ਲੁਧਿਆਣਾ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਲੇ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ
Advertisement

ਲੁਧਿਆਣਾ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਲੇ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਬਾਬਾ ਦੁਹਰਾ ਰੋਡ ਤੇ ਛਾਪੇਮਾਰੀ ਕਰ ਕੇ ਮਨਿੰਦਰਜੀਤ ਸਿੰਘ ਉਰਫ ਸੰਨੀ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, 

ਲੁਧਿਆਣਾ ਪੁਲਿਸ ਵੱਲੋਂ ਗੈਰ ਕਾਨੂੰਨੀ ਅਸਲੇ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ

ਭਰਤ ਸ਼ਰਮਾ/ਲੁਧਿਆਣਾ: ਸਥਾਨਿਕ ਸ਼ਹਿਰ ਦੀ ਪੁਲਿਸ ਵੱਲੋਂ ਬਾਬਾ ਦੁਹਰਾ ਰੋਡ ਤੇ ਛਾਪੇਮਾਰੀ ਕਰ ਕੇ ਮਨਿੰਦਰਜੀਤ ਸਿੰਘ ਉਰਫ ਸੰਨੀ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਤਲਾਸ਼ੀ ਦੇ ਦੌਰਾਨ 1 ਦੇਸੀ ਕੱਟਾ 315 ਬੋਰ 5 ਰੌਂਦ ਅਤੇ ਇਕ 32 ਬੋਰ 7 ਜਿੰਦਰ ਰੋਂਦਾ ਦੇ ਨਾਲ ਕੱਲ੍ਹ ਏਅਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ, ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੰਟੀ ਨਾਮਕ ਵਿਅਕਤੀ ਤੋਂ ਉਹ ਰਾਏਬਰੇਲੀ ਉੱਤਰ ਪ੍ਰਦੇਸ਼ ਦਾ ਚੁੱਕੀ ਦਾ ਰਹਿਣ ਵਾਲਾ ਹੈ, ਦਿੱਲੀ ਜਾ ਕੇ ਉਸ ਤੋਂ ਇਹ ਅਸਲਾ ਉਸ ਨੇ ਖਰੀਦਿਆ ਸੀ ਅਤੇ ਇਸ ਅਸਲੇ ਲਈ ਉਸ ਨੇ ਮੁਲਜ਼ਮ ਨੂੰ 20 ਹਜਾਰ ਰੁਪਏ ਅਦਾ ਕੀਤੇ ਸਨ।
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਕਿਹਾ ਮੁਲਜ਼ਮ ਤੇ ਪਹਿਲਾਂ ਵੀ ਕ੍ਰਿਮੀਨਲ ਮੁਕੱਦਮੇ ਦਰਜ ਹਨ, ਜਿਸ ਵਿੱਚ ਇੱਕ ਮਾਮਲਾ 2013 ਦਾ ਹੈ, ਜਿਸ ਵਿੱਚ ਉਸ ਤੇ 302 ਧਾਰਾ ਲੱਗੀ ਹੈ।

Trending news