ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ, ਇਨਸਾਫ਼ ਲਈ ਸੜਕਾਂ 'ਤੇ ਉਤਰਨ ਦੀ ਤਿਆਰੀ
Advertisement
Article Detail0/zeephh/zeephh1312791

ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ, ਇਨਸਾਫ਼ ਲਈ ਸੜਕਾਂ 'ਤੇ ਉਤਰਨ ਦੀ ਤਿਆਰੀ

ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਇੱਕ ਹਫਤੇ ਦੇ ਅੰਦਰ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਪਿੰਡ-ਪਿੰਡ ‘ਚ ਕੈਂਡਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਉਸਦੇ ਬਾਵਜੂਦ ਵੀ ਸਰਕਾਰ ਦੇ ਹੱਥ ਖਾਲੀ ਹਨ।

 

ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ, ਇਨਸਾਫ਼ ਲਈ ਸੜਕਾਂ 'ਤੇ ਉਤਰਨ ਦੀ ਤਿਆਰੀ

ਚੰਡੀਗੜ੍ਹ- ਭਾਵੇ ਸਿੱਧੂ ਨੂੰ ਦੁਨੀਆਂ ਤੋਂ ਗਏ ਨੂੰ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਫਿਰ ਵੀ ਹਰ ਐਤਵਾਰ ਨੂੰ ਸਿੱਧੂ ਦੇ ਬੁੱਤ ਵਾਲੀ ਜਗ੍ਹਾ ਤੇ ਹਜ਼ਾਰਾਂ ਲੋਕ ਪਹੁੰਚਦੇ ਹਨ। ਅੱਜ ਵੀ ਹਜ਼ਾਰਾ ਲੋਕ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਹਮੇਸ਼ਾ ਮਾਨ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਹਰ ਇੱਕ ਗੱਲ ਦਾ ਜਵਾਬ ਆਪਣੇ ਗੀਤਾਂ ਰਾਹੀ ਦਿੰਦਾ ਸੀ।

ਸਰਕਾਰ ਨੂੰ ਅਲਟੀਮੇਟ

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਸਿੱਧੂ ਦੇ ਕਾਤਲਾਂ ਨੂੰ ਹੱਥ ਨਾ ਪਾ ਸਕੀ ਤਾਂ ਇਸਦੇ ਸਾਰੇ ਫੈਂਸ ਕੈਂਡਲ ਮਾਰਚ ਕੱਢਣਗੇ ਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਨੂੰ ਫੜਨ ਲਈ ਸਰਕਾਰ ਨੂੰ 90 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਬੀਤ ਜਾਣ ਤੇ ਵੀ ਕਾਤਲ ਵਿਦੇਸ਼ਾਂ ਵਿੱਚ ਹੀ ਘੁੰਮ ਰਹੇ ਹਨ। ਪੰਜਾਬ ਸਰਕਾਰ ਹੁਣ ਤੱਕ ਉਨ੍ਹਾਂ ਨੂੰ ਹੱਥ ਨਹੀਂ ਪਾ ਸਕੀ। ਦੂਜੇ ਪਾਸੇ ਬੋਲਦੇ ਉਨ੍ਹਾ ਕਿਹਾ ਕਿ ਜਿਹੜੈ ਗੈਂਗਸਟਰ ਗ੍ਰਿਫਤਾਰ ਹਨ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰੀ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਤਲਾ ਨੂੰ ਕਾਤਲਾਂ ਨੂੰ ਬਖ਼ਤਰਬੰਦ ਗੱਡੀਆਂ 'ਚ ਲਿਆਇਆ ਜਾਂਦਾ ਹੈ ਤੇ ਉਨ੍ਹਾਂ ਦੀ ਸੁਰੱਖਿਆ ਲਈ 200 ਦੇ ਕਰੀਬ ਮੁਲਾਜ਼ਮ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਤੋਂ ਹੁਣ ਵੀ ਉਮੀਦ ਰੱਖਦਾ ਹਾਂ ਇਨਸਾਫ ਲਈ ਜਲਦ ਕਾਰਵਾਈ ਕਰੇ, ਨਹੀਂ ਤਾਂ ਇੱਕ ਹਫ਼ਤੇ ਬਾਅਦ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ।

ਸਿੱਧੂ ਦੀ ਮਾਤਾ ਵੱਲੋਂ ਅਪੀਲ

ਦੂਜੇ ਪਾਸੇ ਸਿੱਧੂ ਮਾਤਾ ਚਰਨ ਕੌਰ ਨੇ ਸਰਕਾਰ 'ਤੇ ਗੁੱਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਉਮੀਦ ਨਹੀਂ ਹੈ। ਆਪਣੇ ਪੁੱਤਰ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹੁਣ ਸ਼ੇਰਨੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਹਰ ਕੀਮਤ 'ਤੇ ਇਨਸਾਫ਼ ਲੈ ਕੇ ਹੀ ਰਹੇਗੀ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ 'ਚ ਕੈਂਡਲ ਮਾਰਚ ਕੱਢਿਆ ਜਾਵੇ।

WATCH LIVE TV

Trending news