ਜਨਮ ਅਸ਼ਟਮੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾਲ ਹਮੇਸ਼ਾ ਰਹੋਗੇ ਖੁਸ਼ ਤੇ ਸੁਖੀ
Advertisement
Article Detail0/zeephh/zeephh1308023

ਜਨਮ ਅਸ਼ਟਮੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾਲ ਹਮੇਸ਼ਾ ਰਹੋਗੇ ਖੁਸ਼ ਤੇ ਸੁਖੀ

ਜਨਮ ਅਸ਼ਟਮੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਪੂਰੇ ਦੇਸ਼ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਦੇਸ਼ ਭਰ ਦੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। 

ਜਨਮ ਅਸ਼ਟਮੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾਲ ਹਮੇਸ਼ਾ ਰਹੋਗੇ ਖੁਸ਼ ਤੇ ਸੁਖੀ

ਚੰਡੀਗੜ੍ਹ- ਜਨਮ ਅਸ਼ਟਮੀ ਪਵਿੱਤਰ ਅਤੇ ਖੁਸ਼ੀਆਂ ਵਾਲਾ ਤਿਉਹਾਰ ਹੈ। 19 ਅਗਸਤ ਨੂੰ ਇਹ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਜਨਮ ਅਸ਼ਟਮੀ ਵਾਲੇ ਦਿਨ ਪੂਰੇ ਦੇਸ਼ ਭਰ ਦੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਦਿਨ ਬਾਰਾਂ ਵਜੇ ਤੱਕ ਵਰਤ ਵੀ ਰੱਖਿਆ ਜਾਂਦਾ ਹੈ। ਇਸ ਦਿਨ ਹਾਂਡੀ ਤੋੜ ਪ੍ਰਤੀਯੋਗਤਾ ਵੀ ਕਰਵਾਈ ਜਾਂਦੀ ਹੈ ਜੋ ਟੀਮ ਸਭ ਤੋਂ ਪਹਿਲਾਂ ਹਾਂਡੀ ਤੋੜਦੀ ਹੈ ਉਸ ਨੂੰ ਉਚਿਤ ਇਨਾਮ ਦਿੱਤਾ ਜਾਂਦਾ ਹੈ।

ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹੜੇ ਇਸ ਸ਼ੁੱਭ ਦਿਨ ’ਤੇ ਸ਼੍ਰੀ ਕ੍ਰਿਸ਼ਨ ਦੇ ਬਾਲ ਗੋਪਾਲ ਰੂਪ ਦੀ ਮੂਰਤੀ ਆਪਣੇ ਘਰ ਦੇ ਮੰਦਰ ’ਚ ਸਥਾਪਿਤ ਕਰਦੇ ਹਨ। ਇਸ ਮੌਕੇ ਲੋਕ ਉਨ੍ਹਾਂ ਦੇ ਝੂਲੇ ਨੂੰ ਫੁਲਾਂ ਨਾਲ ਸਜਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਝੂਲੇ ’ਚ ਵਿਰਾਜਮਾਨ ਕੀਤਾ ਜਾਂਦਾ ਹੈ। ਬਾਲ ਗੋਪਾਲ ਜੀ ਨੂੰ ਝੂਲੇ 'ਚ ਬਿਠਾ ਕੇ ਖੂਬ ਝੁਲਾਇਆ ਜਾਂਦਾ ਹੈ। ਇਸ ਦਿਨ ਲੋਕ ਭਗਵਾਨ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਬਾਲ ਗੋਪਾਲ ਜੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ।

