Trending Photos
Partap Singh Bajwa: ਖਨੌਰੀ ਸਰਹੱਦ ਉਤੇ ਕਿਸਾਨਾਂ ਦੀ ਮੰਗਾਂ ਲਈ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ ਸਾਰੀਆਂ ਹੀ ਮੰਗਾਂ ਮੰਨਣ ਉੱਤੇ ਸਹਿਮਤੀ ਜ਼ਾਹਿਰ ਕੀਤੀ ਸੀ।
ਪਰ ਮੰਗਾਂ ਨੂੰ ਅਮਲੀਜਾਮਾ ਨਾ ਪਹਿਨਾਏ ਜਾਣ ਉਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉਤੇ ਬੈਠਣ ਲਈ ਮਜਬੂਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਅਕਸਰ ਸੰਸਦ ਵਿੱਚ ਜਾਂਦੇ ਸਨ ਤਾਂ ਉਹ ਭਾਜਪਾ ਦੇ ਆਗੂਆਂ ਨੂੰ ਕਹਿੰਦੇ ਸਨ ਕਿ ਉਹ ਪੀਐਮ ਮੋਦੀ ਨੂੰ ਕਹਿਣ ਕਿ ਇਹ ਤਿੰਨੋਂ ਕਾਨੂੰਨ ਵਾਪਸ ਲੈ ਲੈਣ ਪਰ ਭਾਜਪਾ ਦੇ ਆਗੂਆਂ ਦਾ ਕਹਿਣਾ ਹੁੰਦਾ ਸੀ ਕਿ ਜਦੋਂ ਵੀ ਪੀਐਮ ਮੋਦੀ ਨੇ ਕੋਈ ਫੈਸਲਾ ਲਿਆ ਹੈ ਤਾਂ ਉਹ ਕਦੇ ਵੀ ਵਾਪਸ ਨਹੀਂ ਹੋਇਆ ਤਾਂ ਇੱਥੇ ਉਨ੍ਹਾਂ ਨੇ ਕਿਹਾ ਕਿ ਉਹ ਵੀ ਅੱਗੋਂ ਕਹਿ ਕੇ ਆਏ ਸਨ ਕਿ ਪੰਜਾਬੀਆਂ ਦਾ ਵੀ ਟ੍ਰੈਕ ਰਿਕਾਰਡ ਹੋ ਜਿੱਥੇ ਇਕ ਵਾਰ ਸਿੰਘ ਫਸਾ ਲੈਣ ਫੇਰ ਟੁੱਟ ਕੇ ਹੀ ਵਾਪਸ ਹੁੰਦੇ ਹਨ।
ਹੁਣ ਇਸ ਵਾਰ ਉਨ੍ਹਾਂ ਨੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਮੁੜੇ ਸਨ ਤੇ ਹੁਣ ਵੀ ਜਦੋਂ ਇਹ ਧਰਨਾ ਲੱਗਾ ਹੈ ਤਾਂ ਇਸ ਵਾਰ ਵੀ ਇਹ ਪੂਰੀ ਚੜ੍ਹਦੀ ਕਲਾ ਵਿੱਚ ਰਹੇਗਾ ਤੇ ਹਰ ਹਾਲ ਵਿੱਚ ਹੀ ਇਹ ਮੰਗਾਂ ਸਰਕਾਰ ਨੂੰ ਮੰਨਣੀਆਂ ਹੀ ਪੈਣੀਆਂ ਹਨ। ਕਾਬਿਲੇਗੌਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਅੱਜ 20 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਹੋਏ ਹਨ।ਤੇ ਉਨ੍ਹਾਂ ਦੀ ਤਬੀਅਤ ਵੀ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ।
ਹੁਣ ਤੱਕ ਉਨ੍ਹਾਂ ਦਾ 13 ਕਿਲੋ ਦੇ ਕਰੀਬ ਭਾਰ ਘੱਟ ਚੁੱਕਾ ਹੈ ਤੇ ਬੀਤੀ ਅਤੇ ਸ਼ੂਗਰ ਪੱਧਰ ਵੀ ਅਪ ਡਾਊਨ ਹੋ ਰਿਹਾ ਹੈ।
ਇਹ ਵੀ ਪੜ੍ਹੋ : Farmers Protest: ਖਨੌਰੀ ਬਾਰਡਰ 'ਤੇ ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ DGP ਗੌਰਵ ਯਾਦਵ, ਕੇਂਦਰੀ ਅਧਿਕਾਰੀ ਵੀ ਮੌਜੂਦ