ਨਵੀਂ ਆਬਕਾਰੀ ਨੀਤੀ 'ਤੇ ਵਰ੍ਹੇ ਮਨਜਿੰਦਰ ਸਿੰਘ ਸਿਰਸਾ, ਐਂਟੀ ਕਰੱਪਸ਼ਨ ਸੈਲ ਨੂੰ ਕੀਤੀ ਸ਼ਿਕਾਇਤ
Advertisement
Article Detail0/zeephh/zeephh1220618

ਨਵੀਂ ਆਬਕਾਰੀ ਨੀਤੀ 'ਤੇ ਵਰ੍ਹੇ ਮਨਜਿੰਦਰ ਸਿੰਘ ਸਿਰਸਾ, ਐਂਟੀ ਕਰੱਪਸ਼ਨ ਸੈਲ ਨੂੰ ਕੀਤੀ ਸ਼ਿਕਾਇਤ

ਇਸ ਸਬੰਧੀ ਸ਼ਿਕਾਇਤ ਦਿੰਦਿਆਂ ਉਨ੍ਹਾਂ ਕੁਝ ਸਬੂਤ ਵੀ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਰਾਹੀਂ ਸਰਕਾਰੀ ਮਸ਼ੀਨਰੀ ਦੀ ਕੁਝ ਚੋਣਵੇਂ ਲੋਕਾਂ ਦੇ ਫਾਇਦੇ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। 

ਨਵੀਂ ਆਬਕਾਰੀ ਨੀਤੀ 'ਤੇ ਵਰ੍ਹੇ ਮਨਜਿੰਦਰ ਸਿੰਘ ਸਿਰਸਾ, ਐਂਟੀ ਕਰੱਪਸ਼ਨ ਸੈਲ ਨੂੰ ਕੀਤੀ ਸ਼ਿਕਾਇਤ

ਚੰਡੀਗੜ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਪੈਸ਼ਲ ਕਮਿਸ਼ਨਰ ਐਂਟੀ ਕੁਰੱਪਸ਼ਨ ਸੈੱਲ ਬਰਾਂਚ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਵਿਚ ਘਪਲੇ ਦੀ ਸੰਭਾਵਨਾ ਪ੍ਰਗਟਾਈ ਹੈ। ਸਿਰਸਾ ਨੇ ਦਿੱਲੀ ਰਾਜ ਦੇ ਮਾਲੀਏ ਦੀ ਕੀਮਤ 'ਤੇ ਨਾਜਾਇਜ਼ ਫਾਇਦਾ ਉਠਾਉਣ ਲਈ ਇੰਡੋ ਸਪਿਰਿਟਸ ਅਤੇ ਬ੍ਰਿੰਡਕੋ ਸਪਿਰਿਟਸ ਅਤੇ 'ਆਪ' ਦਰਮਿਆਨ ਵੱਡੇ ਪੱਧਰ 'ਤੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ।

 

ਇਸ ਸਬੰਧੀ ਸ਼ਿਕਾਇਤ ਦਿੰਦਿਆਂ ਉਨ੍ਹਾਂ ਕੁਝ ਸਬੂਤ ਵੀ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਰਾਹੀਂ ਸਰਕਾਰੀ ਮਸ਼ੀਨਰੀ ਦੀ ਕੁਝ ਚੋਣਵੇਂ ਲੋਕਾਂ ਦੇ ਫਾਇਦੇ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਸਪੈਸ਼ਲ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖ਼ੁਲਾਸਾ ਕੀਤਾ ਕਿ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਈ ਗਈ ਹੈ।

 

ਸਰਕਾਰ ਨੇ ਦਿੱਲੀ ਵਿੱਚ ਸ਼ਰਾਬ ਦੇ ਥੋਕ ਵਿਕਰੇਤਾਵਾਂ ਯਾਨੀ ਇੰਡੋਸਪਿਰਿਟ ਡਿਸਟ੍ਰੀਬਿਊਸ਼ਨ ਲਿਮਟਿਡ ਅਤੇ ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਨੂੰ ਗਲਤ ਤਰੀਕੇ ਨਾਲ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨੇ ਸ਼ਰਾਬ ਦੇ ਲਾਇਸੈਂਸ ਜਾਰੀ ਕਰਨ ਦੇ ਮਕਸਦ ਨਾਲ ਦਿੱਲੀ ਨੂੰ 32 ਜ਼ੋਨਾਂ ਵਿੱਚ ਵੰਡਿਆ ਹੈ ਅਤੇ ਹਰੇਕ ਜ਼ੋਨ ਵਿੱਚ 9-10 ਵਾਰਡ ਹਨ।

 

ਜ਼ੋਨ ਲਾਇਸੈਂਸ ਲਈ ਘੱਟੋ-ਘੱਟ ਰਾਖਵੀਂ ਕੀਮਤ ਲਗਭਗ 200 ਕਰੋੜ ਰੁਪਏ ਹੈ ਅਤੇ ਮੌਜੂਦਾ ਰਿਟੇਲਰ ਪੂਰੀ ਤਰ੍ਹਾਂ ਮੁਕਾਬਲੇ ਤੋਂ ਬਾਹਰ ਹਨ। ਇਕ ਸ਼ਰਤ ਇਹ ਹੈ ਕਿ ਇਕ ਇਕਾਈ ਕੋਲ ਦੋ ਖੇਤਰਾਂ ਲਈ ਲਾਇਸੈਂਸ ਹੋ ਸਕਦਾ ਹੈ, ਜਿਸਦਾ ਮਤਲਬ ਹੈ ਕਿ ਪੂਰੀ ਦਿੱਲੀ ਕੁਝ ਵੱਡੀਆਂ ਇਕਾਈਆਂ ਦੇ ਹੱਥ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਆਮ ਆਦਮੀ ਪਾਰਟੀ ਨੂੰ ਹਰ ਮਹੀਨੇ 30 ਕਰੋੜ ਰੁਪਏ ਨਕਦ ਮਿਲ ਰਹੇ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੇ ਨਾਲ-ਨਾਲ ਸੀ.ਬੀ.ਆਈ. ਨੂੰ ਅਪੀਲ ਕੀਤੀ ਕਿ ਉਹ ਇਸ ਅਪਰਾਧ ਦਾ ਨੋਟਿਸ ਲੈਣ ਅਤੇ ਮਾਮਲੇ ਵਿੱਚ ਸ਼ਾਮਲ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ।

 

WATCH LIVE TV 

Trending news