Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ Sun Pharma ਦੇ CEO ਨਾਲ ਕੀਤੀ ਮੁਲਾਕਾਤ
Advertisement
Article Detail0/zeephh/zeephh2393166

Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ Sun Pharma ਦੇ CEO ਨਾਲ ਕੀਤੀ ਮੁਲਾਕਾਤ

Bhagwant Mann: ਸੂਬੇ ਵਿੱਚ ਨਿਵੇਸ਼ਕ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਸਾਲ 2022 ਵਿੱਚ CM ਨੇ ਜਰਮਨੀ ਦਾ ਦੌਰਾ ਕੀਤਾ ਸੀ।

Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ Sun Pharma ਦੇ CEO ਨਾਲ ਕੀਤੀ ਮੁਲਾਕਾਤ

Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਹਨ। 

ਮੁੱਖ ਮੰਤਰੀ ਮਾਨ ਨੇ ਅੱਜ ਮੁੰਬਈ ਵਿਖੇ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਨਾਲ ਮੁਲਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸ਼ੇਅਰ ਕੀਤੀਆਂ ਹਨ। ਅਤੇ ਲਿਖਿਆ ਹੈ ਕਿ ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharmaਦੇ CEO Damodharan Satagopan ਨਾਲ ਮੁਲਾਕਾਤ ਕੀਤੀ। Sun Pharma ਪਹਿਲਾਂ ਹੀ ਪੰਜਾਬ 'ਚ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਪੰਜਾਬ 'ਚ ਵਿਸਥਾਰ ਕਰਨ ਦੀ ਗੱਲ ਕੀਤੀ। ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ-ਅਸਿੱਧੇ ਰੋਜ਼ਗਾਰ ਮਿਲੇਗਾ...SunPharma ਦੇ CEO ਨੇ ਪੰਜਾਬ 'ਚ ਵਪਾਰ ਕਰਨ ਲਈ ਸੁਖਾਵੇਂ ਮਹੌਲ ਦੀ ਗੱਲ ਕਹੀ ਤੇ ਪੰਜਾਬੀਆਂ ਦੀ ਵੀ ਜੰਮ ਕੇ ਸ਼ਲਾਘਾ ਕੀਤੀ...

Trending news