Navjot Sidhu: ਨਵਜੋਤ ਸਿੱਧੂ ਹਾਸਰਸ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਮੁੜ ਆਉਣਗੇ ਨਜ਼ਰ! ਸਾਬਕਾ ਕ੍ਰਿਕਟਰ ਨੇ ਸ਼ੇਅਰ ਕੀਤੀ ਵੀਡੀਓ
Advertisement
Article Detail0/zeephh/zeephh2508642

Navjot Sidhu: ਨਵਜੋਤ ਸਿੱਧੂ ਹਾਸਰਸ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਮੁੜ ਆਉਣਗੇ ਨਜ਼ਰ! ਸਾਬਕਾ ਕ੍ਰਿਕਟਰ ਨੇ ਸ਼ੇਅਰ ਕੀਤੀ ਵੀਡੀਓ

Navjot Sidhu:  ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਮੁੜ ਨਜ਼ਰ ਆਉਣ ਦੀਆਂ ਕਨੋਸਆ ਚੱਲ ਰਹੀਆਂ ਹਨ।

Navjot Sidhu: ਨਵਜੋਤ ਸਿੱਧੂ ਹਾਸਰਸ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਮੁੜ ਆਉਣਗੇ ਨਜ਼ਰ! ਸਾਬਕਾ ਕ੍ਰਿਕਟਰ ਨੇ ਸ਼ੇਅਰ ਕੀਤੀ ਵੀਡੀਓ

Navjot Sidhu:  ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਮੁੜ ਨਜ਼ਰ ਆਉਣ ਦੀਆਂ ਕਨੋਸਆ ਚੱਲ ਰਹੀਆਂ ਹਨ । ਕਰੀਬ 22 ਸਾਲਾਂ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ। ਆਈਪੀਐਲ 2024 ਦੀ ਸ਼ੁਰੂਆਤ ਦੇ ਨਾਲ, ਉਹ ਕ੍ਰਿਕਟ ਕੁਮੈਂਟਰੀ ਰਾਹੀਂ ਛੋਟੇ ਪਰਦੇ 'ਤੇ ਵਾਪਸ ਪਰਤੇ। ਹੁਣ ਉਸ ਨੇ ਇੱਕ ਵਾਰ ਫਿਰ ਲਾਫਟਰ ਸ਼ੋਅ ਵਿੱਚ ਵਾਪਸੀ ਦੇ ਸੰਕੇਤ ਦਿੱਤੇ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਸ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ- ਸਿੱਧੂ ਜੀ ਇੰਜ ਬੈਕ।

ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਸੰਦੇਸ਼ ਹੈ ਕਿ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਹੁਣ ਉਹ ਲਾਫਟਰ ਸ਼ੋਅ 'ਚ ਵੀ ਵਾਪਸੀ ਕਰ ਸਕਦੇ ਹਨ। ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਵਿਵਾਦਤ ਬਿਆਨ ਦੇਣ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਦਿ ਕਪਿਲ ਸ਼ਰਮਾ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ।

ਅਰਚਨਾ ਦੀ ਕੁਰਸੀ 'ਤੇ ਬੈਠੇ ਸਿੱਧੂ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਦੀ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਸਿੱਧੂ ਦੀ ਐਂਟਰੀ ਹੁੰਦੀ ਹੈ ਤਾਂ ਦਰਸ਼ਕ ਖੁਸ਼ੀ ਨਾਲ ਝੂਮ ਉੱਠਦੇ ਹਨ, ਫਿਰ ਕਪਿਲ ਕਹਿੰਦੇ ਹਨ- ਮੈਂ ਕੀ ਕਹਿ ਰਿਹਾ ਸੀ... ਇਸ ਦੌਰਾਨ ਉਹ ਨਵਜੋਤ ਸਿੰਘ ਸਿੱਧੂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ, ਫਿਰ ਨਵਜੋਤ ਸਿੰਘ ਸਿੱਧੂ ਕਪਿਲ ਨੂੰ ਕਿਹਾ- ਧਿਆਨ ਨਾਲ ਦੇਖੋ, ਮੈਂ ਨਵਜੋਤ ਸਿੰਘ ਸਿੱਧੂ ਹਾਂ।

ਇਹ ਵੀ ਪੜ੍ਹੋ : Faridkot Weather Update: ਫਰੀਦਕੋਟ 'ਚ ਮੌਸਮ ਦੀ ਪਹਿਲੀ ਹੀ ਧੁੰਦ ਨੇ ਦਿਖਾਇਆ ਆਪਣਾ ਰੰਗ, ਵਿਜੀਬੀਲਟੀ ਹੋਈ ਘੱਟ

ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਦੌੜਦੀ ਹੋਈ ਆਉਂਦੀ ਹੈ ਅਤੇ ਕਪਿਲ ਨੂੰ ਕਹਿੰਦੀ ਹੈ- ਸਰਦਾਰ ਸਾਹਬ ਨੂੰ ਕਹੋ ਕਿ ਮੇਰੀ ਕੁਰਸੀ ਤੋਂ ਉੱਠ ਜਾਣ। ਉੱਤੇ ਕਬਜ਼ਾ ਕਰ ਕੇ ਬੈਠ ਗਏ ਹਨ।

ਇਹ ਵੀ ਪੜ੍ਹੋ : Shubhkaran Singh Death Case: ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ 'ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਵਾਬ

 

 

Trending news