Amritsar News: ਕਾਬਿਲੇਗੌਰ ਹੈ ਕਿ ਜਿਸ ਸਕੂਲ ਵਿੱਚ ਸੁਰਿੰਦਰ ਪੜ੍ਹਾਉਂਦੇ ਹਨ ਉਸ ਸਰਕਾਰੀ ਸਕੂਲ ਵਿੱਚ ਪ੍ਰਵਾਸੀ ਦੇ ਵੀ ਬੱਚੇ ਪੜ੍ਹਦੇ ਨੇ ਜੋ ਕਿ ਯੂਪੀ ਬਿਹਾਰ ਤੋਂ ਆਏ ਹੋਏ ਹਨ। ਉਨ੍ਹਾਂ ਨੂੰ ਵੀ ਸੁਰਿੰਦਰ ਦੇ ਵੱਲੋਂ ਅੱਖਰਕਾਰੀ ਸਿਖਾਈ ਜਾ ਰਹੀ ਹੈ ਤੇ ਕਾਫੀ ਸੋਹਣੀ ਪੰਜਾਬੀ ਲਿਖਦੇ ਹਨ। ਸੁਰਿੰਦਰ ਸਿੰਘ ਨੂੰ ਪੰਜਾਬੀ ਸਾਹਿਤ ਤੇ ਅਕੈਡਮੀ ਵਿੱਚ ਕਾਫੀ ਸਨਮਾਨ ਮਿਲ ਚੁੱਕੇ ਹਨ।
Trending Photos
Amritsar News (Bharat Sharma): ਬਾਬਾ ਨਜਮੀ ਦੀਆਂ ਸਤਰਾਂ ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਨ੍ਹਾਂ ਦੀ। ਅਜਿਹੀ ਇਹ ਮਿਸਾਲ ਅੰਮ੍ਰਿਤਸਰ ਦੇ ਸੁਰਿੰਦਰ ਸਿੰਘ ਨੇ ਪੇਸ਼ ਕੀਤੀ ਹੈ। ਦਰਅਸਲ ਵਿੱਚ ਸੁਰਿੰਦਰ ਸਿੰਘ ਇੱਕ ਸਾਲ ਦੀ ਉਮਰ ਵਿੱਚ ਨਮੁਰਾਦ ਬਿਮਾਰੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਬਾਅਦ 9 ਸਾਲ ਦੀ ਉਮਰ ਵਿੱਚ ਸੜਕ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਗਈਆਂ ਸਨ। ਇਸ ਸਭ ਦੇ ਬਾਵਜੂਦ ਵੀ ਉਸ ਨੇ ਹਿੰਮਤ ਨਹੀਂ ਹਾਰੀ। ਸੁਰਿੰਦਰ ਸਿੰਘ ਨੇ ਸਖ਼ਤ ਮਿਹਤਨ ਸਦਕਾ ਸਰਕਾਰੀ ਅਧਿਆਪਕ ਦਾ ਅਹੁਦਾ ਹਾਸਲ ਕੀਤਾ। ਆਪਣੀ ਹਾਂਪੱਖੀ ਸੋਚ ਤੇ ਸਰੀਰਕ ਦੇ ਅਪਾਹਜਤਾ ਨੂੰ ਮਾਤ ਦੇ ਕੇ ਹੁਣ ਹਜ਼ਾਰ ਤੋਂ ਵੱਧ ਅੱਖਰਕਾਰੀ ਕਰ ਚੁੱਕਾ ਹੈ।
ਕਾਬਿਲੇਗੌਰ ਹੈ ਕਿ ਜਿਸ ਸਕੂਲ ਵਿੱਚ ਸੁਰਿੰਦਰ ਪੜ੍ਹਾਉਂਦੇ ਹਨ ਉਸ ਸਰਕਾਰੀ ਸਕੂਲ ਵਿੱਚ ਪ੍ਰਵਾਸੀ ਦੇ ਵੀ ਬੱਚੇ ਪੜ੍ਹਦੇ ਨੇ ਜੋ ਕਿ ਯੂਪੀ ਬਿਹਾਰ ਤੋਂ ਆਏ ਹੋਏ ਹਨ। ਉਨ੍ਹਾਂ ਨੂੰ ਵੀ ਸੁਰਿੰਦਰ ਦੇ ਵੱਲੋਂ ਅੱਖਰਕਾਰੀ ਸਿਖਾਈ ਜਾ ਰਹੀ ਹੈ ਤੇ ਕਾਫੀ ਸੋਹਣੀ ਪੰਜਾਬੀ ਲਿਖਦੇ ਹਨ। ਸੁਰਿੰਦਰ ਸਿੰਘ ਨੂੰ ਪੰਜਾਬੀ ਸਾਹਿਤ ਤੇ ਅਕੈਡਮੀ ਵਿੱਚ ਕਾਫੀ ਸਨਮਾਨ ਮਿਲ ਚੁੱਕੇ ਹਨ।
