Carry on Jatta 3 Release Date: ਜਾਣੋ ਕਦੋਂ ਰਿਲੀਜ਼ ਹੋਵੇਗੀ 'ਕੈਰੀ ਆਨ ਜੱਟਾ 3'
Advertisement
Article Detail0/zeephh/zeephh1542036

Carry on Jatta 3 Release Date: ਜਾਣੋ ਕਦੋਂ ਰਿਲੀਜ਼ ਹੋਵੇਗੀ 'ਕੈਰੀ ਆਨ ਜੱਟਾ 3'

Carry on Jatta 3 Release Date: ਪੰਜਾਬੀ ਫਿਲਮ 'Carry on Jatta 3' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਫਿਲਮ ਵਿੱਚ ਲੀਡ ਵਿਚ ਕੰਮ ਕਰ ਰਹੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉੱਤੇ ਰਿਲੀਜ਼ਿੰਗ ਡੇਟ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ।

Carry on Jatta 3 Release Date: ਜਾਣੋ ਕਦੋਂ ਰਿਲੀਜ਼ ਹੋਵੇਗੀ 'ਕੈਰੀ ਆਨ ਜੱਟਾ 3'

Carry on Jatta 3 Release Date: ਪੰਜਾਬੀ ਫ਼ਿਲਮ 'Carry on Jatta' ਜੋ 2012 ਵਿੱਚ ਸਮੀਪ ਕੰਗ ਦੁਆਰਾ ਨਿਰਦੇਸ਼ ਕੀਤੀ ਗਈ ਸੀ 'ਤੇ ਇਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਸੀ। ਹੁਣ 'Carry on Jatta' ਦਾ ਤੀਜਾ ਭਾਗ ਜਲਦ ਸਿਨੇਮਾ ਘਰਾਂ ਵਿੱਚ ਨਜ਼ਰ ਆਉਣ ਵਾਲਾ ਹੈ। ਦੱਸ ਦੇਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਫ਼ਿਲਮ ਦੇ ਵਿਚ ਕੰਮ ਕਰ ਰਹੇ ਸਾਰੇ ਅਦਾਕਾਰਾਂ ਨੇ ਇਸ ਖੁਸ਼ੀ ਵਿੱਚ ਕੇਕ ਕੱਟ ਕਰ ਵੀਡੀਓ ਸਾਂਝੀ ਕੀਤੀ ਸੀ। ਹਾਲ ਹੀ ਵਿਚ ਫ਼ਿਲਮ (Carry on Jatta) ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਵਿੱਚ ਫ਼ਿਲਮ ਦੀ ਰਿਲੀਜ਼ਿੰਗ ਡੇਟ ਨੂੰ ਵੀ ਦਰਸਾਇਆ ਗਿਆ ਹੈ। 

ਪੰਜਾਬੀ ਅਦਾਕਾਰਾ ਸੋਨਮ ਬਾਜਵਾ (sonam bajwa) ਆਏ ਦਿਨ ਹੀ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਇਸ ਨੂੰ ਲੈ ਕੇ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ। ਸੋਨਮ ਬਾਜਵਾ  (sonam bajwa) ਪਹਿਲਾਂ ਵੀ Carry on Jatta ਦੇ ਦੂਜੇ ਭਾਗ ਵਿਚ ਮੇਨ ਲੀਡ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਹੈ।

Carry on Jatta 3 Release Date:

ਹੁਣ ਸੋਨਮ ਬਾਜਵਾ ਨੇ 'Carry on Jatta 3' ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਪੋਸਟ ਵਿੱਚ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ 'Carry on Jatta 3' 29 ਜੂਨ 2023 ਨੂੰ ਸਿਨੇਮਾ ਘਰਾਂ ਵਿੱਚ ਆ ਰਹੀ ਹੈ। ਉਹਨਾਂ ਨੇ ਪੋਸਟਰ ਸਾਂਝਾ ਕਰ ਕੈਪਸ਼ਨ ਦਿੰਦੇ ਕਿਹਾ ਹੈ ਤੀਸਰੇ ਭਾਗ ਲਈ ਤਿਆਰ ਹੋ ਜਾਓ, 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਕੈਰੀ ਆਨ ਜੱਟਾ 3”ਆ ਰਹੀ ਹੈ (“Get ready for triple fun, Carry on Jatta 3 in cinemas on 29th June 2023”)।

 
 
 
 

 
 
 
 
 
 
 
 
 
 
 

A post shared by Sonam Bajwa (@sonambajwa)

ਇਹ ਵੀ ਪੜ੍ਹੋ: ਪੰਜਾਬ ਨੇ ਰਚਿਆ ਇਤਿਹਾਸ! ਪਹਿਲੀ ਵਾਰ ਦੋ ਮਹਿਲਾਵਾਂ ਬਣੀਆਂ DGP 

ਫ਼ਿਲਮ (Carry on Jatta 3) ਸਟਾਰ ਕਾਸਟ ਵਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਗਿਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ ਅਤੇ ਨਾਲ ਹੀ ਇਸ ਫ਼ਿਲਮ ਵਿੱਚ ਗਿਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਨਿਰਦੇਸ਼ ਕਰਨ ਵਿੱਚ ਸਮੀਪ ਕੰਗ ਦੇ ਨਾਲ ਇਸ ਵਾਰ ਮਸ਼ਹੂਰ ਰੈਪਰ ਸਿੰਗਰ ਬਾਦਸ਼ਾਹ ਨੇ ਵੀ ਸਾਥ ਦਿੱਤਾ ਹੈ। ਇਸ ਵਾਰ ਇਹ (Carry on Jatta 3) ਪੰਜਾਬੀ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਵੀ ਡੱਬ ਕੀਤੀ ਜਾਵੇਗੀ।

Trending news