Amirtsar News: ਚਰਨਜੀਤ ਚੰਨੀ ਖਰੜ ਦੇ ਲੋਕਾਂ ਲਈ ਕਿਉਂ ਨਹੀਂ ਬਣੇ ਸੁਧਾਮਾ- ਪਵਨ ਕੁਮਾਰ ਟੀਨੂੰ
Advertisement
Article Detail0/zeephh/zeephh2211926

Amirtsar News: ਚਰਨਜੀਤ ਚੰਨੀ ਖਰੜ ਦੇ ਲੋਕਾਂ ਲਈ ਕਿਉਂ ਨਹੀਂ ਬਣੇ ਸੁਧਾਮਾ- ਪਵਨ ਕੁਮਾਰ ਟੀਨੂੰ

Amirtsar News: ਟੀਨੂੰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜੰਮਕੇ ਹਮਲਾ ਬੋਲਿਆ ਹੈ, ਉਨ੍ਹਾਂ ਨੇ ਕਿਹਾ ਕਿ ਚੰਨੀ ਬਤੌਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਪੰਜ ਸਾਲ ਸੱਤਾ ਵਿੱਚ ਰਹੇ ਹਨ। ਪੰਜ ਸਾਲ ਸੱਤਾ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਨਾਮ 'ਤੇ ਸਿਰਫ ਭ੍ਰਿਸ਼ਟਾਚਾਰ ਦਾ ਧੱਬਾ ਲਗਾਇਆ ਹੈ। 

Amirtsar News: ਚਰਨਜੀਤ ਚੰਨੀ ਖਰੜ ਦੇ ਲੋਕਾਂ ਲਈ ਕਿਉਂ ਨਹੀਂ ਬਣੇ ਸੁਧਾਮਾ- ਪਵਨ ਕੁਮਾਰ ਟੀਨੂੰ

 

Amirtsar News: ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਟੀਨੂੰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜੰਮਕੇ ਹਮਲਾ ਬੋਲਿਆ ਹੈ, ਉਨ੍ਹਾਂ ਨੇ ਕਿਹਾ ਕਿ ਚੰਨੀ ਬਤੌਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਪੰਜ ਸਾਲ ਸੱਤਾ ਵਿੱਚ ਰਹੇ ਹਨ। ਪੰਜ ਸਾਲ ਸੱਤਾ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਨਾਮ 'ਤੇ ਸਿਰਫ ਭ੍ਰਿਸ਼ਟਾਚਾਰ ਦਾ ਧੱਬਾ ਲਗਾਇਆ ਹੈ। ਉਹਨਾਂ ਕਿਹਾ ਕਿ ਦੁਆਬੇ ਦੇ ਲੋਕ ਚੰਨੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਚਰਨਜੀਤ ਸਿੰਘ ਚੰਨੀ ਖੁਦ ਨੂੰ ਸੁਦਾਮਾ ਬਣ ਕੇ ਜਲੰਧਰ ਆਉਣ ਦੀਆਂ ਗੱਲਾਂ ਕਰ ਰਹੇ ਹਨ, ਪਰ ਉਹ ਖਰੜ ਵਾਲਿਆ ਲਈ ਸੁਦਾਮਾ ਕਿਉਂ ਨਹੀਂ ਬਣ ਪਾਏ ਲੋਕ ਇਸ ਦਾ ਜਵਾਬ ਜਰੂਰ ਪੁੱਛਣਗੇ।

ਇਸੇ ਨਾਲ ਹੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੌਜੂਦਾਂ ਸੰਸਦ ਮੈਂਬਰ ਅਤੇ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਹਮਲਾ ਬੋਲਦਿਆਂ ਕਿਹਾ ਕਿ ਰਿੰਕੂ ਦੇ ਹੱਕ ਵਿੱਚ ਲੋਕਾਂ ਨੇ ਫਤਵਾ ਦਿੱਤਾ ਸੀ ਅਤੇ ਹੁਣ ਸੁਸ਼ੀਲ ਰਿੰਕੂ ਕੋਲੋਂ ਜਲੰਧਰ ਦੇ ਲੋਕ ਖੁਦ ਸਵਾਲਾਂ ਦੇ ਜਵਾਬ ਲੈਣਗੇ।

ਉਹਨਾਂ ਕਿਹਾ ਕਿ ਪਿਛਲੇ ਦਿਨੀ ਜੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਵੀ ਹੋਈ ਹੈ। ਉਸ ਦੇ ਵਿੱਚ ਵੀ ਇਹ ਮੁੱਦਾ ਰੱਖਿਆ ਗਿਆ ਹੈ ਕਿ ਲੋਕਤੰਤਰ ਨੂੰ ਕਿਸ ਤਰੀਕੇ ਬਚਾਉਣਾ ਹ ਤੇ ਪੰਜਾਬੀਆਂ ਨੂੰ ਕਿਸ ਤਰੀਕੇ ਇਕੱਠੇ ਕਰਨਾ ਹੈ। ਉਸ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ ਹੈ।

ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਪੰਜਾਬ 'ਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ, 40 ਹਜ਼ਾਰ ਬੱਚਿਆਂ ਨੂੰ ਨੌਕਰੀ ਦਿੱਤੀ ਹੈ ਅਤੇ ਹਸਪਤਾਲਾਂ ਵਿੱਚ ਫ੍ਰੀ ਦਵਾਈਆਂ ਅਤੇ ਫ੍ਰੀ ਬਿਜਲੀ ਲੋਕਾਂ ਨੂੰ ਮੁਹੱਈਆ ਕਰਵਾਈ ਹੈ। ਉਹਨਾਂ ਕੰਮਾਂ ਦੇ ਉੱਪਰ ਆਮ ਆਦਮੀ ਪਾਰਟੀ ਇਸ ਵਾਰ ਵੋਟ ਮੰਗੇਗੀ ਅਤੇ 13-0 ਨਾਲ ਜਿੱਤ ਹਾਸਿਲ ਕਰੇਗੀ।

 

Trending news