Mansa News: ਮਾਨਸਾ ਜਿਲ੍ਹੇ ਦੇ 245 ਪਿੰਡਾਂ ਦੇ ਵਿੱਚੋਂ 30 ਪਿੰਡਾਂ ਦੇ ਵਿੱਚ ਪਹਿਲਾਂ ਹੀ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਹਨ। ਅਤੇ ਬਾਕੀ ਪਿੰਡਾਂ ਦੇ ਵਿੱਚ ਅੱਜ ਵੋਟਿੰਗ ਅਮਨ ਅਮਾਨ ਦੇ ਨਾਲ ਹੋ ਰਹੀ ਹੈ।
Trending Photos
Mansa News: ਮਾਨਸਾ ਜ਼ਿਲ੍ਹੇ ਦੇ 245 ਪਿੰਡਾਂ ਚੋਂ 30 ਪੰਚਾਇਤਾਂ ਦੀ ਸਰਬ ਸੰਮਤੀ ਹੋ ਚੁੱਕੀ ਹੈ। ਅਤੇ ਬਾਕੀ ਪਿੰਡਾਂ ਦੇ ਵਿੱਚ ਅੱਜ ਅਮਨ ਅਮਾਨ ਦੇ ਨਾਲ ਵੋਟਿੰਗ ਹੋ ਰਹੀ ਹੈ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਅਤੇ ਲੋਕਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ।
ਪੰਜਾਬ ਦੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮਨ ਅਮਾਨ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਮਾਨਸਾ ਜਿਲ੍ਹੇ ਦੇ 245 ਪਿੰਡਾਂ ਦੇ ਵਿੱਚੋਂ 30 ਪਿੰਡਾਂ ਦੇ ਵਿੱਚ ਪਹਿਲਾਂ ਹੀ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਹਨ। ਅਤੇ ਬਾਕੀ ਪਿੰਡਾਂ ਦੇ ਵਿੱਚ ਅੱਜ ਵੋਟਿੰਗ ਅਮਨ ਅਮਾਨ ਦੇ ਨਾਲ ਹੋ ਰਹੀ ਹੈ। ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਅਤੇ ਹਰ ਪਿੰਡ ਦੇ ਵਿੱਚ ਅਮਨ ਅਮਾਨ ਦੇ ਨਾਲ ਵੋਟਿੰਗ ਹੋ ਰਹੀ ਹੈ।
ਵੋਟਰਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਸਵੇਰ ਤੋਂ ਹੀ ਵੋਟਰ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਉਹਨਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ਼ਾਂਤੀ ਪੂਰਵਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਪਿੰਡ ਦੀ ਪੰਚਾਇਤ ਚੁਣਨ ਇਸ ਦੌਰਾਨ ਉਹਨਾਂ ਦੇ ਨਾਲ ਜਿਲ੍ਹੇ ਦੇ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਕਿਹਾ ਕਿ ਹਰ ਪਿੰਡ ਦੇ ਵਿੱਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ ਅਤੇ ਕਿਤੇ ਵੀ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।