Punjab News: ਇਤਤੇਫ਼ਾਕ਼ - 19 ਸਤੰਬਰ 2023 ਨੂੰ ਨਿਊ ਦੀਪ ਬੱਸ ਕੰਪਨੀ ਦੀ ਬੱਸ ਉਸੇ ਨਹਿਰ ਵਿੱਚ ਉਸੇ ਦਿਨ ਡਿੱਗੀ ਹੈ ਜਿਸ ਦਿਨ 1993 ਵਿੱਚ ਵੀ ਇੱਕ ਪੰਜਾਬ ਰੋਡਵੇਜ਼ ਦੀ ਬਸ ਡਿੱਗੀ ਸੀ।
Trending Photos
Muktsar Bus Accident 1993 and 2023 News: ਬੀਤੇ ਦਿਨੀਂ ਯਾਨੀ 19 ਸਤੰਬਰ ਨੂੰ ਮੁਕਤਸਰ ਵਿਖੇ ਇੱਕ ਬੱਸ ਰਾਜਸਥਾਨ ਫੀਡਰ ਵਿੱਚ ਡਿੱਗ ਗਈ ਅਤੇ ਇਸ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਮੌਤਾਂ ਦੀ ਗਿਣਤੀ ਵਧਣ ਦੇ ਆਸਾਰ ਹਨ ਕਿਉਂਕਿ ਬੱਸ ਵਿੱਚ ਤਕਰੀਬਨ 60 ਦੇ ਕਰੀਬ ਲੋਕ ਸਵਾਰ ਸਨ ਅਤੇ ਇਸ ਦੌਰਾਨ ਇੱਕ ਵੱਡਾ ਇਤਤੇਫ਼ਾਕ਼ ਸਾਹਮਣੇ ਆਇਆ ਹੈ।
19 ਸਤੰਬਰ ਨੂੰ ਮਨਹੂਸ ਦਿਨ ਵਜੋਂ ਮੰਨਿਆ ਜਾ ਰਿਹਾ ਹੈ ਕਿਉਂਕਿ 30 ਸਾਲਾਂ ਬਾਅਦ ਮੁੜ ਉਸੇ ਥਾਂ 'ਤੇ ਹਾਦਸਾ ਵਾਪਰਿਆ ਹੈ ਜਿੱਥੇ 1993 ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਡਿੱਗ ਗਈ ਸੀ ਅਤੇ ਤਕਰੀਬਨ 80 ਸਵਾਰੀਆਂ ਦੀ ਮੌਤ ਹੋ ਗਈ ਸੀ।
30 ਸਾਲ ਪਹਿਲਾਂ ਇਸੇ ਥਾਂ 'ਤੇ ਇਸੇ ਦਿਨ ਡਿੱਗੀ ਸੀ ਪੰਜਾਬ ਰੋਡਵੇਜ਼ ਦੀ ਬੱਸ
ਦੱਸ ਦਈਏ ਕਿ ਰਾਜਸਥਾਨ ਫੀਡਰ ਵਿੱਚ ਡਿੱਗੀ ਨਿਜੀ ਕੰਪਨੀ ਦੀ ਬੱਸ ਨੇ ਮੁੜ ਇਸੇ ਜ਼ਿਲ੍ਹੇ 'ਚ ਵਾਪਰੇ 30 ਸਾਲ ਪੁਰਾਣੇ ਬੱਸ ਹਾਦਸੇ ਨੂੰ ਚੇਤੇ ਕਰਵਾ ਦਿੱਤਾ ਹੈ। ਜੀ ਹਾਂ, 30 ਸਾਲ ਪਹਿਲਾਂ 19 ਸਤੰਬਰ, 1993 ਨੂੰ ਮੁਕਤਸਰ ਤੋਂ ਫਰੀਦਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਰਾਜਸਥਾਨ ਫੀਡਰ ਵਿੱਚ ਡਿੱਗਣ ਕਾਰਨ ਵਹਿ ਗਈ ਸੀ ਅਤੇ ਇਸ ਹਾਦਸੇ ਵਿੱਚ ਤਕਰੀਬਨ 80 ਮੁਸਾਫਰਾਂ ਦੀ ਮੌਤ ਹੋ ਗਈ ਸੀ।
ਉਦੋਂ ਪ੍ਰਸ਼ਾਸਨ ਨਹਿਰ 'ਚ ਰੁੜ੍ਹੇ ਲੋਕਾਂ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਸੀ। ਇਸ ਦੌਰਾਨ ਇੱਕ ਕੋਟਕਪੂਰਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਬੱਸ ਵਿੱਚ ਸਵਾਰ ਹੋਣ ਲਈ ਭੱਜਿਆ ਸੀ, ਪਾਰ ਬੱਸ ਤੇਜ਼ ਹੋਣ ਕਾਰਨ ਉਹ ਇਸ ਵਿੱਚ ਨਹੀਂ ਚੜ੍ਹ ਪਾਇਆ ਸੀ। ਇੱਕ ਰਿਪੋਰਟ ਦੇ ਮੁਤਾਬਕ ਉਸਨੇ ਕਿਹਾ ਕਿ ਜਦੋਂ ਉਹ ਬੱਸ ਦੇ ਪਿੱਛੇ ਭੱਜ ਰਿਹਾ ਸੀ ਤਾਂ ਕੁਝ ਮਿੰਟਾਂ ਬਾਅਦ ਉਸਨੇ ਇਹ ਹਾਦਸਾ ਆਪਣੇ ਅੱਖੀਂ ਵੇਖਿਆ।
1986 'ਚ ਮੁਸਾਫ਼ਰਾਂ ਦੀ ਭਰੀ ਇਕ ਬੱਸ 'ਤੇ ਹੋਇਆ ਸੀ ਹਮਲਾ
ਦੱਸਿਆ ਜਾ ਰਿਹਾ ਹੈ ਕਿ 7 ਦਸੰਬਰ 1986 ਨੂੰ ਮੁਕਤਸਰ ਜ਼ਿਲ੍ਹੇ 'ਚ ਮੁਸਾਫ਼ਰਾਂ ਨਾਲ ਭਰੀ ਇੱਕ ਬੱਸ 'ਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਬੱਸ 'ਚ ਸਵਾਰ 15 ਮੁਸਾਫਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਕਤਲ ਕਾਂਡ ਤੋਂ ਬਾਅਦ ਪੰਜਾਬ ਨੂੰ ਇੱਕ ਕਾਲੇ ਦੌਰ ਵਿੱਚੋਂ ਲੰਘਣਾ ਪਿਆ ਸੀ ਕਿਉਂਕਿ ਇਸ ਘਟਨਾ ਤੋਂ ਬਾਅਦ ਪੰਜਾਬ ਨੂੰ ਲੰਮਾਂ ਸਮਾਂ ਖੂਨੀ ਦੌਰ ਝੱਲਣਾ ਪਿਆ ਸੀ।
ਇਹ ਵੀ ਪੜ੍ਹੋ: Muktsar Bus Accident News: ਨਹਿਰ 'ਚ ਨਿੱਜੀ ਕੰਪਨੀ ਦੀ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