ਮਹਿੰਗਾਈ ਦਾ ਇੱਕ ਹੋਰ ਝੱਟਕਾ! ਦੁੱਧ ਦੀਆਂ ਕੀਮਤਾਂ 'ਚ ਵਾਧਾ
Advertisement
Article Detail0/zeephh/zeephh1450746

ਮਹਿੰਗਾਈ ਦਾ ਇੱਕ ਹੋਰ ਝੱਟਕਾ! ਦੁੱਧ ਦੀਆਂ ਕੀਮਤਾਂ 'ਚ ਵਾਧਾ

ਇਸ ਤੋਂ ਪਹਿਲਾਂ ਮਦਰ ਡੇਅਰੀ ਵੱਲੋਂ ਅਕਤੂਬਰ ਦੇ ਮਹੀਨੇ ਵਿੱਚ ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕੁਝ ਹੋਰ ਇਲਾਕਿਆਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। 

 

ਮਹਿੰਗਾਈ ਦਾ ਇੱਕ ਹੋਰ ਝੱਟਕਾ! ਦੁੱਧ ਦੀਆਂ ਕੀਮਤਾਂ 'ਚ ਵਾਧਾ

Milk price hike news 2022: ਦਿੱਲੀ-ਐਨਸੀਆਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੁੱਧ ਦੀ ਵੱਡੀ ਕੰਪਨੀ ਮਦਰ ਡੇਅਰੀ (Mother Diary) ਵੱਲੋਂ ਫੁੱਲ-ਕ੍ਰੀਮ ਦੁੱਧ ਅਤੇ ਟੋਕਨ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝੱਟਕਾ ਲੱਗਿਆ ਹੈ।  

ਮਿਲੀ ਜਾਣਕਾਰੀ ਮੁਤਾਬਕ ਮਦਰ ਡੇਅਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ 63 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 64 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਕੰਪਨੀ ਵੱਲੋਂ 500 ਮਿਲੀਲੀਟਰ ਦੇ ਪੈਕ ਵਿੱਚ ਵੇਚੇ ਜਾਣ ਵਾਲੇ ਫੁੱਲ-ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਸੋਧ ਨਹੀਂ ਕੀਤਾ ਗਿਆ ਹੈ। 

ਦੂਜੇ ਪਾਸੇ ਲੋਕਾਂ ਨੂੰ ਟੋਕਨ ਦੁੱਧ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਦੱਸ ਦਈਏ ਕਿ ਸੋਮਵਾਰ ਤੋਂ ਦਿੱਲੀ-ਐਨਸੀਆਰ ਵਿੱਚ ਫੁੱਲ-ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 1 ਰੁਪਏ ਪ੍ਰਤੀ ਲੀਟਰ ਅਤੇ ਟੋਕਨ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਗੌਰਤਲਬ ਹੈ ਕਿ ਮਦਰ ਡੇਅਰੀ (Mother Diary) ਕੰਪਨੀ ਵੱਲੋਂ ਇਹ ਇਸ ਸਾਲ 'ਚ ਦੁੱਧ ਦੀਆਂ ਕੀਮਤਾਂ ਵਿੱਚ ਚੌਥਾ ਵਾਧਾ ਹੈ। 

ਸੂਤਰਾਂ ਮੁਤਾਬਕ ਇਹ ਫ਼ੈਸਲਾ ਡੇਅਰੀ ਕਿਸਾਨਾਂ ਵੱਲੋਂ ਕੱਚੇ ਦੁੱਧ ਦੀ ਖ਼ਰੀਦ ਲਾਗਤ ਵਿੱਚ ਵਾਧੇ ਕਰਕੇ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਲ, ਸਮੁੱਚਾ ਡੇਅਰੀ ਉਦਯੋਗ ਦੁੱਧ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਪਾੜਾ ਦੇਖ ਰਿਹਾ ਹੈ। ਫ਼ੀਡ ਅਤੇ ਚਾਰੇ ਦੀਆਂ ਵਧੀਆਂ ਕੀਮਤਾਂ ਅਤੇ ਮੌਸਮ ਆਦਿ ਕਰਕੇ ਕੱਚੇ ਦੁੱਧ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ 'ਤੇ ਦਬਾਅ ਪੈ ਰਿਹਾ ਹੈ। 

ਹੋਰ ਪੜ੍ਹੋ: ਬੱਸ ਦੀ ਬਾਈਕ ਨਾਲ ਹੋਈ ਭਿਆਨਕ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਜ਼ਬਰਦਸਤ ਅੱਗ, ਤਸਵੀਰਾਂ ਵੇਖ ਕੇ ਉੱਡ ਜਾਣਗੇ ਹੋਸ਼

ਜਿਵੇਂ ਦੱਸਿਆ ਗਿਆ ਸੀ ਕਿ ਇਹ ਕੀਮਤਾਂ 21 ਨਵੰਬਰ ਤੋਂ ਲਾਗੂ ਹੋਣਗੀਆਂ ਤੇ ਇਸ ਨੂੰ ਅੱਜ ਲਾਗੂ ਕਰ ਦਿੱਤਾ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਮਦਰ ਡੇਅਰੀ ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ 'ਚੋਂ ਲਗਭਗ 75-80 ਪ੍ਰਤੀਸ਼ਤ ਦੁੱਧ ਦੀ ਖ਼ਰੀਦ ਵੱਲ ਪਾਸ ਕਰਦੀ ਹੈ।

ਦੱਸਣਯੋਗ ਹੈ ਕਿ ਅਕਤੂਬਰ ਦੇ ਮਹੀਨੇ ਵਿੱਚ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕੁਝ ਹੋਰ ਇਲਾਕਿਆਂ ਵਿੱਚ ਫੁੱਲ-ਕ੍ਰੀਮ ਦੁੱਧ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਮਾਰਚ ਅਤੇ ਅਗਸਤ ਵਿੱਚ ਵੀ ਸਾਰੇ ਵੇਰੀਐਂਟਸ ਦੇ ਦਰਾਂ ਵਿੱਚ 2 ਰੁਪਏ ਲੀਟਰ ਦੀ ਸੋਧ ਕੀਤੀ ਗਈ ਸੀ।

ਹੋਰ ਪੜ੍ਹੋ: ਦੁਖਦਾਈ ਖ਼ਬਰ ! ਟਰੱਕ ਨੇ ਪੂਜਾ 'ਚ ਲੱਗੇ ਲੋਕਾਂ ਦੀ ਭੀੜ ਨੂੰ ਮਾਰੀ ਟੱਕਰ, 15 ਲੋਕਾਂ ਦੀ ਮੌਤ

(Apart from news of milk price hike in 2022, stay tuned to Zee PHH for more updates)

Trending news