Ludhiana PPCB Action: ਲੁਧਿਆਣਾ 'ਚ PPCB ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਦੂਸ਼ਣ ਐਕਟ ਦੀ ਉਲੰਘਣਾ, ਡਾਇੰਗ ਯੂਨਿਟ ਨੂੰ 6.42 ਕਰੋੜ ਦਾ ਜੁਰਮਾਨਾ
Trending Photos
Ludhiana PPCB Action/ਤਰਸੇਮ ਭਾਰਦਵਾਜ: ਪੀਪੀਸੀਬੀ ਵੱਲੋਂ ਲੁਧਿਆਣਾ ਵਿੱਚ ਰੰਗਾਈ ਯੂਨਿਟਾਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੁਮਿਤ ਨਿਟਫੈਬ ਨਾਂ ਦੀ ਡਾਇੰਗ ਯੂਨਿਟ 'ਤੇ 6.42 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਪਰੇਟਰਾਂ ਨੂੰ ਇਹ ਜੁਰਮਾਨਾ 15 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣਾ ਹੋਵੇਗਾ। ਪੀਪੀਸੀਬੀ ਦੀ ਇਸ ਕਾਰਵਾਈ ਤੋਂ ਬਾਅਦ ਰੰਗਾਈ ਉਦਯੋਗ ਦੇ ਸੰਚਾਲਕਾਂ ਵਿੱਚ ਹੜਕੰਪ ਮੱਚ ਗਿਆ ਹੈ।
ਬੋਰਡ ਮੈਨੇਜਮੈਂਟ ਨੇ ਯੂਨਿਟ ਸੰਚਾਲਕਾਂ ਦੀ ਤਰਫੋਂ ਪ੍ਰਦੂਸ਼ਣ ਐਕਟ ਦੀ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਸ ਯੂਨਿਟ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਪਿਛਲੀ ਵਾਰ ਬੋਰਡ ਨੇ ਇਸ ਡਾਈਟ ਯੂਨਿਟ 'ਤੇ ਕਾਰਵਾਈ ਕਰਦੇ ਹੋਏ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਪੀਪੀਸੀਬੀ ਦੀ ਇਸ ਕਾਰਵਾਈ ਤੋਂ ਬਾਅਦ ਰੰਗਾਈ ਯੂਨਿਟ ਚਲਾਉਣ ਵਾਲੇ ਕਈ ਸੰਚਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: Wayanad landslide: ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ, ਸੈਂਕੜੇ ਦੱਬੇ ਹੋਣ ਦਾ ਖਦਸ਼ਾ
ਰੰਗਾਈ ਯੂਨਿਟ ਦੇ ਸੰਚਾਲਕਾਂ ਦੀ ਤਰਫੋਂ ਪ੍ਰਦੂਸ਼ਣ ਐਕਟ ਦੀ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਸ ਯੂਨਿਟ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਦੱਸ ਦਈਏ ਕਿ ਪਿਛਲੀ ਵਾਰ ਬੋਰਡ ਨੇ ਇਸ dying ਯੂਨਿਟ 'ਤੇ ਕਾਰਵਾਈ ਕਰਦੇ ਹੋਏ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਅਧਿਕਾਰੀਆਂ ਨੇ ਜਾਂਚ ਕੀਤੀ ਅਤੇ ਪਾਇਆ ਕਿ ਉਕਤ ਯੂਨਿਟ ਬਿਨਾਂ ਮਨਜ਼ੂਰੀ ਦੇ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਅਣਸੋਧਿਆ ਪਾਣੀ ਵੀ ਸੀਵਰੇਜ ਵਿੱਚ ਸੁੱਟਿਆ ਜਾ ਰਿਹਾ ਹੈ। ਫੈਕਟਰੀ ਵਿੱਚ ਲਗਾਇਆ ਗਿਆ ਐਫਲੂਐਂਟ ਟਰੀਟਮੈਂਟ ਪਲਾਂਟ (ਈਟੀਪੀ) ਠੀਕ ਹਾਲਤ ਵਿੱਚ ਨਹੀ ਸੀ।
ਜਦੋਂ ਡਿਸਚਾਰਜ ਪਾਣੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ ਮਾਪਦੰਡ ਸਹੀ ਨਹੀਂ ਪਾਏ ਗਏ। ਇਨ੍ਹਾਂ ਹਾਲਾਤਾਂ ਵਿੱਚ 2019 ਵਿੱਚ ਬਿਜਲੀ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਬਾਅਦ ਕੁਝ ਸ਼ਰਤਾਂ 'ਤੇ ਫੈਕਟਰੀ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ। ਅਗਸਤ 2020 ਵਿੱਚ ਜਦੋਂ ਸ਼ਿਕਾਇਤ NGT ਦੀ ਨਿਗਰਾਨ ਕਮੇਟੀ ਕੋਲ ਪਹੁੰਚੀ ਤਾਂ ਯੂਨਿਟ ਦੇ ਸੰਚਾਲਕ ਪੁਰਾਣੇ ਰਿਕਾਰਡ ਨੂੰ ਪੇਸ਼ ਨਹੀਂ ਕਰ ਸਕੇ। ਇਸ ਲਈ ਜਦੋਂ ਟੀਮ ਜਾਂਚ ਲਈ ਪਹੁੰਚੀ ਤਾਂ ਫੈਕਟਰੀ ਵਿੱਚ ਕਈ ਹਾਨੀਕਾਰਕ ਕੈਮੀਕਲ ਖਿੱਲਰੇ ਹੋਏ ਪਾਏ ਗਏ। ਜਿਸ ਦਾ ਸੰਚਾਲਕ ਰਿਕਾਰਡ ਪੇਸ਼ ਨਹੀਂ ਕਰ ਸਕੇ। ਇਸ ਲਈ ਬੋਰਡ ਮੈਨੇਜਮੈਂਟ ਨੇ ਕਾਰਵਾਈ ਕਰਦਿਆਂ ਆਪਰੇਟਰਾਂ ਨੂੰ 6,42,25,000 ਰੁਪਏ ਦਾ ਜੁਰਮਾਨਾ ਕੀਤਾ ਹੈ।