Pakistan-India Border: ਪਾਕਿਸਤਾਨ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਸ ਨਵਜੰਮੇ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਬੇਟੇ ਦਾ ਨਾਂ ਬਾਰਡਰ 2 ਰੱਖਣਗੇ।
Trending Photos
Pakistan-India Border: ਅਕਸਰ ਭਾਰਤ ਵਿੱਚ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਕਈ ਲੋਕ ਭਾਰਤ ਆਉਂਦੇ ਹਨ। ਇਸ ਦੌਰਾਨ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਔਰਤ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਤੋਂ ਭਾਰਤ ਆਈ ਔਰਤ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿੱਚ (Pakistan woman birth child in india) ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਕਿਹਾ ਕਿ (Pakistan woman birth child) ਇਹ ਲੜਕਾ ਸਰਹੱਦੀ ਜ਼ਿਲ੍ਹੇ ਵਿੱਚ ਪੈਦਾ ਹੋਇਆ ਹੈ, ਇਸ ਲਈ ਉਹ ਆਪਣੇ ਪੁੱਤਰ ਦਾ (Pakistan-India Border) ਨਾਂ 'ਬਾਰਡਰ-2' ਰੱਖੇਗਾ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਤੋਂ 50 ਹਿੰਦੂਆਂ ਦਾ ਇੱਕ ਸਮੂਹ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਇਆ ਸੀ। ਪਾਕਿਸਤਾਨ ਤੋਂ ਆਏ ਹਿੰਦੂਆਂ ਦਾ ਇਹ ਜਥਾ ਜੈਪੁਰ ਜਾ ਰਿਹਾ ਸੀ। ਹੁਣ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੱਚੇ ਦੀ ਜਨਮ ਤੋਂ ਇੱਕ ਦਿਨ ਬਾਅਦ ਮੌਤ ਹੋ ਗਈ। ਬਾਅਦ ਦੁਪਹਿਰ ਬੱਚੇ ਨੂੰ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਵਿੱਚ ਦਫ਼ਨਾਇਆ ਗਿਆ। ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਾਜੂ ਚੌਹਾਨ ਦਾ ਕਹਿਣਾ ਹੈ ਕਿ ਮਾਂ ਤੰਦਰੁਸਤ (Pakistan woman birth child in india) ਹੈ, ਉਸ ਨੂੰ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Carry On Jatta 3: 'ਕੈਰੀ ਆਨ ਜੱਟਾ 3' ਦਾ ਪੋਸਟਰ ਰਿਲੀਜ਼, ਸੋਨਮ ਬਾਜਵਾ ਨੇ ਫ਼ਿਲਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਇਸ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਜਿਸ ਸਮੇਂ ਡੇਲਾ ਹਸਪਤਾਲ ਪਹੁੰਚੀ, ਉਸ ਸਮੇਂ ਉਹ ਐਡਵਾਂਸ ਸਟੇਜ 'ਤੇ ਸੀ। ਬੱਚੇ ਦਾ ਸਿਰ ਬੱਚੇਦਾਨੀ ਦੇ ਮੂੰਹ ਦੇ ਨੇੜੇ ਆ ਗਿਆ ਸੀ। ਬੱਚੇ ਨੂੰ ਕਾਫੀ ਇਨਫੈਕਸ਼ਨ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਜੋਧਪੁਰ ਲਈ ਰਵਾਨਾ ਹੋ ਗਏ ਹਨ।
ਦੱਸ ਦੇਈੇ ਕਿ ਮਹਿਲਾ ਦਾ ਪਤੀ ਪਾਕਿਸਤਾਨ ਦੇ ਸਿੰਧ ਸੂਬੇ ਦਾ ਰਹਿਣ ਵਾਲਾ ਹੈ। ਉਨ੍ਹਾਂ ਮੁਤਾਬਕ ਚੌਦਾਂ ਲੋਕਾਂ ਦਾ ਜੱਥਾ ਸੋਮਵਾਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਆਇਆ ਸੀ। ਅਸੀਂ ਸਾਰੇ ਰਾਜਸਥਾਨ ਦੇ ਜੋਧਪੁਰ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ। ਅਟਾਰੀ ਬਾਰਡਰ ਪਾਰ ਕਰਦੇ ਹੀ ਉਸਦੀ ਪਤਨੀ ਨੂੰ ਜਣੇਪੇ ਦਾ ਦਰਦ ਹੋਣ ਲੱਗਾ। ਇਸ ਤੋਂ ਅਸੀਂ ਉਸ ਨੂੰ ਸਿਵਲ ਹਸਪਤਾਲ ਲੈ ਗਏ। ਇੱਥੇ ਮਹਿਲਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰ ਅਗਲੇ ਦਿਨ ਹੀ ਬੱਚੇ ਦੀ ਮੌਤ ਹੋ ਗਈ।