Ludhiana Cylinder Blast: ਲੁਧਿਆਣਾ ਵਿੱਚ ਸਿਲੰਡਰ ਧਮਾਕੇ ਹੋਣ ਨਾਲ ਪੂਰਾ ਇਲਾਕਾ ਦਹਿਲ ਗਿਆ ਤੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ।
Trending Photos
Ludhiana Cylinder Blast: ਲੁਧਿਆਣਾ 'ਚ ਵੀਰਵਾਰ ਸਵੇਰੇ ਟਿੱਬਾ ਰੋਡ ਸੰਧੂ ਕਾਲੋਨੀ 'ਚ ਧਾਗੇ ਦੇ ਗੋਦਾਮ 'ਚ ਗੈਸ ਲੀਕੇਜ ਤੋਂ ਬਾਅਦ ਦੋ ਸਿਲੰਡਰਾਂ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ਨਾਲ ਪੂਰਾ ਇਲਾਕਾ ਦਹਿਲ ਗਿਆ। ਅੱਗ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਧਾਗੇ ਦੇ ਗੋਦਾਮ ਵਿੱਚ ਕੋਈ ਨਹੀਂ ਸੀ।
ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਲੋਕਾਂ ਨੇ ਖ਼ੁਦ ਹੀ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ। ਘਟਨਾ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੁੰਦਰ ਨਗਰ ਫਾਇਰ ਸਟੇਸ਼ਨ ਤੋਂ ਕੁੱਲ 3 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਧਾਗੇ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਤੁਰੰਤ ਬਾਅਦ ਆਸ-ਪਾਸ ਦੀਆਂ ਇਮਾਰਤਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਧਾਗਾ ਮਿੱਲ ਦਾ ਸਾਰਾ ਸਟਾਕ ਸੁਆਹ ਹੋ ਗਿਆ। ਧਮਾਕਿਆਂ ਦੀ ਆਵਾਜ਼ ਸੁਣ ਕੇ ਨੇੜੇ ਰਹਿਣ ਵਾਲੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਆ ਗਏ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਸ ਲੀਕੇਜ ਤੋਂ ਬਾਅਦ ਦੋ ਸਿਲੰਡਰਾਂ ਵਿੱਚ ਧਮਾਕੇ ਹੋ ਗਏ। ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਬਣ ਗਿਆ ਸੀ। ਅੱਗ ਬੁਝਾਉਣ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਉਨ੍ਹਾਂ ਨੂੰ ਧਾਗੇ ਦੀ ਵੇਸਟ ਹੇਠਾਂ ਬਿਜਲੀ ਦੀਆਂ ਤਾਰਾਂ ਦੱਬੀਆਂ ਬਰਾਮਦ ਹੋਈਆਂ ਹਨ।
ਇਹ ਵੀ ਪੜ੍ਹੋ : Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ
ਸਿਲੰਡਰ ਧਮਾਕੇ ਤੋਂ ਬਾਅਦ ਨਾਲ ਲੱਗਦੀ ਇਮਾਰਤ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਗੁਆਂਢੀਆਂ ਦੀ ਇਮਾਰਤ ਦੀ ਕੰਧ 4 ਇੰਚ ਮੋਟੀ ਹੈ, ਜਿਸ ਕਾਰਨ ਅੱਗ ਅਤੇ ਧਮਾਕੇ ਕਾਰਨ ਇਮਾਰਤ ਨੁਕਸਾਨੀ ਗਈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
ਇਹ ਵੀ ਪੜ੍ਹੋ : Jalandhar News: ਆਟੋ ਚਾਲਕ ਨੇ ਦਿੱਤਾ ਡੀਐਸਪੀ ਦੀ ਕਤਲ ਦੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਖੁੱਲ੍ਹਿਆ ਸਾਰਾ ਰਾਜ਼