ਅੰਮ੍ਰਿਤਸਰ ਦੇ ਪ੍ਰਤਾਪ ਐਬਰੂ ਦੇ ਵਿੱਚ ਰਹਿਣ ਵਾਲੇ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਗੁਰਦੇਵ ਸਿੰਘ ਵੀ ਸਕੂਲ ਟੀਚਰ ਰਿਟਾਇਰ ਹੋਏ ਸੀ। ਉਹਨਾਂ ਨੇ ਕਿਹਾ ਕਿ ਉਹ ਬਚਪਨ ਦੇ ਵਿੱਚ ਹੀ ਪੋਲੀਓ ਬਿਮਾਰੀ ਦੇ ਨਾਲ ਸ਼ਿਕਾਰ ਹੋ ਗਏ ਸੀ ਅਤੇ ਨੌ ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਸੜਕੀ ਹਾਦਸਾ ਹੋਇਆ ਸੀ ਜਿਹਦਾ ਦੇ ਵਿੱਚ ਉਹਨਾਂ ਦੀ ਦੋਵੇਂ ਲੱਤਾਂ ਲੱਤਾਂ ਨਕਾਰਾ ਹੋ ਗਈਆਂ।
ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਮੈਂ ਮਹਿਸੂਸ ਕੀਤਾ ਹੈ ਕਿ ਕੁਝ ਅਜਿਹਾ ਕਰਨਾ ਪਵੇਗਾ ਜਿਸ ਤੋਂ ਲੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਬਾਅਦ ਉਹਨਾਂ ਨੇ ਸਾਰਾ ਧਿਆਨ ਪੜ੍ਹਾਈ ਦੇ ਵਿੱਚ ਲਗਾ ਦਿੱਤਾ। ਕਰੋਨਾ ਕਾਲ ਤੋਂ ਬਾਅਦ ਹੀ ਉਹਨਾਂ ਨੇ ਅੱਖਰਕਾਰੀ ਸਿੱਖੀ, ਜਿਸ ਤੋਂ ਬਾਅਦ ਉਹਨਾਂ ਨੇ ਅੱਖਰਕਾਰੀ ਕਰਨਾ ਸ਼ੁਰੂ ਕਰ ਦਿੱਤੀ। ਪਹਿਲਾਂ ਪੰਜਾਬੀ ਫਿਰ ਹਿੰਦੀ ਫਿਰ ਅੰਗਰੇਜ਼ੀ ਲਿਖਣੀ ਸ਼ੁਰੂ ਕਰਤੀ ਕੁਝ ਹੀ ਵਕਤ ਦੇ ਬਾਅਦ ਉਹਨਾਂ ਦੀ ਅੱਖਰਕਾਰੀ ਕਾਫੀ ਚਰਚਾ ਦੇ ਵਿੱਚ ਆ ਗਈ।
2023 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਸੁੰਦਰ ਲਿਖਾਈ ਦੇ ਲਈ ਸਨਮਾਨ ਮਿਲਿਆ ਸੀ। 1000 ਤੋਂ ਵੱਧ ਅੱਖਰਕਾਰੀ ਕਰ ਚੁੱਕੇ ਸੁਰਿੰਦਰ ਪਾਲ ਸਿੰਘ ਕਹਿੰਦੇ ਨੇ ਕਿ ਇਨਸਾਨ ਦੇ ਲਈ ਸਰੀਰਕ ਅਪਾਹਿਜਤਾ ਕੁੱਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਨਸਾਨ ਨੂੰ ਸਕਾਰਾਤਮਕ ਨਜ਼ਰੀਏ ਨਾਲ ਲੈਂਦੇ ਹੋਏ ਆਪਣੀ ਮਨ ਪਸੰਦ ਫੀਲਡ ਦੇ ਵਿੱਚ ਉਤਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਕੱਲ ਦਾ ਪੰਜਾਬੀ ਨੌਜਵਾਨ ਸਾਡਾ ਪੰਜਾਬੀ ਵਿਰਸਾ ਪੰਜਾਬੀ ਮਾਂ ਬੋਲੀ ਨੂੰ ਵੀ ਭੁੱਲਦਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।