ਅੱਧੀ ਰਾਤ ਨੂੰ ਬਦਲਿਆ ਪੰਜਾਬ ਦਾ ਪੁਲਿਸ ਮੁਖੀ, ਸਿਧਾਰਥ ਚਟੋਪਾਧਿਆਏ ਨਵੇਂ ਕਾਰਜਕਾਰੀ DGP
Advertisement
Article Detail0/zeephh/zeephh1049599

ਅੱਧੀ ਰਾਤ ਨੂੰ ਬਦਲਿਆ ਪੰਜਾਬ ਦਾ ਪੁਲਿਸ ਮੁਖੀ, ਸਿਧਾਰਥ ਚਟੋਪਾਧਿਆਏ ਨਵੇਂ ਕਾਰਜਕਾਰੀ DGP

ਵੀਰਵਾਰ ਰਾਤ ਨੂੰ ਪੰਜਾਬ ਵਿੱਚ ਵੱਡਾ ਫੇਰਬਦਲ ਹੋਇਆ। ਅਚਾਨਕ ਪੰਜਾਬ ਸਰਕਾਰ ਨੇ ਪੰਜਾਬ ਦੇ ਕਾਰਜਕਾਰੀ ਪੁਲਿਸ ਮੁਖੀ ਦੀ ਨਵੀਂ ਨਿਯੁਕਤੀ ਕਰ ਦਿੱਤੀ। 

ਅੱਧੀ ਰਾਤ ਨੂੰ ਬਦਲਿਆ ਪੰਜਾਬ ਦਾ ਪੁਲਿਸ ਮੁਖੀ, ਸਿਧਾਰਥ ਚਟੋਪਾਧਿਆਏ ਨਵੇਂ ਕਾਰਜਕਾਰੀ DGP

ਚੰਡੀਗੜ੍ਹ:  ਵੀਰਵਾਰ ਰਾਤ ਨੂੰ ਪੰਜਾਬ ਵਿੱਚ ਵੱਡਾ ਫੇਰਬਦਲ ਹੋਇਆ। ਅਚਾਨਕ ਪੰਜਾਬ ਸਰਕਾਰ ਨੇ ਪੰਜਾਬ ਦੇ ਕਾਰਜਕਾਰੀ ਪੁਲਿਸ ਮੁਖੀ ਦੀ ਨਵੀਂ ਨਿਯੁਕਤੀ ਕਰ ਦਿੱਤੀ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾ ਕੇ ਸਿਧਾਰਥ ਚਟੋਪਾਧਿਆਏ ਨਵੇਂ ਪੁਲਿਸ ਮੁਖੀ ਬਣਾ ਦਿੱਤੇ ਗਏ।ਇਸ ਨਿਯੁਕਤੀ ਦੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਚੰਨੀ ਸਰਕਾਰ ਤੋਂ ਆਪਣੀ ਮੰਗ ਮਨਵਾਉਣ ਵਿੱਚ ਕਾਮਯਾਬ ਹੋ ਗਏ।

 

ਦੂਜੇ ਪਾਸੇ ਇਸ ਫੇਰਬਦਲ ਨਾਲ ਇਹ ਚਰਚਾ ਵੀ ਛਿੜ ਗਈ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਕੋਈ ਵੱਡੀ ਕਾਰਵਾਈ ਕਰ ਸਕਦੀ ਹੈ।ਮੰਨਿਆ ਜਾ ਰਿਹਾ ਹੈ ਕਿ ਹੁਣ ਅੰਤਰਰਾਸ਼ਟਰੀ ਡ੍ਰਗ ਮਾਮਲੇ ਵਿੱਚ ਸਰਕਾਰ ਜਤੇਜੀ ਨਾਲ ਕਾਰਵਾਈ ਕਰੇਗੀ। ਇਸ ਮਾਮਲੇ ਵਿੱਚ ਕਈ ਸੀਨੀਅਰ ਅਕਾਲੀ ਆਗੂਆਂ ਤੇ ਇਲਜਾਮ ਹਨ, ਪਰ ਉਨਾਂ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

 

ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਸਿਧਾਰਥ ਚਟੋਪਾਧਿਆਏ ਨੂੰ ਪੁਲਿਸ ਮੁਖੀ ਲਾਉਣ ਦੀ ਮੰਗ ਕਰ ਰਹੇ ਸਨ ਪਰ ਚੰਨੀ ਸਰਕਾਰ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ DGP ਲਾਕੇ ਉਹਨਾਂ ਦੀ ਮੰਗ ਨੂੰ ਦਰਕਿਨਾਰ ਕੀਤਾ ਸੀ। ਪਰ ਪਿਛਲੇ ਦਿਨੀਂ ਐਸ ਕੇ ਆਸਥਾਨਾ ਦੀ ਵੱਲੋਂ DGPਨੂੰ ਲਿਖੀ ਚਿੱਠੀ ਵਾਇਰਲ ਹੋਣ ਤੋਂ ਬਾਦ ਸਹੋਤਾ ਨੂੰ ਹਟਾ ਦਿੱਤਾ ਗਿਆ।

Trending news