Parkash Singh Badal Death News: ਪੰਜਾਬ ਸਰਕਾਰ ਵੱਲੋਂ ਭਲ਼ਕੇ ਛੁੱਟੀ ਦਾ ਐਲਾਨ; 2 ਦਿਨ ਰਹੇਗਾ ਕੌਮੀ ਸੋਗ
Advertisement
Article Detail0/zeephh/zeephh1668564

Parkash Singh Badal Death News: ਪੰਜਾਬ ਸਰਕਾਰ ਵੱਲੋਂ ਭਲ਼ਕੇ ਛੁੱਟੀ ਦਾ ਐਲਾਨ; 2 ਦਿਨ ਰਹੇਗਾ ਕੌਮੀ ਸੋਗ

Parkash Singh Badal Death News: ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਸੋਗ ਦੀ ਲਹਿਰ ਫੈਲ ਗਈ ਗਈ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਨਮਾਨ ਦੇਣ ਲਈ ਦੋ ਦਿਨ ਲਈ ਸੋਗ ਦਾ ਐਲਾਨ ਕੀਤਾ ਹੈ।

 

Parkash Singh Badal Death News: ਪੰਜਾਬ ਸਰਕਾਰ ਵੱਲੋਂ ਭਲ਼ਕੇ ਛੁੱਟੀ ਦਾ ਐਲਾਨ; 2 ਦਿਨ ਰਹੇਗਾ ਕੌਮੀ ਸੋਗ

Parkash Singh Badal Death News: ਸਿਆਸਤ ਦਾ ਬੋਹੜ ਤੇ ਘਾਗ ਨੇਤਾ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ (Parkash Singh Badal)  ਦੇ ਦੇਹਾਂਤ 'ਤੇ ਦੋ ਦਿਨ ਦਾ ਕੌਮੀ ਸੋਗ ਰਹੇਗਾ। ਕੇਂਦਰ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੀ ਮੌਤ 'ਤੇ ਇਹ ਐਲਾਨ ਕੀਤਾ ਹੈ। ਇਸ ਸੰਬੰਧੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚਾਲੇ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ 26 ਅਤੇ 27 ਅਪ੍ਰੈਲ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ।

ਰਾਸ਼ਟਰੀ ਸੋਗ ਦੌਰਾਨ ਕਿਸੇ ਵੀ ਦਫ਼ਤਰ ਵਿੱਚ ਕਿਸੇ ਵੀ ਤਰਾਂ ਦਾ ਮੰਨੋਰੰਜਨ ਆਦਿ ਨਹੀਂ ਹੋਵੇਗਾ। ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦੋ ਦਿਨਾਂ ਦੇ ਕੌਮੀ ਸੋਗ (ਨੈਸ਼ਨਲ ਮੋਰਨਿੰਗ ਫਾਰ ਪ੍ਰਕਾਸ਼ ਸਿੰਘ ਬਾਦਲ) ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਕਰੀਬ ਅੱਠ ਵਜੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ: Parkash Singh Badal Death News: ਅੰਤਿਮ ਦਰਸ਼ਨਾਂ ਲਈ ਪਾਰਟੀ ਦਫ਼ਤਰ 'ਚ ਰੱਖਿਆ ਜਾਵੇਗਾ ਪ੍ਰਕਾਸ਼ ਸਿੰਘ ਬਾਦਲ ਦਾ ਮ੍ਰਿਤਕ ਦੇਹ

ਪ੍ਰਕਾਸ਼ ਸਿੰਘ ਬਾਦਲ (Parkash Singh Badal)   ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੰਤਰੀ ਰਾਜਨਾਥ ਸਿੰਘ, ਰਾਹੁਲ ਗਾਂਧੀ, ਯੋਗੀ ਆਦਿਤਿਆਨਾਥ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ ਅਤੇ ਅਸ਼ੋਕ ਗਹਿਲੋਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੀ ਹੈ ਰਾਸ਼ਟਰੀ ਸੋਗ

-ਇੱਥੇ ਦੱਸ ਦੇਈਏ ਕਿ ਰਾਸ਼ਟਰੀ ਸੋਗ ਕਿਸੇ ਨੂੰ ਸ਼ਰਧਾਂਜਲੀ ਦੇਣ ਜਾਂ ਦੁੱਖ ਪ੍ਰਗਟ ਕਰਨ ਲਈ ਹੁੰਦਾ ਹੈ ਅਤੇ ਤਾਂ ਇਸ ਦਾ ਐਲਾਨ ਕੀਤਾ ਜਾਂਦਾ ਹੈ। ਪਹਿਲਾਂ ਇਹ ਸਨਮਾਨ ਸਿਰਫ਼ ਪ੍ਰਧਾਨ ਮੰਤਰੀਆਂ, ਰਾਜਾਂ ਦੇ ਮੁੱਖ ਮੰਤਰੀਆਂ ਅਤੇ ਮੌਜੂਦਾ ਤੇ ਸਾਬਕਾ ਕੇਂਦਰੀ ਮੰਤਰੀਆਂ ਦੀ ਮੌਤ ਉਤੇ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਇਹ ਪੈਮਾਨਾ ਬਦਲ ਗਿਆ ਅਤੇ ਹੁਣ ਇਹ ਸਨਮਾਨ ਵੀ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਕੋਈ ਮਹਾਨ ਕੰਮ ਕੀਤਾ ਹੋਵੇ।
 
-ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਰਾਸ਼ਟਰੀ ਸੋਗ ਦੌਰਾਨ ਝੰਡਾ ਅੱਧਾ ਝੁਕਿਆ ਰਹਿੰਦਾ ਹੈ ਅਤੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਝੰਡਾ ਅੱਧਾ ਝੁਕਾਇਆ ਜਾਂਦਾ ਹੈ।

Trending news