Amar Singh Chamkila: ਦਰਸ਼ਕਾਂ ਦੀ ਉਡੀਕ ਹੋਈ ਖ਼ਤਮ, ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼
Advertisement

Amar Singh Chamkila: ਦਰਸ਼ਕਾਂ ਦੀ ਉਡੀਕ ਹੋਈ ਖ਼ਤਮ, ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼

Film Amar Singh Chamkila Out Today: 'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਅੱਜ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਫਿਲਮ ਦੇਖੀ ਅਤੇ ਆਪਣੇ ਰਿਵਿਊ ਦਿੱਤੇ।

 

Amar Singh Chamkila: ਦਰਸ਼ਕਾਂ ਦੀ ਉਡੀਕ ਹੋਈ ਖ਼ਤਮ, ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼

Amar Singh Chamkila Out Today: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਅਮਰ ਸਿੰਘ ਚਮਕੀਲਾ' ਅੱਜ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੇਕਰਸ ਨੇ ਫਿਲਮ ਦਾ ਟ੍ਰੇਲਰ ਬੀਤੇ ਦਿਨੀ ਰਿਲੀਜ਼ ਕਰ ਦਿੱਤਾ ਹੈ। ਇਸ ਵੀਕਐਂਡ OTT ਉੱਤੇ ਬਹੁਤ ਸਾਰੀਆਂ ਸੀਰੀਜ ਅਤੇ ਫਿਲਮ ਰਿਲੀਜ਼ ਹੋਣ ਲਈ ਤਿਆਰ ਹਨ।

Netflix ਉੱਤੇ ਦੇਖੋ Amar Singh Chamkila

ਇਸ ਫਿਲਮ 'ਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਪਹਿਲਾਂ ਹੀ ਕਾਫੀ ਉਤਸ਼ਾਹ ਹੈ। ਦੱਸ ਦਈਏ ਕਿ ਸਭ ਤੋਂ ਅਹਿਮ ਗੱਲ ਹੈ ਕਿ ਇਹ ਫਿਲਮ ਸਿਨੇਮਾ ਵਿੱਚ ਨਹੀਂ ਸਗੋਂ ਨੈਟਫਿਲਕਸ Netflix ਉੱਤੇ ਦੇਖਣ ਨੂੰ ਮਿਲੇਗੀ।

Amar Singh Chamkila movie Trailer

ਅਮਰ ਸਿੰਘ ਚਮਕੀਲਾ ਦੇ ਕਿਰਦਾਰ 'ਚ ਦਿਲਜੀਤ ਦੋਸਾਂਝ ਬਹੁਤ ਵਧੀਆ ਨਜ਼ਰ ਆ ਰਹੇ ਹਨ। ਪਰਿਣੀਤੀ ਚੋਪੜਾ ਨੇ ਆਪਣੀ ਪਤਨੀ ਅਮਰਜੋਤ ਦੀ ਭੂਮਿਕਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟਰੇਲਰ 'ਚ ਦਿਖਾਇਆ ਗਿਆ ਕਿ ਜਦੋਂ ਉਸ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਸ 'ਤੇ ਗੰਦਾ ਗਾਉਣ ਦਾ ਦੋਸ਼ ਵੀ ਲੱਗਾ। ਇੱਕ ਪਾਸੇ ਉਹ ਲਗਾਤਾਰ ਮਸ਼ਹੂਰ ਹੋ ਰਿਹਾ ਸੀ, ਦੂਜੇ ਪਾਸੇ ਉਸਦੇ ਕਈ ਦੁਸ਼ਮਣ ਵੀ ਵਧਦੇ ਜਾ ਰਹੇ ਸਨ। ਦਿਲਜੀਤ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ।

ਚਮਕੀਲਾ ਦੇ ਜੀਵਨ ਦੇ ਅਧਾਰਤ

ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਫਿਲਮ 'ਅਮਰ ਸਿੰਘ ਚਮਕੀਲਾ' ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਤੋਂ ਪ੍ਰੇਰਿਤ ਹੈ। 'ਪੰਜਾਬ ਦੇ ਐਲਵਿਸ' ਵਜੋਂ ਜਾਣੇ ਜਾਂਦੇ ਅਮਰ ਸਿੰਘ ਚਮਕੀਲਾ ਨੇ ਆਪਣੇ ਗੀਤਾਂ ਵਿਚ ਔਰਤਾਂ ਵਿਰੁੱਧ ਜਿਨਸੀ ਹਿੰਸਾ, ਘਰੇਲੂ ਹਿੰਸਾ ਅਤੇ ਸ਼ਰਾਬ ਦੀ ਲਤ ਵਰਗੇ ਵਿਸ਼ਿਆਂ ਨੂੰ ਉਜਾਗਰ ਕੀਤਾ।

ਅਮਰ ਸਿੰਘ ਜ਼ੀਰੋ ਤੋਂ ਹੀਰੋ ਕਿਵੇਂ ਬਣਿਆ

ਇਹ ਫਿਲਮ ਪੰਜਾਬੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਅਣਕਹੀ ਸੱਚੀ ਕਹਾਣੀ ਪੇਸ਼ ਕਰਦੀ ਹੈ, ਜੋ 80 ਦੇ ਦਹਾਕੇ ਵਿੱਚ ਗਰੀਬੀ ਵਿੱਚੋਂ ਉਭਰ ਕੇ ਆਪਣੇ ਸੰਗੀਤ ਨਾਲ ਪ੍ਰਸਿੱਧੀ ਦੀਆਂ ਉਚਾਈਆਂ 'ਤੇ ਪਹੁੰਚ ਗਿਆ ਸੀ। ਅਮਰ ਸਿੰਘ ਚਮਕੀਲਾ ਦਾ ਸਿਰਫ਼ 27 ਸਾਲ ਦੀ ਉਮਰ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਹੁਣ ਦਰਸ਼ਕ ਉਸ ਦੀ ਕਹਾਣੀ ਨੂੰ ਪਰਦੇ 'ਤੇ ਦੇਖ ਸਕਣਗੇ। ਉਸ ਨੂੰ ਪੰਜਾਬ ਦਾ ਐਲਵਿਸ ਪ੍ਰੈਸਲੇ ਵੀ ਕਿਹਾ ਜਾਂਦਾ ਹੈ। ਇਹ 2 ਮਿੰਟ 37 ਸਕਿੰਟ ਦਾ ਟ੍ਰੇਲਰ ਸ਼ਾਨਦਾਰ ਹੈ। ਇਸ ਵਿੱਚ ਅਮਰ ਸਿੰਘ ਚਮਕੀਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਜ਼ੀਰੋ ਤੋਂ ਕਿਵੇਂ ਕੀਤੀ।

Trending news