Ludhiana Railway Station News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਲੜਕੀ ਦੇ ਭਰਾ ਨੇ ਜੀਆਰਪੀ ਥਾਣੇ ਪਹੁੰਚ ਕੇ ਗੰਭੀਰ ਦੋਸ਼ ਲਗਾਏ ਹਨ।
Trending Photos
Ludhiana Railway Station News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਲੜਕੀ ਦੇ ਭਰਾ ਨੇ ਜੀਆਰਪੀ ਥਾਣੇ ਪਹੁੰਚ ਕੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਦੇ ਭਰਾ ਨੇ ਕਿਹਾ ਕਿ ਉਹ ਦੋਵੇਂ ਕੰਮ ਦੀ ਤਲਾਸ਼ ਵਿੱਚ ਬਿਹਾਰ ਤੋਂ ਲੁਧਿਆਣਾ ਆਏ ਸੀ। ਕੰਮ ਨਾ ਮਿਲਣ ਉਤੇ ਰੇਲਵੇ ਸਟੇਸ਼ਨ ਉਤੇ ਹੀ ਰਾਤ ਰੁਕੇ ਸੀ। ਕੰਮ ਨਾ ਮਿਲਣ ਤੋਂ ਨਿਰਾਸ਼ ਹੋ ਕੇ ਉਹ ਪਲੇਟਫਾਰਮ 'ਤੇ ਹੀ ਰਾਤ ਕੱਟਣ ਲਈ ਰੁਕ ਗਿਆ। ਪੁਲਿਸ ਨੇ ਪੀੜਤ ਭਰਾ ਦੇ ਬਿਆਨਾਂ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੱਚਾ ਚੋਰੀ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 13 ਤੋਂ 14 ਸਾਲ ਦੇ ਕਰੀਬ ਇੱਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਭਰਾ ਦੇ ਦੱਸਣ ਮੁਤਾਬਕ ਬਿਹਾਰ ਤੋਂ ਲੁਧਿਆਣਾ ਕੰਮ ਦੀ ਤਲਾਸ਼ ਵਿੱਚ ਆਏ ਸੀ ਤੇ ਕੰਮ ਨਾ ਮਿਲਣ ਦੇ ਚੱਲਦਿਆਂ ਰੇਲਵੇ ਸਟੇਸ਼ਨ ਉਤੇ ਰਾਤ ਨੂੰ ਸੁੱਤੇ ਹੋਏ ਸਨ ਤੇ ਜਦੋਂ ਉਹ ਪਾਣੀ ਭਰਨ ਲਈ ਗਿਆ ਤਾਂ ਉਸਦੀ 13 ਤੋਂ 14 ਸਾਲਾ ਦੀ ਉਮਰ ਦੀ ਭੈਣ ਉਥੋਂ ਗਾਇਬ ਹੋ ਗਈ ਸੀ। ਪੀੜਤ ਭਰਾ ਨੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਜੀਆਰਪੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਉਧਰ ਪੀੜਤ ਭਰਾ ਅਵਿਨਾਸ਼ ਨੇ ਕਿਹਾ ਕਿ ਉਨ੍ਹਾਂ ਦੇ ਮਾਂ-ਬਾਪ ਨਹੀਂ ਹਨ ਤੇ ਕੰਮ ਦੀ ਤਲਾਸ਼ ਵਿੱਚ ਲੁਧਿਆਣਾ ਆਏ ਸਨ ਜਦੋਂ ਉਨ੍ਹਾਂ ਨੂੰ ਕੰਮ ਨਾ ਮਿਲਿਆ ਤਾਂ ਉਹ ਰੇਲਵੇ ਸਟੇਸ਼ਨ ਉਤੇ ਹੀ ਰਾਤ ਕੱਟਣ ਨੂੰ ਮਜਬੂਰ ਸੀ। ਉਨ੍ਹਾਂ ਕੋਲ ਇੱਕ ਲੜਕਾ ਆਇਆ ਤੇ ਉਸ ਨੇ ਕੰਮ ਦਵਾਉਣ ਦੀ ਗੱਲ ਕਹੀ ਪਰ ਉਸ ਦੇ ਨਾਲ ਨਹੀਂ ਗਏ ਜਦੋਂ ਉਹ ਪਾਣੀ ਭਰਨ ਗਿਆ ਤਾਂ ਉਸਦੀ ਭੈਣ ਉਥੋਂ ਗਾਇਬ ਸੀ। ਉਸਨੇ ਇਸ ਉਤੇ ਸ਼ੱਕ ਜਤਾਇਆ ਹੈ ਕਿ ਉਸਦੀ ਭੈਣ ਨੂੰ ਕੁੱਟਮਾਰ ਕਰ ਅਗਵਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸਦੀ ਭੈਣ ਤੋਂ ਬਿਨਾਂ ਉਸਦਾ ਕੋਈ ਵੀ ਨਹੀਂ ਹੈ। ਉਧਰ ਇਸ ਸਬੰਧੀ ਜੀਆਰਪੀ ਪੁਲਿਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਇੱਕ ਵਿਅਕਤੀ ਉਸ ਨੂੰ ਮਿਲਿਆ ਤੇ ਉਸ ਨੂੰ ਨੌਕਰੀ ਦਿਵਾਉਣ ਦੀ ਗੱਲ ਕਹੀ। ਉਹੀ ਵਿਅਕਤੀ ਸਵੇਰੇ 3 ਵਜੇ ਉਸ ਦੀ ਭੈਣ ਦੇ ਥੱਪੜ ਮਾਰ ਕੇ ਉਸ ਨੂੰ ਲੈ ਗਿਆ। ਥਾਣਾ ਜੀਆਰਪੀ ਦੇ ਏਐਸਆਈ ਅਮਨਦੀਪ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਟੇਸ਼ਨ 'ਤੇ ਲਗਾਏ ਗਏ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਚੌਕੀ ਦੇ ਬਾਹਰ ਹੋਟਲਾਂ ਦੇ ਬਾਹਰ ਲੱਗੇ ਕੈਮਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲਾ ਅਜੇ ਵੀ ਸ਼ੱਕੀ ਨਜ਼ਰ ਆ ਰਿਹਾ ਹੈ। ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jalandhar-Ludhiana Highway Jam: ਰਾਤ ਭਰ ਹਾਵੀਏ ਰਿਹਾ ਬੰਦ, ਜੇਕਰ ਮੀਟਿੰਗ ਰਹੀ ਬੇਸਿੱਟਾ ਤਾਂ ਕੀ ਰੇਲਵੇ ਟਰੈਕ ਹੋਣਗੇ ਜਾਮ?