Nabha Farmer: ਕਿਸਾਨ ਆਪਣੇ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਕਿਉਕਿ ਇਸ ਮੀਂਹ ਦਾ ਪਾਣੀ ਖੇਤਾਂ ਵਿੱਚ ਲੱਗ ਚੁੱਕੇ ਝੋਨੇ ਨੂੰ ਦੇਸੀ ਘੀ ਦੀ ਤਰ੍ਹਾਂ ਲੱਗ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਅੰਤ ਦੀ ਗਰਮੀ ਪੈ ਰਹੀ ਸੀ ਅਤੇ ਝੋਨੇ ਦੀ ਬਜਾਈ ਲਈ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
Trending Photos
Nabha Farmer: ਪੰਜਾਬ ਸੂਬੇ 'ਚ ਪੈ ਰਿਹਾ ਮੀਂਹ ਕਿਸਾਨਾਂ ਲਈ ਇਕ ਵਰਦਾਨ ਬਣਕੇ ਆਇਆ ਹੈ। ਮੀਂਹ ਨਾਲ ਜੀਰੀ ਅਤੇ ਨਰਮੇ ਦੀ ਫਸਲ ਨੂੰ ਕਾਫੀ ਫਾਇਦਾ ਪੁਹੰਚ ਰਿਹਾ ਹੈ। ਮੀਂਹ ਕਰਕੇ ਕਿਸਾਨਾਂ ਨੂੰ ਬਾਰ-ਬਾਰ ਆਪਣੀ ਫ਼ਸਲ ਨੂੰ ਪਾਣੀ ਦੇਣ ਦੀ ਜਦੋ-ਜਾਇਦ ਨਹੀਂ ਕਰਨੀ ਪਵੇਗੀ। ਪਿਛਲੇ ਮੀਂਹ ਅੱਤ ਦੀ ਗਰਮੀ ਪੈਣ ਨਾਲ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਕਿਸਾਨਾਂ ਆਪਣੀਆਂ ਫਸਲਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਨਜ਼ਾਰ ਆ ਰਹੇ ਸਨ।
ਕਿਸਾਨ ਆਪਣੇ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਕਿਉਕਿ ਇਸ ਮੀਂਹ ਦਾ ਪਾਣੀ ਖੇਤਾਂ ਵਿੱਚ ਲੱਗ ਚੁੱਕੇ ਝੋਨੇ ਨੂੰ ਦੇਸੀ ਘੀ ਦੀ ਤਰ੍ਹਾਂ ਲੱਗ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਅੰਤ ਦੀ ਗਰਮੀ ਪੈ ਰਹੀ ਸੀ ਅਤੇ ਝੋਨੇ ਦੀ ਬਜਾਈ ਲਈ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਮੀਂਹ ਹੋਣ ਦੇ ਨਾਲ ਸਾਨੂੰ ਵੱਡੀ ਰਾਹਤ ਮਿਲੀ ਹੈ, ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਇਸ ਮੀਂਹ ਦੇ ਨਾਲ ਜੀਵ ਜੰਤੂ ਅਤੇ ਦਰਖਤਾਂ ਨੂੰ ਵੱਡੀ ਰਾਹਤ ਮਿਲੀ ਹੈ।
ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਫ਼ਸਲ ਲਈ ਮੀਂਹ ਇਕ ਵਧੀਆ ਸੰਕੇਤ ਹੈ, ਕਿਉਂਕਿ ਪਾਣੀ ਦੀ ਵਰਤੋਂ ਜੀਰੀ ਦੀ ਫਸਲ 'ਤੇ ਜ਼ਿਆਦਾ ਹੁੰਦੀ ਹੈ। ਗੱਲ ਕਰਦਿਆਂ ਕਿਸਾਨ ਨੇ ਦੱਸਿਆ ਕਿ ਗਰਮੀ ਦੇ ਚੱਲਦੇ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਸੀ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਂਹ ਨਾਲ ਚੰਗੀ ਮਾਤਾਰਾ 'ਚ ਫਸਲ ਨੂੰ ਪਾਣੀ ਲੱਗ ਰਿਹਾ ਹੈ।
ਇਹ ਵੀ ਪੜ੍ਹੋ: Krishna Advani News: ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਮੁੜ ਵਿਗੜੀ, ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ
ਜਿਸ ਨਾਲ ਫਸਲ ਵੀ ਜਲਦੀ ਪੈਦਾ ਹੋ ਰਹੀ ਹੈ ਅਤੇ ਪਾਣੀ ਦੀ ਵਰਤੋਂ ਵੀ ਘੱਟ ਹੋ ਰਹੀ ਹੈ, ਕਿਉਂਕਿ ਗਰਮੀ ਕਰ ਕੇ ਧਰਤੀ ਪਾਣੀ ਨੂੰ ਜਲਦੀ ਸੋਕ ਰਹੀ ਸੀ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਜਿਥੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ, ਉਥੇ ਹੀ ਨਰਮੇ ਦੀ ਫ਼ਸਲ ਲਈ ਵੀ ਮੀਂਹ ਬਹੁਤ ਚੰਗਾ ਮੰਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਮਾਨਸੂਨ ਦਸਤਕ ਦੇ ਚੁੱਕਾ ਹੈ, ਜੋ ਕਿਸਾਨਾਂ ਲਈ ਇੱਕ ਚੰਗਾ ਸੰਕੇਤ ਹੈ।
ਇਹ ਵੀ ਪੜ੍ਹੋ: Team India at Home: ਵਿਸ਼ਵ ਚੈਂਪੀਅਨ ਟੀਮ ਇੰਡੀਆ ਦਾ ਏਅਰਪੋਰਟ ਬਾਹਰ ਫੈਨਜ਼ ਨੇ ਕੀਤਾ ਸੁਆਗਤ