ਜਨਮ ਅਸ਼ਟਮੀ ਦਾ ਇਤਿਹਾਸ

ਜਨਮ ਅਸ਼ਟਮੀ ਦਾ ਤਿਉਹਾਰ ਰਕਸ਼ਾ ਬੰਧਨ ਦੇ ਬਾਅਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੂਦੇਵਾ ਦੇ ਅੱਠਵੇਂ ਪੁੱਤਰ ਸਨ । ਮਥੁਰਾ ਨਗਰੀ ਦਾ ਰਾਜਾ ਕੰਸ ਸੀ ਜੋ ਕਿ ਬੜਾ ਹੀ ਅੱਤਿਆਚਾਰੀ ਰਾਜਾ ਸੀ ਉਸ ਦੇ ਅੱਤਿਆਚਾਰਾਂ ਤੋਂ ਮੱਥਰਾ ਵਾਸੀ ਬੜੇ ਤੰਗ ਆ ਚੁੱਕੇ ਸਨ। ਇੱਕ ਸਮੇਂ ਆਕਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸ ਦੀ ਹੱਤਿਆ ਕਰੇਗਾ। ਇਹ ਸੁਣਦੇ ਹੀ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੂਦੇਵ ਨੂੰ ਕਾਲ ਕੋਠੜੀ ਵਿੱਚ ਕੈਦ ਕਰਵਾ ਦਿੱਤਾ। ਆਪਣੀ ਮੌਤ ਦੇ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਦੇ ਪਹਿਲਾਂ ਸੱਤ ਬੱਚਿਆਂ ਨੂੰ ਮਾਰ ਦਿੱਤਾ ਸੀ। ਜਿਵੇਂ ਹੀ ਕ੍ਰਿਸ਼ਨ ਨੇ ਦੇਵੀ ਦੀ ਕੁੱਖੋਂ ਅੱਠਵੀਂ ਸੰਤਾਨ ਦੇ ਰੂਪ ਵਿੱਚ ਜਨਮ ਲਿਆ ਕੋਠੜੀ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ। ਭਗਵਾਨ ਵਿਸ਼ਨੂੰ ਦੇ ਆਦੇਸ਼ ਦੇ ਅਨੁਸਾਰ ਵਾਸੂਦੇਵ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਸ੍ਰੀ ਕ੍ਰਿਸ਼ਨ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੋਕਲ ਲਈ ਚੱਲ ਪਏ ਅਤੇ ਉੱਥੇ ਸ੍ਰੀ ਕ੍ਰਿਸ਼ਨ ਨੂੰ ਮਾਤਾ ਯਸ਼ੋਦਾ ਦੇ ਘਰ ਛੱਡ ਆਏ। ਇਸ ਕਾਰਨ ਕ੍ਰਿਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ।

ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ

 ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਤੁਸੀਂ ਆਪਣੇ ਘਰ ਦੇ ਮੰਦਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੋ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦੀਵੇ ਜਗਾ ਕੇ ਤੁਸੀਂ ਉਥੇ ਚੰਗੀ ਤਰ੍ਹਾਂ ਰੋਸ਼ਨੀ ਦਾ ਪ੍ਰਬੰਧ ਜ਼ਰੂਰ ਕਰੋ।

 ਸ਼੍ਰੀ ਕ੍ਰਿਸ਼ਨ ਜੀ ਨੂੰ ਮੋਰਪੰਖ ਬਹੁਤ ਪਸੰਦ ਹੋਣ ਕਰਕੇ ਇਸ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਜਾਂ ਬਾਲ ਗੋਪਾਲ ਦੀ ਨੂੰ ਜ਼ਰੂਰ ਅਰਪਿਤ ਕਰੋ। ਮੋਰਪੰਖ ਘਰ ’ਚ ਰੱਖਣ ਨਾਲ ਘਰ-ਪਰਿਵਾਰ ਵਿੱਚ ਖੁਸ਼ਹਾਲੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ। ਘਰ ’ਚ ਚੱਲ ਰਿਹਾ ਕਲੇਸ਼ ਦੂਰ ਹੋ ਜਾਂਦਾ ਹੈ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

ਸ਼੍ਰੀ ਕ੍ਰਿਸ਼ਨ ਅਤੇ ਦੇਵੀ ਰਾਧਾ ਜੀ ਦੀ ਜੋੜੀ ਦੀ ਮੂਰਤੀ ਖੜ੍ਹੀ ਸਥਿਤੀ ਵਿਚ ਘਰ ’ਚ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਘਰ ਦੇ ਪਰਿਵਾਰਕ ਮੈਂਬਰਾਂ ’ਚ ਪਿਆਰ ਬਣਿਆ ਰਹਿੰਦਾ ਹੈ। ਜੇਕਰ ਘਰ ’ਚ ਕਿਸੇ ਪ੍ਰਕਾਰ ਦਾ ਮਨਮੁਟਾਵ ਚੱਲ ਰਿਹਾ ਹੈ ਤਾਂ ਉਹ ਅਜਿਹਾ ਕਰਨ ਨਾਲ ਦੂਰ ਹੋ ਜਾਂਦਾ ਹੈ ਅਤੇ ਘਰ ’ਚ ਖੁਸ਼ੀਆਂ ਆਉਂਦੀਆਂ ਹਨ।

WATCH LIVE TV

Trending news