ਇਨਸਾਨੀਅਤ ਸ਼ਰਮਸਾਰ! 60 ਸਾਲ ਦੇ ਬਜ਼ੁਰਗ ਨੇ ਕੀਤਾ ਨਬਾਲਗ ਨਾਲ ਜਬਰ ਜਨਾਹ
Advertisement
Article Detail0/zeephh/zeephh1556906

ਇਨਸਾਨੀਅਤ ਸ਼ਰਮਸਾਰ! 60 ਸਾਲ ਦੇ ਬਜ਼ੁਰਗ ਨੇ ਕੀਤਾ ਨਬਾਲਗ ਨਾਲ ਜਬਰ ਜਨਾਹ

ਮੋਗਾ ਵਿੱਚ ਪਿਛਲੇ 4 ਦਿਨਾਂ ਵਿੱਚ ਇਹ ਇੱਕ ਹੋਰ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਹੈ।

ਇਨਸਾਨੀਅਤ ਸ਼ਰਮਸਾਰ! 60 ਸਾਲ ਦੇ ਬਜ਼ੁਰਗ ਨੇ ਕੀਤਾ ਨਬਾਲਗ ਨਾਲ ਜਬਰ ਜਨਾਹ

Moga Rape Case news: ਪੰਜਾਬ ਦੇ ਮੋਗਾ ਤੋਂ ਇੱਕ 60 ਸਾਲ ਦੇ ਬਜ਼ੁਰਗ ਵੱਲੋਂ ਨਬਾਲਗ ਕੁੜੀ ਨਾਲ ਰੇਪ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। 

ਇਸ ਦੌਰਾਨ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰਦਿਆਂ ਦੋਸ਼ੀ ਬੁਜ਼ਰਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲੀਸ ਵੱਲੋਂ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ 4 ਦਿਨਾਂ ਦੇ ਵਿੱਚ ਇਹ ਮੋਗਾ 'ਚ ਨਬਾਲਗ ਨਾਲ ਬਲਾਤਕਾਰ ਦਾ ਦੂਜਾ ਮਾਮਲਾ ਹੈ। ਇਸ ਦੌਰਾਨ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੀ ਦੋਸ਼ੀ ਬਜ਼ੁਰਗ ਦਾ ਨਾਮ ਜਸਵਿੰਦਰ ਸਿੰਘ ਹੈ ਅਤੇ ਉਸਦੀ ਉਮਰ 60 ਸਾਲ ਹੈ।  

ਮਿਲੀ ਜਾਣਕਾਰੀ ਮੁਤਾਬਕ ਉਹ ਬਜ਼ੁਰਗ ਪੀੜਤ ਲੜਕੀ ਦੇ ਪਿੰਡ ਦਾ ਰਹਿਣ ਵਾਲਾ ਹੀ ਹੈ। ਮੋਗਾ ਵਿੱਚ ਪਿਛਲੇ 4 ਦਿਨਾਂ ਵਿੱਚ ਇਹ ਇੱਕ ਹੋਰ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਹੈ। 

ਇਹ ਵੀ ਪੜ੍ਹੋ: ਜਾਣੋ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਖ਼ਬਰਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ

ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਵੀ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਹ ਦੂਜਾ ਮਾਮਲਾ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 376 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਜਾਣਕਾਰੀ ਮੁਤਾਬਕ ਨਾਬਾਲਗ ਲੜਕੀ ਦੇ ਮਾਪਿਆਂ ਦਾ ਮਾਨਸਿਕ ਸੰਤੁਲਨ ਪਹਿਲਾਂ ਹੀ ਵਿਗੜ ਚੁੱਕਾ ਹੈ। ਪੀੜਤ ਲੜਕੀ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

- ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ

ਇਹ ਵੀ ਪੜ੍ਹੋ: ਵੱਡੀ ਖ਼ਬਰ! ਕਾਂਗਰਸ ਵੱਲੋਂ ਪ੍ਰਨੀਤ ਕੌਰ ਨੂੰ ਦਿੱਤਾ ਗਿਆ ਨੋਟਿਸ, ਕਿਹਾ "ਪਾਰਟੀ 'ਚੋਂ ਕਿਉਂ ਨਾ ਕੱਢਿਆ ਜਾਵੇ"

(For more news apart from Moga rape case, stay tuned to Zee PHH)

Trending news