ਨਵਾਂ ਵਾਹਨ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ: ਪੁਰਾਣੀ ਕਾਰ ਸਕਰੈਪ ਕਰਨ ’ਤੇ ਮਿਲੇਗੀ ਮੋਟਰ ਵਹੀਕਲ ਟੈਕਸ ਤੋਂ ਛੋਟ
Advertisement
Article Detail0/zeephh/zeephh1517286

ਨਵਾਂ ਵਾਹਨ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ: ਪੁਰਾਣੀ ਕਾਰ ਸਕਰੈਪ ਕਰਨ ’ਤੇ ਮਿਲੇਗੀ ਮੋਟਰ ਵਹੀਕਲ ਟੈਕਸ ਤੋਂ ਛੋਟ

ਨਵੀਂ ਸਕਰੈਪਿੰਗ ਨੀਤੀ ਤਹਿਤ ਮੰਤਰੀ ਮੰਡਲ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ-1924 ਦੀ ਧਾਰਾ 13 (3) ਅਧੀਨ ਨਵੀਆਂ ਗੱਡੀਆਂ ਦੀ ਖਰੀਦਣ ਮੌਕੇ ਛੋਟ ਦੇਣ ਦਾ ਫੈਸਲਾ ਕੀਤਾ ਹੈ। 

ਨਵਾਂ ਵਾਹਨ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ: ਪੁਰਾਣੀ ਕਾਰ ਸਕਰੈਪ ਕਰਨ ’ਤੇ ਮਿਲੇਗੀ ਮੋਟਰ ਵਹੀਕਲ ਟੈਕਸ ਤੋਂ ਛੋਟ

Exemption of Motor Vehicle Tax: ਪੰਜਾਬ ਦੀ ਕੈਬਨਿਟ ਮੀਟਿੰਗ ਦੌਰਾਨ ਅੱਜ ਕਈ ਅਹਿਮ ਫ਼ੈਸਲੇ ਲਏ ਗਏ, ਜਿਸ ਦੇ ਚੱਲਦਿਆਂ ਨਵੀਂ ਸ਼ੁਰੂ ਕੀਤੀ ਗਈ ਸਕਰੈਪਿੰਗ ਨੀਤੀ ਤਹਿਤ ਮੰਤਰੀ ਮੰਡਲ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ-1924 ਦੀ ਧਾਰਾ 13 (3) ਅਧੀਨ ਨਵੀਆਂ ਗੱਡੀਆਂ ਦੀ ਖਰੀਦਣ ਮੌਕੇ ਛੋਟ ਦੇਣ ਦਾ ਫੈਸਲਾ ਕੀਤਾ ਹੈ। 

ਇਸ ਨੀਤੀ ਤਹਿਤ ਮੋਟਰ ਵਹੀਕਲ ਟੈਕਸ ਵਿਚ ਟਰਾਂਸਪੋਰਟ ਵਾਹਨ ਮਾਲਕਾਂ ਨੂੰ 15 ਫੀਸਦੀ ਤੇ ਨਾਨ-ਟਰਾਂਸਪੋਰਟ ਵਾਹਨ ਮਾਲਕਾਂ ਨੂੰ ਨਵਾਂ ਵਾਹਨ ਖ਼ਰੀਦਣ (Purchase of New Vehicles) ’ਤੇ 25 ਫੀਸਦੀ ਤੱਕ ਛੋਟ ਮਿਲੇਗੀ। ਵਾਤਾਵਰਣ ਪੱਖੀ ਫੈਸਲੇ ਨਾਲ ਸਕਰੈਪਿੰਗ ਪਾਲਿਸੀ ਅਧੀਨ ਟਰਾਂਸਪੋਰਟ ਗੱਡੀਆਂ ਦੇ ਮਾਲਕ ਗੱਡੀ ਦੀ ਰਜਿਸਟ੍ਰੇਸ਼ਨ ਤੋਂ 8 ਸਾਲ ਤੱਕ ਅਤੇ ਨਾਨ-ਟਰਾਂਸਪੋਰਟ ਗੱਡੀਆਂ ਦੇ ਮਾਲਕ 15 ਸਾਲ ਤੱਕ ਸਕੀਮ ਦਾ ਲਾਭ ਲੈ ਸਕਦੇ ਹਨ।

ਇਸ ਨਵੀਂ ਨੀਤੀ ਤਹਿਤ ਵਾਹਨ ਦੇ ਮਾਲਕ ਦੁਆਰਾ ਆਪਣੇ ਵਾਹਨ ਨੂੰ ਕੰਡਮ (Scrap) ਕਰਨ ਤੋਂ ਬਾਅਦ ਸਕਰੈਪਰ ਵੱਲੋਂ ਮਾਲਕ ਨੂੰ ਵਾਹਨ ਜਮ੍ਹਾਂ ਕਰਵਾਉਣ ਦਾ ਪ੍ਰਮਾਣ-ਪੱਤਰ (Certificate of Deposit) ਜਾਰੀ ਕੀਤਾ ਜਾਵੇਗਾ।

ਇਸ ਸਰਟੀਫ਼ਿਕੇਟ ਦੇ ਅਧਾਰ ’ਤੇ ਹੀ ਗੱਡੀ ਦੇ ਮਾਲਕ ਨੂੰ ਸਬੰਧਤ ਲਾਇਸੰਸਿੰਗ ਅਥਾਰਟੀ ਕੋਲ ਦਸਤਾਵੇਜ ਜਮ੍ਹਾਂ ਕਰਵਾਉਣ ਉਤੇ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਦੇ ਮੋਟਰ ਵਹੀਕਲ ਟੈਕਸ ਵਿਚ ਬਣਦੀ ਛੋਟ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਪੰਜਾਬ ’ਚ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਨਜ਼ਰ ਆਉਣਗੇ ਸੋਲਰ ਪੈਨਲ, ਬਿਜਲੀ ਦੇ ਰਵਾਇਤੀ ਸਰੋਤਾਂ ਤੋਂ ਮਿਲੇਗਾ ਛੁਟਕਾਰਾ

 

Trending news