Sangrur News: ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ।
Trending Photos
Sangrur News: ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕੀਤਾ ਗਿਆ ਤੇ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ।
ਇਹ ਵੀ ਪੜ੍ਹੋ : Ludhiana Loot News: ਦਿਨ-ਦਿਹਾੜੇ ਮਨੀ ਟਰਾਂਸਫਰ ਦੀ ਦੁਕਾਨ 'ਚ ਵੜੇ ਲੁਟੇਰੇ; ਰੌਲਾ ਪਾਉਣ ਤੋਂ ਬਾਅਦ ਭੱਜੇ
ਸੰਗਰੂਰ ਪੁਲਿਸ ਕਾਰਵਾਈ ਕਰਦੇ ਹੋਏ ਛੇ ਵਿਅਕਤੀਆਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਉਥੇ ਹੀ ਅੱਜ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਜ਼ਰੀਏ ਡੀਐਸਪੀ ਸੰਜੀਵ ਸਿੰਗਲਾ ਨੇ ਦੇਰ ਰਾਤ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿੱਚ ਘਟਨਾ ਵਾਪਰੀ ਸੀ ਅਤੇ ਐਸਐਚਓ ਮਨਪ੍ਰੀਤ ਸਿੰਘ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਛੇ ਬੰਦਿਆਂ ਨੂੰ ਟਰੇਸ ਕਰ ਲਿਆ ਗਿਆ ਤੇ ਜਲਦੀ ਹੀ ਗ੍ਰਿਫਤਾਰੀ ਲਿਆ ਜਾਵੇਗਾ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਲੁਧਿਆਣਾ ਸਿਵਲ ਹਸਪਤਾਲ ਵਿੱਚ ਦੋ ਧਿਰਾਂ ਦੀ ਲੜਾਈ ਵਿੱਚ ਇਕ ਧਿਰ ਨੇ ਮਹਿਲਾ ਡਾਕਟਰਾਂ ਨਾਲ ਬਦਸਲੂਕੀ ਕੀਤੀ। ਲੁਧਿਆਣਾ 'ਚ ਐਤਵਾਰ ਦੇਰ ਰਾਤ ਹਸਪਤਾਲ ਪਹੁੰਚੇ ਲੋਕਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਅੰਦਰ ਡਾਕਟਰਾਂ ਅਤੇ ਸਟਾਫ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜਾਣਕਾਰੀ ਦਿੰਦਿਆਂ ਲੁਧਿਆਣਾ ਐਮਰਜੈਂਸੀ ਵਿੱਚ ਦੇਰ ਰਾਤ ਡਿਊਟੀ ’ਤੇ ਤਾਇਨਾਤ ਡਾਕਟਰ ਸੁਨੀਤਾ ਅਗਰਵਾਲ ਨੇ ਦੱਸਿਆ ਕਿ ਦੇਰ ਰਾਤ ਦੋ ਧਿਰਾਂ ਆਪਸ ਵਿੱਚ ਲੜਾਈ-ਝਗੜੇ ਨੂੰ ਲੈ ਕੇ ਹਸਪਤਾਲ ਪੁੱਜੀਆਂ ਸਨ। ਬਸਤੀ ਜੋਧੇਵਾਲ ਥਾਣਾ ਖੇਤਰ ਤੋਂ ਦੋਵੇਂ ਧਿਰਾਂ ਆਪਣੇ ਨਾਮਜ਼ਦਗੀ ਪੱਤਰ (ਐਮ.ਐਲ.ਆਰ.) ਭਰਨ ਲਈ ਆਈਆਂ ਸਨ। ਡਾਕਟਰਾਂ ਨੇ ਇਕ ਧਿਰ ਦੇ ਪਰਚੇ ਕੱਟ ਦਿੱਤੇ ਪਰ ਬਾਅਦ ਵਿਚ ਆਏ ਦੂਜੀ ਧਿਰ ਦੇ ਪਰਚੇ ਕੱਟਣ ਤੋਂ ਇਨਕਾਰ ਕਰ ਦਿੱਤਾ, ਡਾਕਟਰਾਂ ਨੇ ਕਿਹਾ ਕਿ ਪਹਿਲਾਂ ਇਲਾਜ ਕਰਵਾਓ ਫਿਰ ਪਰਚੇ ਵੀ ਕੱਟੇ ਜਾਣਗੇ।
ਪਰ ਇਸ ਗੱਲ ਨੂੰ ਲੈ ਕੇ ਡਾਕਟਰਾਂ ਵਿਚ ਤਕਰਾਰ ਹੋ ਗਿਆ ਅਤੇ ਸਥਿਤੀ ਇੰਨੀ ਬੇਕਾਬੂ ਹੋ ਗਈ ਕਿ ਡਾਕਟਰਾਂ ਨੂੰ ਇਕ ਕਮਰੇ ਵਿਚ ਬੰਦ ਕਰਕੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੂਜੇ ਪਾਸੇ ਡਾਕਟਰ ਸੁਨੀਤਾ ਅਗਰਵਾਲ ਨੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਪਰ ਇਸ ਦੌਰਾਨ ਮੁਲਜ਼ਮਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋ ਗਈ ਸੀ।
ਇਹ ਵੀ ਪੜ੍ਹੋ : Captain Yogesh Bairagi: ਵਿਨੇਸ਼ ਫੋਗਾਟ ਖਿਲਾਫ ਭਾਜਪਾ ਨੇ 'ਕੈਪਟਨ' ਨੂੰ ਮੈਦਾਨ 'ਚ ਉਤਾਰਿਆ, ਜਾਣੋ ਕੌਣ ਹੈ ਯੋਗੇਸ਼ ਬੈਰਾਗੀ