ਲਟਕੀ ਹੋਈ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਬਣ  ਗਿਆ। ਪਰਿਵਾਰਕ ਮੈਂਬਰ ਨੇ ਮੌਕੇ ਉੱਤੇ ਪਹੁੰਚ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਬੱਚੇ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ। ਉਦੋਂ ਤੱਕ ਕਾਫੀ ਦੇਰ ਹੋ ਜਾਂਦੀ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦਾ ਬੱਚਾ ਵਾਲ ਕਟਵਾ ਕੇ ਜਿਵੇਂ ਹੀ ਘਰ ਆਉਂਦਾ ਹੈ ਤਾਂ ਉਸ ਨੂੰ ਕੋਈ ਬਾਹਰ ਤੋਂ ਆਵਾਜ਼ ਮਾਰਦਾ ਹੈ। ਇਸ ਤੋਂ ਬਾਅਦ ਉਸਦਾ ਬੱਚਾ ਘਰੋਂ ਚੱਲੇ ਜਾਂਦਾ ਹੈ ਬਾਅਦ ’ਚ ਉਸ ਨੂੰ ਇੱਕ ਬੱਚੇ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਕੋਈ ਕੁੱਟ ਰਿਹਾ ਹੈ ਜਦੋ ਉਹ ਆਕੇ ਦੇਖਦੇ ਹਨ ਤਾਂ ਉਨ੍ਹਾਂ ਦੇ ਬੱਚੇ ਦੀ ਲਾਸ਼ ਲਟਕ ਰਹੀ ਹੁੰਦੀ ਹੈ। ਰੋਂਦੀ ਹੋਈ ਮਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੇ ਦਾਣਾ ਮੰਡੀ ਦੀ ਤਾਂ ਦਾਣਾ ਮੰਡੀ ਦੇ ਵਿੱਚ ਅਕਸਰ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ। ਪਰ ਅਜਿਹੇ ਦੇ ਵਿੱਚ ਜੇਕਰ ਬੱਚੇ ਦੇ ਵੱਲੋਂ ਕੋਈ ਖੌਫ਼ਨਾਕ ਕਦਮ ਚੱਕਿਆ ਜਾ ਰਿਹਾ ਹੁੰਦਾ ਤਾਂ ਜਰੂਰ ਉਸਨੂੰ ਕੋਈ ਰੋਕਣ ਵਾਲਾ ਵੀ ਮਿਲਿਆ ਹੁੰਦਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਕਿਸੇ ਦੇ ਵੱਲੋਂ ਕਤਲ ਕਰਕੇ ਵੀ ਇਸ ਲਾਸ਼ ਨੂੰ ਟੰਗਿਆ ਗਿਆ ਤਾਂ ਆਖਰ ਕੀ ਕਿਸੇ ਨੇ ਦੇਖਿਆ ਨਹੀਂ? ਪੁਲਿਸ ਦੇ ਵੱਲੋਂ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Patiala News: ਪਟਿਆਲਾ 'ਚ ਹੋਇਆ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦਾ ਰਾਜ ਪੱਧਰੀ ਸਮਾਗਮ

 

 

Trending news