Ludhiana News: ਲੁਧਿਆਣਾ ਦੇ ਗੈਸਟ ਹਾਊਸ ਵਿੱਚ ਲੱਗੀ ਭਿਆਨਕ ਅੱਗ, ਪ੍ਰੇਮੀ ਜੋੜੇ ਦੀ ਮੌਤ
Advertisement
Article Detail0/zeephh/zeephh2467150

Ludhiana News: ਲੁਧਿਆਣਾ ਦੇ ਗੈਸਟ ਹਾਊਸ ਵਿੱਚ ਲੱਗੀ ਭਿਆਨਕ ਅੱਗ, ਪ੍ਰੇਮੀ ਜੋੜੇ ਦੀ ਮੌਤ

Ludhiana News: ਸਵੇਰੇ ਜਦੋਂ ਗੈਸਟ ਹਾਊਸ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਮੈਨੇਜਰ ਨੇ ਰੌਲਾ ਪਾਇਆ। ਉਨ੍ਹਾਂ ਆਸ-ਪਾਸ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

Ludhiana News: ਲੁਧਿਆਣਾ ਦੇ ਗੈਸਟ ਹਾਊਸ ਵਿੱਚ ਲੱਗੀ ਭਿਆਨਕ ਅੱਗ, ਪ੍ਰੇਮੀ ਜੋੜੇ ਦੀ ਮੌਤ

Ludhiana News: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਥਿਤ ਇੱਕ ਗੈਸਟ ਹਾਊਸ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੈਸਟ ਹਾਊਸ ਵਿੱਚ ਕਾਫੀ ਧੂੰਆਂ ਇਕੱਠਾ ਹੋ ਗਿਆ। ਗੈਸਟ ਹਾਊਸ ਦੇ ਕਮਰੇ ਵਿੱਚ ਸੌਂ ਰਹੇ ਪ੍ਰੇਮੀ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਸਵੇਰੇ ਜਦੋਂ ਗੈਸਟ ਹਾਊਸ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਮੈਨੇਜਰ ਨੇ ਰੌਲਾ ਪਾਇਆ। ਉਨ੍ਹਾਂ ਆਸ-ਪਾਸ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਗੈਸਟ ਹਾਊਸ ਦੇ ਕਮਰਿਆਂ ‘ਚੋਂ ਕੁਝ ਲੋਕ ਬਾਹਰ ਆਏ ਪਰ ਇੱਕ ਪ੍ਰੇਮੀ ਜੋੜਾ ਕਮਰੇ ਵਿੱਚ ਸੁੱਤਾ ਪਿਆ ਸੀ। 

ਇਹ ਵੀ ਪੜ੍ਹੋ: Mansa News: ਪੰਚਾਇਤ ਚੋਣਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਚੋਣ ਪ੍ਰਚਾਰ, ਵਿਰੋਧੀ ਉਮੀਦਵਾਰ ਨੂੰ ਜੰਮ੍ਹਕੇ ਘੇਰਿਆ

ਕਰੀਬ 20 ਮਿੰਟ ਦੀ ਜੱਦੋਜਹਿਦ ਤੋਂ ਬਾਅਦ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਪ੍ਰੇਮੀ ਜੋੜੇ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ: Sultanpur Lodhi News: ਖੇਤਾਂ 'ਚ ਕੰਮ ਕਰਦੇ 19 ਸਾਲਾ ਨੌਜਵਾਨ ਕਿਸਾਨ ਦੀ ਟਰੈਕਟਰ ਪਲਟਣ ਨਾਲ ਦਰਦਨਾਕ ਮੌਤ

Trending news