Israel Palestine War News: ਫਲਸਤੀਨੀ ਅੱਤਵਾਦੀ ਨੇ ਇਜ਼ਰਾਇਲੀ ਮਹਿਲਾ ਫੌਜੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਨੰਗੀ ਲਾਸ਼ ਦਾ ਜਲੂਸ ਕੱਢਿਆ।
Trending Photos
Israel Palestine War News: ਫਿਲਸਤੀਨੀ ਅੱਤਵਾਦੀਆਂ ਨੇ ਸ਼ਨਿੱਚਰਵਾਰ ਤੜਕੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਦਰਜਨਾਂ ਰਾਕੇਟ ਦਾਗੇ, ਜਿਸ ਦੇ ਘੰਟਿਆਂ ਬਾਅਦ ਘੁਸਪੈਠ ਦੀਆਂ ਖਬਰਾਂ ਆਈਆਂ। ਇਸ ਦੇ ਨਾਲ ਹੀ ਫਲਸਤੀਨੀ ਅੱਤਵਾਦੀ ਨੇ ਇਜ਼ਰਾਇਲੀ ਮਹਿਲਾ ਫੌਜੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਨੰਗੀ ਲਾਸ਼ ਦਾ ਜਲੂਸ ਕੱਢਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ 'ਚ ਇਜ਼ਰਾਈਲੀ ਮਹਿਲਾ ਫ਼ੌਜੀ ਦੀ ਲਾਸ਼ ਨੂੰ ਗੱਡੀ 'ਚ ਰੱਖ ਕੇ ਸ਼ਹਿਰ 'ਚ ਘੁਮਾਇਆ ਜਾ ਰਿਹਾ ਹੈ।
ਨਾਲ ਹੀ ਸੈਂਕੜੇ ਲੋਕ ਨਾਅਰੇ ਦੇ ਨਾਲ ਇਜ਼ਰਾਈਲ ਨੂੰ ਚੁਣੌਤੀ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਸਾਫ ਹੈ ਕਿ ਫਿਲਸਤੀਨ ਹੁਣ ਇਜ਼ਰਾਈਲ ਖਿਲਾਫ ਖੁੱਲ੍ਹ ਕੇ ਉਤਰ ਚੁੱਕਿਆ ਹੈ। ਹਮਾਸ ਨੇ ਕਿਹਾ ਕਿ ਇਸਦੀ ਫੌਜੀ ਸ਼ਾਖਾ ਦੇ ਮੁਖੀ ਮੁਹੰਮਦ ਦੇਈਫ ਨੇ ਸ਼ਨਿੱਚਰਵਾਰ ਸ਼ਾਮ ਤੱਕ ਇੱਕ ਮਹੱਤਵਪੂਰਨ ਐਲਾਨ ਕਰਨ ਦੀ ਯੋਜਨਾ ਬਣਾਈ ਹੈ।
ਗਾਜ਼ਾ ਪੱਟੀ ਨੂੰ ਕਵਰ ਕਰਨ ਦੌਰਾਨ ਇਜ਼ਰਾਈਲ ਦੁਆਰਾ ਫਲਸਤੀਨੀ ਪੱਤਰਕਾਰ ਮੁਹੰਮਦ ਅਲ-ਸਲੇਹੀ ਦੀ ਹੱਤਿਆ ਕਰ ਦਿੱਤੀ ਗਈ ਹੈ। ਡੀਫ ਨੇ ਇਕ ਰਿਕਾਰਡ ਕੀਤਾ ਸੰਦੇਸ਼ ਜਾਰੀ ਕੀਤਾ ਅਤੇ ਇਸ ਨੂੰ ਆਪਰੇਸ਼ਨ ਅਲ ਅਕਸਾ ਸਟੌਰਮ ਦਾ ਨਾਂ ਦਿੱਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਦੁਸ਼ਮਣ ਦੇ ਟਿਕਾਣਿਆਂ, ਹਵਾਈ ਅੱਡਿਆਂ ਅਤੇ ਹੋਰ ਫੌਜੀ ਟਿਕਾਣਿਆਂ ਨੂੰ 5,000 ਰਾਕੇਟਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਫਲਸਤੀਨੀ ਅੱਤਵਾਦੀ ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿਚ ਦਾਖਡਲ ਹੋਏ ਹਨ ਅਤੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਰਾਕੇਟ ਸੁੱਟਣ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ। ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : Israel Palestine War News: ਇਜ਼ਰਾਈਲ 'ਚ ਜੰਗ ਵਰਗੇ ਹਾਲਾਤ ਦਰਮਿਆਨ ਭਾਰਤ ਨੇ ਐਡਵਾਇਜ਼ਰੀ ਕੀਤੀ ਜਾਰੀ
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਟਵੀਟ 'ਚ ਕਿਹਾ, 'ਹਮਾਸ ਅੱਤਵਾਦੀ ਸੰਗਠਨ ਨੇ ਇੱਕ ਘੰਟਾ ਪਹਿਲਾਂ ਹਮਲਾ ਕੀਤਾ। ਉਨ੍ਹਾਂ ਨੇ ਰਾਕੇਟ ਦਾਗੇ ਅਤੇ ਇਜ਼ਰਾਇਲੀ ਖੇਤਰ ਵਿੱਚ ਘੁਸਪੈਠ ਕੀਤੀ। ਇਜ਼ਰਾਇਲੀ ਡਿਫੈਂਸ ਫੋਰਸ ਨਾਗਰਿਕਾਂ ਦੀ ਸੁਰੱਖਿਆ ਕਰੇਗੀ ਅਤੇ ਅੱਤਵਾਦੀ ਸੰਗਠਨ ਹਮਾਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।ਫੌਜ ਨੇ ਕਿਹਾ ਹੈ ਕਿ ਉਹ ਗਾਜ਼ਾ ਪੱਟੀ 'ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਜੰਗ ਲਈ ਤਿਆਰ ਹੈ।
ਇਹ ਵੀ ਪੜ੍ਹੋ : Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