ਪਾਕਿਸਤਾਨੀ ਫੌਜ ਅਤੇ ਤਾਲਿਬਾਨ ਵਿਚਕਾਰ ਭਾਰੀ ਗੋਲੀਬਾਰੀ, 10 ਲੋਕਾਂ ਦੀ ਮੌਤ
Advertisement
Article Detail0/zeephh/zeephh1482773

ਪਾਕਿਸਤਾਨੀ ਫੌਜ ਅਤੇ ਤਾਲਿਬਾਨ ਵਿਚਕਾਰ ਭਾਰੀ ਗੋਲੀਬਾਰੀ, 10 ਲੋਕਾਂ ਦੀ ਮੌਤ

ਦੱਸ ਦਈਏ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਇੱਕ ਸਰਹੱਦ ਤੋਂ ਵੱਖ ਕੀਤੇ ਗਏ ਸਨ ਜਿਸ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ। 

 

ਪਾਕਿਸਤਾਨੀ ਫੌਜ ਅਤੇ ਤਾਲਿਬਾਨ ਵਿਚਕਾਰ ਭਾਰੀ ਗੋਲੀਬਾਰੀ, 10 ਲੋਕਾਂ ਦੀ ਮੌਤ

Pakistan and Taliban latest news: ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ 'ਤੇ ਪਾਕਿਸਤਾਨ ਦੀ ਫੌਜ ਅਤੇ ਤਾਲਿਬਾਨੀਆਂ ਦਰਮਿਆਨ ਭਾਰੀ ਗੋਲੀਬਾਰੀ ਹੋਈ ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ।  

ਇਹ ਝੜਪ ਉਦੋਂ ਹੋਈ ਜਦੋਂ ਅਫ਼ਗ਼ਾਨ ਸਰਹੱਦੀ ਸ਼ਹਿਰ ਸਪਿਨ ਬੋਲਦਾਕ ‘ਤੇ ਮੋਰਟਾਰ ਦਾਗੇ ਗਏ ਜਿਸ ਕਰਕੇ ਘੱਟੋ-ਘੱਟ ਚਾਰ ਲੋਕ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖਮੀ ਹੋ ਗਏ ਸਨ। ਜਵਾਬੀ ਕਾਰਵਾਈ ਵਿੱਚ ਤਾਲਿਬਾਨੀਆਂ ਵੱਲੋਂ ਪਾਕ-ਅਫਗਾਨ ਸਰਹੱਦ ਨੇੜੇ ਹਮਲਾ ਕੀਤਾ ਗਿਆ। 

ਤਾਲਿਬਾਨ ਦੀ ਭਾਰੀ ਗੋਲਾਬਾਰੀ ਵਿੱਚ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਜਦਕਿ 17 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਮਲੇ ਵਿੱਚ ਜ਼ਖਮੀ ਲੋਕਾਂ ਨੂੰ ਚਮਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 

ਉੱਥੇ ਪਾਕਿਸਤਾਨੀ ਫੌਜ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਪਾਕਿਸਤਾਨੀ ਫੌਜ ਵੱਲੋਂ ਤਾਲਿਬਾਨ ਲੜਾਕਿਆਂ ਨੂੰ ਚੌਕੀਆਂ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਰਕੇ ਦੋਵਾਂ ਵਿਚਕਾਰ ਇੱਕ ਝੜਪ ਹੋ ਗਈ। 

ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਲੜਾਕਿਆਂ ਵੱਲੋਂ ਪਾਕਿਸਤਾਨ ਸਰਹੱਦ ‘ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਇੱਕ ਸਰਹੱਦ ਤੋਂ ਵੱਖ ਕੀਤੇ ਗਏ ਸਨ ਜਿਸ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ। 

ਪਾਕਿਸਤਾਨ ਮੁਤਾਬਕ ਇਹ ਸੀਮਾ ਰੇਖਾ ਮੰਨੀ ਜਾਂਦੀ ਹੈ, ਜਦਕਿ ਤਾਲਿਬਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ ਉਨ੍ਹਾਂ ਦਾ ਹਿੱਸਾ ਹੈ। 

ਹੋਰ ਪੜ੍ਹੋ: Big Breaking News: ਪੰਜਾਬ ਵਜਾਰਤ ਦੀ ਅਹਿਮ ਬੈਠਕ ਅੱਜ, ਇਨ੍ਹਾਂ ਦੋ ਮੰਤਰੀਆਂ ਦੀ ਹੋ ਸਕਦੀ ਛੁੱਟੀ!

ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਵਿਵਾਦਿਤ ਡੂਰੰਡ ਲਾਈਨ ‘ਤੇ ਹੋਰ ਬਲ ਭੇਜਿਆ ਗਿਆ ਹੈ। ਇਸ ਦੌਰਾਨ ਇੱਕ ਵੀਡੀਓ ਟਵਿਟਰ ‘ਤੇ ਸਾਂਝੀ ਕਰਦਿਆਂ ਇੱਕ ਪੱਤਰਕਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਤਾਲਿਬਾਨ 'ਤੇ ਪਾਕਿਸਤਾਨੀ ਨਾਗਰਿਕਾਂ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ ਅਤੇ ਇਸ ਵਿੱਚ 6 ਨਾਗਰਿਕਾਂ ਦੀ ਮੌਤ ਹੋ ਗਈ ਹੈ।  

ਹੋਰ ਪੜ੍ਹੋ: 'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ!' ਸਿੱਧੂ ਮੂਸੇਵਾਲਾ ਦੀ 'ਮੂਸਟੇਪ' ਐਲਬਮ ਨੇ ਰਚਿਆ ਇਤਿਹਾਸ

(For more latest news apart from Pakistan and Taliban, stay tuned to Zee PHH)

 

Trending news