Instagram Star Jasneet Kaur News: ਕਾਰੋਬਾਰੀ ਗੁਰਬੀਰ ਸਿੰਘ ਨੂੰ ਬਲੈਕਮੇਲ ਕਰਨ ਅਤੇ ਬਾਅਦ ਵਿੱਚ ਉਸਨੂੰ ਗੈਂਗਸਟਰਾਂ ਦੀਆਂ ਧਮਕੀਆਂ ਦੇਣ ਵਾਲੀ ਜਸਨੀਤ ਕੌਰ ਦੇ ਕਈ ਰਾਜ਼ ਅਜੇ ਵੀ ਦੱਬੇ ਪਏ ਹਨ। ਪੁਲਿਸ ਇਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।
Trending Photos
Instagram Star Jasneet Kaur News: ਇੰਸਟਾਗ੍ਰਾਮ ਸਟਾਰ ਜਸਨੀਤ ਕੌਰ (Instagram Star Jasneet Kaur) ਉਰਫ਼ ਰਾਜਵੀਰ ਦੀਆਂ ਮੁਸ਼ਕਿਲਾਂ ਹੁਣ ਵਧਦੀਆਂ ਹੀ ਜਾ ਰਹੀਆਂ ਹਨ। ਪੁਲਿਸ ਨੇ ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਜਸਨੀਤ ਕੌਰ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਪੰਜ ਦਿਨ ਦਾ ਰਿਮਾਂਡ ਵਧਾ ਦਿੱਤਾ ਹੈ।
ਹੁਣ ਪੁਲਿਸ ਜਸਨੀਤ ਕੌਰ(Instagram Star Jasneet Kaur) ਦੇ ਇੰਸਟਾਗ੍ਰਾਮ ਅਕਾਉਂਟ ਦੀ ਜਾਂਚ ਕਰੇਗੀ ਅਤੇ ਪਤਾ ਕਰੇਗੀ ਕਿ ਉਸਨੇ ਕਿਸ ਨਾਲ ਸੰਪਰਕ ਕੀਤਾ ਸੀ। ਉਹ ਕਿਸ ਕੋਲੋਂ ਧਮਕੀਆਂ ਦਿਵਾਉਂਦੀ ਸੀ, ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਯੂਥ ਕਾਂਗਰਸੀ ਆਗੂ ਲੱਕੀ ਸੰਧੂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਲੱਕੀ ਸੰਧੂ ਅਜੇ ਫਰਾਰ ਹੈ, ਉਸ ਦੀ ਭਾਲ ਜਾਰੀ ਹੈ।
ਕਾਰੋਬਾਰੀ ਗੁਰਬੀਰ ਸਿੰਘ ਨੂੰ ਬਲੈਕਮੇਲ ਕਰਨ ਅਤੇ ਬਾਅਦ ਵਿੱਚ ਉਸਨੂੰ ਗੈਂਗਸਟਰਾਂ ਦੀਆਂ ਧਮਕੀਆਂ ਦੇਣ ਵਾਲੀ ਜਸਨੀਤ ਕੌਰ ਦੇ ਕਈ ਰਾਜ਼ ਅਜੇ ਵੀ ਦੱਬੇ ਪਏ ਹਨ। ਪੁਲਿਸ ਇਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਉਸਦੀ BMW ਕਾਰ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਯੂਥ ਕਾਂਗਰਸੀ ਆਗੂ ਲੱਕੀ ਸੰਧੂ ਦਾ ਜਸਨੀਤ ਨਾਲ ਕੀ ਸਬੰਧ ਹੈ?
ਇਹ ਵੀ ਪੜ੍ਹੋ: Lock Upp Season 2: ਇਸ ਵਾਰ OTT 'ਤੇ ਨਹੀਂ, ਟੀਵੀ 'ਤੇ ਹੋਵੇਗੀ ਕੰਗਨਾ ਰਣੌਤ; ਇਸ ਦਿਨ ਆਵੇਗਾ ਪਹਿਲਾ ਐਪੀਸੋਡ
ਪੁਲਿਸ ਨੇ ਲੱਕੀ ਸੰਧੂ ਦੀ ਕਾਲ ਡਿਟੇਲ ਵੀ ਕਢਵਾਉਣੀ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੱਕੀ ਸੰਧੂ ਅਜੇ ਫਰਾਰ ਹੈ। ਪੁਲਿਸ ਨਾ ਸਿਰਫ਼ ਉਸ ਦੀ ਭਾਲ ਕਰ ਰਹੀ ਹੈ, ਸਗੋਂ ਕਾਲ ਡਿਟੇਲ ਵੀ ਕੱਢੀ ਜਾ ਰਹੀ ਹੈ।
ਲੱਕੀ ਸੰਧੂ ਨੇ ਵੀਡੀਓ ਜਾਰੀ ਕੀਤੀ
ਦੂਜੇ ਪਾਸੇ ਕਾਂਗਰਸੀ ਆਗੂ ਲੱਕੀ ਸੰਧੂ ਨੇ ਫੇਸਬੁੱਕ 'ਤੇ ਆਪਣੀ ਇੱਕ ਵੀਡੀਓ ਅਪਲੋਡ ਕੀਤੀ ਹੈ। ਇਸ 'ਚ ਉਨ੍ਹਾਂ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਮੁਹਾਲੀ ਪੁਲਿਸ ਨੇ ਉਸ ਖ਼ਿਲਾਫ਼ ਪਹਿਲਾਂ ਵੀ ਅਜਿਹਾ ਕੇਸ ਦਰਜ ਕੀਤਾ ਸੀ। ਉਸ 'ਤੇ ਤਿੰਨ ਵਾਰ ਮੁਕੱਦਮਾ ਚਲਾਇਆ ਗਿਆ ਅਤੇ ਉਹ ਬਰੀ ਹੋ ਗਿਆ।
ਹੁਣ ਉਹ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦਾ ਭਰਾ ਲੁਧਿਆਣਾ ਯੂਥ ਕਾਂਗਰਸ ਲਈ ਚੋਣ ਮੈਦਾਨ ਵਿੱਚ ਹੈ। ਵਿਰੋਧੀ ਉਸ ਦੇ ਅਤੇ ਉਸ ਦੇ ਭਰਾ ਦੇ ਅਕਸ ਨੂੰ ਖਰਾਬ ਕਰਨ ਲਈ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰ ਰਹੇ ਹਨ। ਲੱਕੀ ਸੰਧੂ ਦਾ ਕਹਿਣਾ ਹੈ ਕਿ ਉਹ ਅਜੇ ਵੀ ਪੁਲਿਸ ਨੂੰ ਇਸ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਹਨ। ਸਾਰਾ ਸੱਚ ਸਾਹਮਣੇ ਆ ਜਾਵੇਗਾ।